ਪੜਚੋਲ ਕਰੋ
Advertisement
ਪੰਜਾਬ ਦੇ ਰਾਜੂ ਨੇ ਜਿੱਤਿਆ ਮੋਦੀ ਦਾ ਦਿਲ, ਉਸ ਦਾ ਕੰਮ ਜਾਣ ਤੁਸੀਂ ਵੀ ਹੋ ਜਾਓਗੇ ਮੁਰੀਦ
ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਇੱਕ ਭਿਖਾਰੀ ਦੇ ਨੇਕ ਕੰਮਾਂ ਦੀ ਗੂੰਜ ਅੱਜ ਦੇਸ਼ ਭਰ 'ਚ ਫੈਲ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੋਗਰਾਮ 'Mann Ki Baat' 'ਚ ਉਸ ਦਾ ਜ਼ਿਕਰ ਕੀਤਾ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਇੱਕ ਭਿਖਾਰੀ ਦੇ ਨੇਕ ਕੰਮਾਂ ਦੀ ਗੂੰਜ ਅੱਜ ਦੇਸ਼ ਭਰ 'ਚ ਫੈਲ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੋਗਰਾਮ 'Mann Ki Baat' 'ਚ ਉਸ ਦਾ ਜ਼ਿਕਰ ਕੀਤਾ। ਮੋਦੀ ਨੇ ਉਸਦੇ ਕੰਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਲੌਕਡਾਊਨ 'ਚ ਉਹ ਲੋਕਾਂ ਨੂੰ ਮਾਸਕ ਤੇ ਰਾਸ਼ਨ ਵੰਡ ਰਿਹਾ ਹੈ।
ਪਠਾਨਕੋਟ ਦਾ ਰਹਿਣ ਵਾਲਾ ਰਾਜੂ ਤੁਰਨ ਫਿਰਨ ਤੋਂ ਅਸਮਰਥ ਹੈ ਤੇ ਚੌਕ ਚੁਰਾਹੇ 'ਚ ਭੀਖ ਮੰਗਦਾ ਹੈ ਪਰ ਰਾਜੂ ਦਿਲ ਦਾ ਰਾਜਾ ਹੈ ਅਤੇ ਵੱਡੀ ਸੋਚ ਦਾ ਮਾਲਕ ਹੈ। ਉਹ ਹਮੇਸ਼ਾ ਲੋੜਵੰਦਾਂ ਲਈ ਅੱਗੇ ਆਉਂਦਾ ਹੈ।
ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ
ਪਠਾਨਕੋਟ ਦੇ ਬਹੁਤੇ ਲੋਕ ਰਾਜੂ ਨੂੰ ਜਾਣਦੇ ਹਨ ਕਿਉਂਕਿ ਉਸ ਦਾ ਅੰਦਾਜ਼ ਹੀ ਕੁਝ ਅਜਿਹੀ ਹੈ। ਉਹ ਇੱਕ ਜ਼ਿੰਦਾ ਦਿਲ ਇਨਸਾਨ ਹੈ। ਜਿਹੜਾ ਇੱਕ ਵਾਰ ਵੇਖ ਲੈਂਦਾ ਹੈ, ਉਹ ਉਸ ਨੂੰ ਕਦੇ ਭੁੱਲ ਨਹੀਂ ਸਕਦਾ। ਉਹ ਭੀਖ ਮੰਗ ਕੇ ਪੈਸੇ ਜੋੜਦਾ ਹੈ ਤੇ ਫਿਰ ਉਸ ਨੂੰ ਨੇਕ ਕੰਮ ਵਿੱਚ ਲਾਉਂਦਾ ਹੈ। ਇਸੇ ਲਈ ਤਾਂ ਉਸ ਨੂੰ ਵੱਡੇ-ਵੱਡੇ ਲੋਕ ਸਲਾਮ ਕਰਦੇ ਹਨ। ਰਾਜੂ ਬਚਪਨ ਤੋਂ ਹੀ ਦਿਵਯਾਂਗ ਹੈ। ਉਸ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਮਰ ਗਏ ਸਨ। ਉਸ ਦੇ ਤਿੰਨ ਭਰਾ ਤੇ ਤਿੰਨ ਭੈਣਾਂ ਹਨ।ਪਰ ਦਿਵਯਾਂਗ ਹੋਣ ਕਾਰਨ ਰਾਜੂ ਨੂੰ ਬੇਸਹਾਰਾ ਛੱਡ ਦਿੱਤਾ ਗਿਆ। ਸੜਕ ਤੇ ਭੀਖ ਮੰਗਣ ਤੋਂ ਇਲਾਵਾ ਜਿਉਣ ਦਾ ਕੋਈ ਤਰੀਕਾ ਨਹੀਂ ਸੀ। ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ ਆਪਣੀ ਕਿਸਮਤ ਨੂੰ ਸਵੀਕਾਰਦਿਆਂ ਰਾਜੂ ਭੀਖ ਮੰਗਣ ਲੱਗ ਪਿਆ। ਭਰਾ ਤੇ ਭੈਣ ਉਸ ਨੂੰ ਦੁਬਾਰਾ ਕਦੇ ਨਹੀਂ ਮਿਲੇ। ਰਾਜੂ ਆਪਣੀ ਉਦਾਸੀ ਤੇ ਨਫ਼ਰਤ ਤੋਂ ਬਹੁਤ ਦੁਖੀ ਹੋਇਆ ਸੀ ਪਰ ਉਸ ਨੇ ਕਦੀ ਵੀ ਹਿਮੰਤ ਨਹੀਂ ਹਾਰੀ। ਰਾਜੂ ਨੇ ਹੁਣ ਤੱਕ ਬਹੁਤ ਸਾਰੇ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਹੈ ਜੋ ਲੋਕ ਉਸਦੇ ਨੇਕ ਕੰਮਾਂ ਬਾਰੇ ਜੋ ਜਾਣਦੇ ਹਨ, ਉਹ ਉਸ ਨੂੰ ਖੁੱਲ੍ਹ ਕੇ ਦਾਨ ਵੀ ਦਿੰਦੇ ਹਨ। ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਫੈਲਣ ਬਾਰੇ ਵੱਡਾ ਸੱਚ ਆਇਆ ਸਾਹਮਣੇ, ਸਿਹਤ ਮਾਹਿਰਾਂ ਦੀ ਰਿਪੋਰਟ 'ਚ ਦਾਅਵਾ ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡPunjab: Raju, specially-abled man from Pathankot, who was mentioned by PM in Mann Ki Baat today,has been distributing masks&ration among needy amid #COVID lockdown. He says,"There are many like me who are dependent on begging for their survival.I spend what I earn to help others" pic.twitter.com/YX2q8N1LEK
— ANI (@ANI) May 31, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement