ਪੜਚੋਲ ਕਰੋ
(Source: ECI/ABP News)
ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ
ਲੌਕਡਾਊਨ ਦਾ ਚੌਥੇ ਪੜਾਅ 31 ਮਈ ਯਾਨੀ ਅੱਜ ਖਤਮ ਹੋ ਰਿਹਾ ਹੈ। ਇਸ ਵਾਰ ਲੌਕਡਾਊਨ ‘ਚ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਸ ਤਰਤੀਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਸਕੂਲ, ਕਾਲਜ, ਕੋਚਿੰਗ ਸੈਂਟਰ ਤੇ ਹੋਰ ਵਿਦਿਅਕ ਸੰਸਥਾਵਾਂ ਦੁਬਾਰਾ ਖੋਲ੍ਹੀਆਂ ਜਾਣਗੀਆਂ।
![ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ Schools will open only with parental advice, government will not take any risk ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ](https://static.abplive.com/wp-content/uploads/sites/5/2020/05/24223737/Students-going-School-in-Lockdown.jpg?impolicy=abp_cdn&imwidth=1200&height=675)
ਚੰਡੀਗੜ੍ਹ: ਲੌਕਡਾਊਨ ਦਾ ਚੌਥੇ ਪੜਾਅ 31 ਮਈ ਯਾਨੀ ਅੱਜ ਖਤਮ ਹੋ ਰਿਹਾ ਹੈ। ਇਸ ਵਾਰ ਲੌਕਡਾਊਨ ‘ਚ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਸ ਤਰਤੀਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਸਕੂਲ, ਕਾਲਜ, ਕੋਚਿੰਗ ਸੈਂਟਰ ਤੇ ਹੋਰ ਵਿਦਿਅਕ ਸੰਸਥਾਵਾਂ ਦੁਬਾਰਾ ਖੋਲ੍ਹੀਆਂ ਜਾਣਗੀਆਂ। ਹਾਲਾਂਕਿ ਹਾਲਾਤ ਅਨੁਸਾਰ ਜੁਲਾਈ ਵਿੱਚ ਫੈਸਲਾ ਲਿਆ ਜਾਵੇਗਾ। ਸਕੂਲ ਦੁਬਾਰਾ ਖੋਲ੍ਹਣ ਤੇ ਤਰੀਕਾਂ ਬਾਰੇ ਮਾਪਿਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।
ਕੇਂਦਰ ਸਰਕਾਰ ਨੇ ਇਸ ਤਾਲਾਬੰਦੀ ਨੂੰ ਅਨਲਾਕ-1 ਦਾ ਨਾਮ ਦਿੱਤਾ ਹੈ। ਇਸ ਨੂੰ ਤਿੰਨ ਪੜਾਵਾਂ ‘ਚ ਵੰਡਿਆ ਗਿਆ ਹੈ, ਜਿਸ ਦੇ ਦੂਜੇ ਪੜਾਅ ‘ਚ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ, ਸਿਖਲਾਈ ਸੰਸਥਾਵਾਂ, ਕੋਚਿੰਗ ਸੰਸਥਾ ਖੋਲ੍ਹੇ ਜਾਣਗੇ। ਇਸ ‘ਚ ਰਾਜ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਮਾਪਿਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਫੀਡਬੈਕ ਦੇ ਅਧਾਰ 'ਤੇ, ਇਨ੍ਹਾਂ ਅਦਾਰਿਆਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਜੁਲਾਈ ‘ਚ ਲਿਆ ਜਾਵੇਗਾ।
ਸਿਹਤ ਮੰਤਰਾਲਾ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਦਿਸ਼ਾ ਨਿਰਦੇਸ਼ਾਂ ਅਤੇ ਐਸਓਪੀਜ਼ ਤਿਆਰ ਕਰੇਗਾ, ਤਾਂ ਜੋ ਸਮਾਜਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਕੋਰੋਨਾਵਾਇਰਸ ਨੂੰ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਆਪਣੇ ਪਿਛਲੇ ਆਦੇਸ਼ਾਂ ‘ਚ ਵੱਖ-ਵੱਖ ਰਾਜ ਬੋਰਡਾਂ ਤੇ ਸੀਬੀਐਸਈ ਨੂੰ ਬਾਕੀ ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਦਿੱਤੀ ਸੀ।
8 ਜੂਨ ਤੋਂ ਮਿਲੇਗੀ ਵੱਡੀ ਰਾਹਤ, ਲੌਕਡਾਊਨ ਹੋ ਜਾਏਗਾ ਅਨਲੌਕ, ਸਰਕਾਰ ਨੇ ਕੀਤਾ ਵੱਡਾ ਐਲਾਨ
ਚੰਗੀ ਖ਼ਬਰ! 1 ਜੂਨ ਤੋਂ ਮਿਲਣ ਜਾ ਰਹੀ ਵੱਡੀ ਰਾਹਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)