ਕਸ਼ਮੀਰ 'ਚ ਕਬਾਬ ਬਣਾਉਣ ਵਾਲੇ ਦੁਕਾਨਦਾਰ ਦੀ ਤਸਵੀਰ ਨੇ ਜਿੱਤਿਆ ਇੰਟਰਨੈਸ਼ਨਲ ਐਵਾਰਡ, ਫੋਟੋਗ੍ਰਾਫਰ ਨੇ ਇੰਝ ਜਤਾਈ ਖੁਸ਼ੀ
ਫੋਟੋਗ੍ਰਾਫਰ ਦੇਵਦੱਤ ਚੱਕਰਵਰਤੀ ਨੇ ਧੂੰਏਂ ਦੇ ਵਿਚਕਾਰ ਤੰਦੂਰ 'ਤੇ ਕਬਾਬ ਬਣਾਉਣ ਵਾਲੇ ਦੁਕਾਨਦਾਰ ਦੀ ਤਸਵੀਰ ਖਿੱਚੀ ਹੈ। ਦੇਵਦੱਤ ਨੂੰ ਸਟ੍ਰੀਟ ਫੂਡ ਵਿਕਰੇਤਾ ਦੀ ਇਸ ਤਸਵੀਰ ਲਈ Pink Lady food photographer of the Year ਐਵਾਰਡ ਮਿਲਿਆ ਹੈ
Photographer of the year Award: ਜੰਮੂ-ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਹਮੇਸ਼ਾ ਸਲਾਹਿਆ ਜਾਂਦਾ ਹੈ। ਪਰ ਇਸ ਵਾਰ ਕਸ਼ਮੀਰ ਦੀ ਇੱਕ ਖਾਸ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਸ਼ਮੀਰ ਦੇ ਤੰਦੂਰ 'ਤੇ ਕਬਾਬ ਬਣਾਉਣ ਵਾਲੇ ਦੁਕਾਨਦਾਰ ਦੀ ਫੋਟੋ ਨੇ ਇੱਕ ਫੂਡ ਨਾਲ ਜੁੜੇ ਫੋਟੋ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ ਹੈ। ਫੋਟੋਗ੍ਰਾਫਰ ਦੇਵਦੱਤ ਚੱਕਰਵਰਤੀ ਨੇ ਧੂੰਏਂ ਦੇ ਵਿਚਕਾਰ ਤੰਦੂਰ 'ਤੇ ਕਬਾਬ ਬਣਾਉਣ ਵਾਲੇ ਦੁਕਾਨਦਾਰ ਦੀ ਤਸਵੀਰ ਖਿੱਚੀ ਹੈ। ਦੇਵਦੱਤ ਨੂੰ ਸਟ੍ਰੀਟ ਫੂਡ ਵਿਕਰੇਤਾ ਦੀ ਇਸ ਤਸਵੀਰ ਲਈ Pink Lady food photographer of the Year ਐਵਾਰਡ ਮਿਲਿਆ ਹੈ। ਇਹ ਤਸਵੀਰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਲਈ ਗਈ ਹੈ। ਦੇਵਦੱਤ ਚੱਕਰਵਰਤੀ ਨੇ ਇਸ ਤਸਵੀਰ ਨੂੰ ਕਬਈਆਨਾ ਨਾਂ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਤਸਵੀਰ ਰਾਤ ਨੂੰ ਲਈ ਸੀ। ਇਹ ਤਸਵੀਰ ਉਸ ਜਗ੍ਹਾ ਦੀ ਹੈ ਜਿੱਥੇ ਕਾਫੀ ਭੀੜ ਰਹਿੰਦੀ ਹੈ।
Overall Winner
— Pink Lady® Food Photographer of the Year (@FoodPhotoAward) April 26, 2022
And finally, huge congratulations to Debdatta Chakraborty, Overall Winner of the 2022 @FoodPhotoAward Competition with Kebabiyana.
An amazing winning image! #FoodPhotoAwards22 pic.twitter.com/eQ0eQTsRqQ
ਦੁਕਾਨਦਾਰ ਦੀ ਤਸਵੀਰ ਨੇ ਜਿੱਤਿਆ ਇੰਟਰਨੈਸ਼ਨ ਐਵਾਰਡ
ਇਸ ਖਾਸ ਫੋਟੋ 'ਤੇ ਕਮੈਂਟ ਕਰਦੇ ਹੋਏ, ਪਿੰਕ ਲੇਡੀ ਫੂਡ ਫੋਟੋਗ੍ਰਾਫਰ ਆਫ ਦ ਈਅਰ ਅਵਾਰਡ ਦੀ ਸੰਸਥਾਪਕ ਅਤੇ ਨਿਰਦੇਸ਼ਕ ਕੈਰੋਲਿਨ ਕੇਨਿਯਨ ਨੇ ਕਿਹਾ, ''ਇਸ ਫੋਟੋ 'ਚ ਖੂਬਸੂਰਤੀ ਨਾਲ ਕੈਦ ਕੀਤਾ ਗਿਆ ਧੂੰਆਂ, ਸੁਨਹਿਰੀ ਰੌਸ਼ਨੀ, ਖਾਣਾ ਪਕਾਉਂਦੇ ਸਮੇਂ ਵਿਅਕਤੀ ਦੇ ਐਕਸਪ੍ਰੈਸ਼ਨਜ਼ ਨੇ ਸਾਨੂੰ ਯਕੀਨ ਦਵਾਉਣ ਲਈ ਬਹੁਤ ਕੁਝ ਹੈ। ਉਹਨਾਂ ਨੇ ਕਿਹਾ ਕਿ ਅੱਜ ਦੀ ਦੁਨੀਆਂ ਵਿਚ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਲਈ ਆਰਾਮ ਦੀ ਲੋੜ ਮਹਿਸੂਸ ਕਰਦੇ ਹਾਂ।
ਫੋਟੋਗ੍ਰਾਫਰ ਦੇਵਦੱਤ ਚੱਕਰਵਰਤੀ ਨੇ ਜ਼ਾਹਰ ਕੀਤੀ ਖੁਸ਼ੀ
ਦੂਜੇ ਪਾਸੇ ਫੋਟੋਗ੍ਰਾਫਰ ਦੇਵਦੱਤ ਚੱਕਰਵਰਤੀ ਨੇ ਐਵਾਰਡ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਇਹ ਤਸਵੀਰ ਮੈਨੂੰ Photographer of the year ਬਣਾ ਦੇਵੇਗੀ। ਉਸ ਨੇ ਦੱਸਿਆ ਕਿ ਉਹ ਪਿਛਲੇ ਸਾਲ ਫਰਵਰੀ ਦੀ ਠੰਡੀ ਸ਼ਾਮ 'ਚ ਕੁਝ ਤਸਵੀਰਾਂ ਖਿੱਚਣ ਲਈ ਖਯਾਮ ਫੂਡ ਸਟਰੀਟ ਪਹੁੰਚਿਆ ਸੀ। ਇਹ ਤਸਵੀਰ ਉੱਥੇ ਲਈ ਗਈ ਸੀ। ਉਨ੍ਹਾਂ ਕਿਹਾ ਕਿ ਸਟਰੀਟ ਫੂਡ ਵਿਕਰੇਤਾ ਤਸਵੀਰ ਖਿੱਚ ਕੇ ਮੁਸਕਰਾ ਰਿਹਾ ਸੀ। ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ 60 ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੇ ਆਪਣੀਆਂ ਤਸਵੀਰਾਂ ਭੇਜੀਆਂ ਸਨ।