Video: ਮੇਲੇ 'ਚ ਵਾਪਰਿਆ ਵੱਡਾ ਹਾਦਸਾ, ਝੂਲੇ ਤੋਂ ਡਿੱਗਣ ਕਾਰਨ ਕਈ ਲੋਕ ਜ਼ਖਮੀ
Accident Viral Video: ਸੋਸ਼ਲ ਮੀਡੀਆ 'ਤੇ ਅਕਸਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ। ਜਿਨ੍ਹਾਂ ਨੂੰ ਵੇਖ ਕੇ ਯੂਜ਼ਰਸ ਦੇ ਹੋਸ਼ ਉੱਡ ਜਾਂਦੇ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਹਾਦਸੇ ਦਾ ਵੀਡੀਓ (Accident Video) ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਗਏ ਹਨ।
Accident Viral Video: ਸੋਸ਼ਲ ਮੀਡੀਆ 'ਤੇ ਅਕਸਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ। ਜਿਨ੍ਹਾਂ ਨੂੰ ਵੇਖ ਕੇ ਯੂਜ਼ਰਸ ਦੇ ਹੋਸ਼ ਉੱਡ ਜਾਂਦੇ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਹਾਦਸੇ ਦਾ ਵੀਡੀਓ (Accident Video) ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਗਏ ਹਨ।
ਸ਼ਹਿਰਾਂ ਵਿੱਚ ਮੇਲਿਆਂ ਦੌਰਾਨ ਉੱਚੇ-ਉੱਚੇ ਝੂਲੇ ਦੇਖਣ ਨੂੰ ਮਿਲਦੇ ਹਨ। ਇਸ ਦੌਰਾਨ ਕਈ ਅਨੋਖੇ ਝੂਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਇਨ੍ਹਾਂ ਵਿੱਚ ਹਰ ਕੋਈ ਬੈਠ ਕੇ ਝੂਲੇ ਦਾ ਆਨੰਦ ਲੈਣਾ ਚਾਹੁੰਦਾ ਹੈ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਹੈਰਾਨ ਹਨ। ਅਜਿਹਾ ਇਸ ਲਈ ਕਿਉਂਕਿ ਵੀਡੀਓ ਵਿੱਚ ਇੱਕ ਝੂਲਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਮੇਲੇ ਦੇ ਅੰਦਰ ਇੱਕ ਝੂਲਾ ਨਜ਼ਰ ਆ ਰਿਹਾ ਹੈ, ਜੋ ਕਿ ਇੱਕ ਵੱਡੀ ਕਿਸ਼ਤੀ ਵਰਗਾ ਲੱਗ ਰਿਹਾ ਹੈ। ਇਸ ਦੇ ਮਾਲਕ ਨੇ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਉਸ ਉੱਤੇ ਬਿਠਾਇਆ ਹੋਇਆ ਹੈ। ਲੋਕਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਮਿਲੀ ਤਾਂ ਉਹ ਇਸ ਉਤੇ ਖੜ੍ਹੇ ਦਿਖਾਈ ਦੇ ਰਹੇ ਹਨ। ਜਦੋਂ ਝੂਲਾ ਤੇਜ਼ ਰਫਤਾਰ ਨਾਲ ਚਲਦਾ ਹੈ ਤਾਂ ਕੁਝ ਲੋਕ ਹੇਠਾਂ ਵੱਲ ਨੂੰ ਡਿੱਗਦੇ ਦੇਖੇ ਗਏ।
ਇਸ ਵੀਡੀਓ ਦੇ ਅੰਤ 'ਚ ਸੋਸ਼ਲ ਮੀਡੀਆ 'ਤੇ ਤਿੰਨ ਤੋਂ ਜ਼ਿਆਦਾ ਲੋਕ ਇਕੱਠੇ ਝੂਲੇ ਤੋਂ ਡਿੱਗਦੇ ਨਜ਼ਰ ਆ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 30 ਲੱਖ ਤੋਂ ਵੱਧ ਵਿਊਜ਼ ਦੇ ਨਾਲ-ਨਾਲ 82 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਯੂਜਰ ਹੈਰਾਨ ਹਨ ਅਤੇ ਲਗਾਤਾਰ ਕੁਮੈਂਟਾਂ ਰਾਹੀਂ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।