ਅਮਰੀਕਾ ਨੇ ਲੱਭੀ ਨਵੀਂ ਦੁਨੀਆ! ਪੈਂਟਾਗਨ ਨੇ ਜਾਰੀ ਕੀਤੇ UFO ਦੇ ਤਿੰਨ ਵੀਡੀਓ
ਯੂਐਸ ਦੇ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਤਿੰਨ ਵੀਡੀਓ ਜਾਰੀ ਕੀਤੇ ਹਨ ਤੇ ਇਨ੍ਹਾਂ ਵੀਡੀਓਜ਼ ਵਿੱਚ ਯੂਐਫਓ ਦਿਖਾਈ ਦੇ ਰਹੇ ਹਨ।
ਨਵੀਂ ਦਿੱਲੀ: ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਜ਼ਿੰਦਗੀ ਹੈ ਜਾਂ ਨਹੀਂ ਇਸ ਬਾਰੇ ਸਾਲਾਂ ਤੋਂ ਬਹਿਸ ਚੱਲ ਰਹੀ ਹੈ। ਕੀ ਸਚਮੁੱਚ ਉੱਡਣ ਤਸ਼ਤਰੀਆਂ ਜਾਂ ਯੂਐਫਓ (ufo) (ਅਣਜਾਣ ਉੱਡਣ ਵਾਲੀਆਂ ਚੀਜ਼ਾਂ) ਹਨ? ਹੁਣ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ (Pentagon) ਨੇ ਅਜਿਹੀਆਂ ਵੀਡੀਓ ਜਾਰੀ ਕੀਤੀਆਂ ਹਨ, ਜਿਨ੍ਹਾਂ ਨੇ ਇਨ੍ਹਾਂ ਪ੍ਰਸ਼ਨਾਂ ਨੂੰ ਮੁੜ ਚਰਚਾ ‘ਚ ਲਿਆਉਣ ਦਾ ਮੌਕਾ ਦਿੱਤਾ ਹੈ।
ਯੂਐਸ ਦੇ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਤਿੰਨ ਵੀਡੀਓ ਜਾਰੀ ਕੀਤੇ ਹਨ ਤੇ ਇਨ੍ਹਾਂ ਵੀਡੀਓਜ਼ ‘ਚ ਯੂਐਫਓ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਇਹ ਵੀਡੀਓ ਅਮਰੀਕੀ ਨੇਵੀ ਦੇ ਪਾਇਲਟਾਂ ਦੁਆਰਾ ਬਣਾਏ ਗਏ ਤੇ ਇਹ ਵੀਡੀਓ ਨਵੇਂ ਨਹੀਂ ਹਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਨਵੰਬਰ 2004 ਦਾ ਹੈ ਤੇ ਦੋ ਵੀਡੀਓਜ਼ ਜਨਵਰੀ 2015 ਦੇ ਹਨ। ਇਨ੍ਹਾਂ ਵਿੱਚੋਂ ਦੋ ਵੀਡੀਓ ਸਾਲ 2017 ਵਿੱਚ ਨਿਊਯਾਰਕ ਟਾਈਮਜ਼ ‘ਚ ਪ੍ਰਕਾਸ਼ਤ ਹੋਏ ਸੀ ਪਰ ਪੈਂਟਾਗਨ ਨੇ ਸਾਲ 2019 ‘ਚ ਇਨ੍ਹਾਂ ਤਿੰਨਾਂ ਵੀਡੀਓਜ਼ ਦੀ ਪੁਸ਼ਟੀ ਕੀਤੀ ਸੀ।
ਅਮਰੀਕੀ ਰੱਖਿਆ ਵਿਭਾਗ ਨੇ ਹੁਣ ਇਨ੍ਹਾਂ ਵੀਡੀਓਜ਼ ਨੂੰ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਇਹ ਸਾਫ ਕਰ ਦਿੱਤਾ ਹੈ ਕਿ ਵੀਡੀਓ ‘ਚ ਦਿਖਾਈ ਗਈ ਏਅਰ ਆਈਟਮ ਨੂੰ ‘ਅਣਜਾਣ’ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਵੀਡੀਓ ‘ਚ ਉੱਡਦੀਆਂ ਵੇਖੀਆਂ ਗਈਆਂ ਚੀਜ਼ਾਂ ਨੂੰ ਪੈਂਟਾਗਨ ਦੁਆਰਾ ਅਣ-ਸਮਝਿਆ ਏਰੀਅਲ ਫੈਨੋਮੇਨ (Unexplained Aerial Phenomenon) ਦੱਸਿਆ ਗਿਆ ਹੈ।
ਇਨ੍ਹਾਂ ਵੀਡੀਓਜ਼ ਨੂੰ ਜਾਰੀ ਕਰਨ ਬਾਰੇ ਪੈਂਟਾਗਨ ਨੇ ਕਿਹਾ ਕਿ ਪੂਰੀ ਸਮੀਖਿਆ ਤੋਂ ਬਾਅਦ ਅਸੀਂ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਇਨ੍ਹਾਂ ਵੀਡੀਓਜ਼ ਦੇ ਜਾਰੀ ਹੋਣ ਨਾਲ ਕੋਈ ਸੰਵੇਦਨਸ਼ੀਲ ਜਾਣਕਾਰੀ ਬਾਹਰ ਨਹੀਂ ਆਵੇਗੀ। ਜਾਰੀ ਵੀਡੀਓ ‘ਚ ਇਹ ਦੇਖਿਆ ਜਾ ਰਿਹਾ ਹੈ ਕਿ ਇੱਕ ਅੰਡਾਕਾਰ ਗੋਲਾਕਾਰ ਜਹਾਜ਼ ਅਸਮਾਨ ‘ਚ ਉਡਾਣ ਭਰ ਰਿਹਾ ਹੈ। ਪਾਇਲਟ ਨੂੰ ਇਹ ਕਹਿੰਦੇ ਸੁਣਿਆ ਵੀ ਗਿਆ ਕਿ ਇਹ ਘੁੰਮ ਰਿਹਾ ਹੈ। ਦੱਸ ਦਈਏ ਕਿ ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਆਪਣੇ ਰਿਐਕਸ਼ਨ ਦੇ ਰਹੇ ਹਨ।
ਤੁਸੀਂ ਵੀ ਵੇਖੋ ਵੀਡੀਓ:
Pentagon officially releases these videos of #UFOs or 'unexplained aerial phenomena'. 2020 is turning out more like a hollywood apocalyptic movie. pic.twitter.com/fKpC2P3imX
— Akshat Chauhan (@AkshatC89617810) April 28, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904