ਹੈਰਤਅੰਗੇਜ਼! ਕੁੱਤੇ ਨੇ ਮਾਲਕ ‘ਤੇ ਜਤਾਇਆ ਪਿਆਰ ਤਾਂ ਹੋ ਗਈ ਮੌਤ, ਜਾਣੋ ਪੂਰਾ ਸੱਚ
ਦਰਅਸਲ 63 ਸਾਲਾ ਵਿਅਕਤੀ ਆਪਣੇ ਪਾਲਤੂ ਕੁੱਤੇ ਨੂੰ ਪਿਆਰ ਨਾਲ ਚੱਟ ਰਿਹਾ ਸੀ। ਕੁੱਤੇ ਦੇ ਸਲਾਈਵਾ (ਲਾਰ) ਕਰਕੇ ਮਾਲਕ ਦੀ ਮੌਤ ਹੋ ਗਈ।
ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਅਜਿਹੇ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਕਿਸੇ ਵਿਅਕਤੀ ਦਾ ਪਾਲਤੂ ਕੁੱਤਾ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ। ਦਰਅਸਲ 63 ਸਾਲਾ ਵਿਅਕਤੀ ਆਪਣੇ ਪਾਲਤੂ ਕੁੱਤੇ ਨੂੰ ਪਿਆਰ ਨਾਲ ਚੱਟ ਰਿਹਾ ਸੀ। ਕੁੱਤੇ ਦੇ ਸਲਾਈਵਾ (ਲਾਰ) ਕਰਕੇ ਮਾਲਕ ਦੀ ਮੌਤ ਹੋ ਗਈ।
ਰਿਪੋਰਟ ਅਨੁਸਾਰ, ਇਸ ਵਿਅਕਤੀ ਨੂੰ ਕੁੱਤੇ ਦੇ ਸਲਾਈਵਾ ਦੇ ਸਰੀਰ ਉੱਤੇ ਲੱਗਣ ਕਰਕੇ ਤਿੰਨ ਦਿਨਾਂ ਤੱਕ ਤੇਜ਼ ਬੁਖਾਰ ਤੇ ਮਾਸਪੇਸ਼ੀਆਂ ਦਾ ਦਰਦ ਰਿਹਾ। ਜਦੋਂ ਇਸ ਵਿਅਕਤੀ ਨੇ ਫਲੂ ਵਰਗੇ ਲੱਛਣਾਂ ਦੀ ਸ਼ਿਕਾਇਤ ਕੀਤੀ ਤਾਂ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਯੂਰਪੀਅਨ ਜਰਨਲ ਆਫ਼ ਕੇਸ ਰਿਪੋਰਟਸ ਇਨ ਇੰਟਰਨੈਸ਼ਨਲ ਮੈਡੀਸਨ ਵਿੱਚ ਪ੍ਰਕਾਸ਼ਿਤ ਕੇਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਵਿਚਲੇ ਵਿਅਕਤੀ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ। ਉਸ ਦੀਆਂ ਲੱਤਾਂ ਵਿੱਚ ਦਰਦਨਾਕ ਛਾਲੇ ਹੋਏ ਸਨ, ਜਿਸ ਕਾਰਨ ਉਸ ਦੇ ਪੈਰਾਂ ਵਿੱਚ ਦਰਦ ਤੇ ਸੱਟਾਂ ਲੱਗੀਆਂ।
Check out below Health Tools-
Calculate Your Body Mass Index ( BMI )