ਟਾਇਟੈਨਿਕ ਦੇ ਯਾਤਰੀ ਦੀ ਚਿੱਠੀ 1.08 ਕਰੋੜ 'ਚ ਵਿਕੀ
ਲੰਡਨ ਦੇ ਆਲੀਸ਼ਾਨ ਜਹਾਜ਼ ਆਰ.ਐਮ.ਐਸ. ਟਾਇਟੈਨਿਕ ਦੇ ਡੁੱਬਣ ਤੋਂ 105 ਸਾਲ ਬਾਅਦ ਜਹਾਜ਼ ਉੱਤੇ ਸਵਾਰ ਇੱਕ ਯਾਤਰੀ ਦੀ ਚਿੱਠੀ ਸ਼ਨੀਵਾਰ ਨੂੰ 1.08 ਕਰੋੜ ਰੁਪਏ (ਕਰੀਬ 1.26 ਲੱਖ ਬ੍ਰਿਟਿਸ਼ ਪਾਊਂਡ) 'ਚ ਨਿਲਾਮ ਹੋਈ।
ਲੰਡਨ: ਲੰਡਨ ਦੇ ਆਲੀਸ਼ਾਨ ਜਹਾਜ਼ ਆਰ.ਐਮ.ਐਸ. ਟਾਇਟੈਨਿਕ ਦੇ ਡੁੱਬਣ ਤੋਂ 105 ਸਾਲ ਬਾਅਦ ਜਹਾਜ਼ ਉੱਤੇ ਸਵਾਰ ਇੱਕ ਯਾਤਰੀ ਦੀ ਚਿੱਠੀ ਸ਼ਨੀਵਾਰ ਨੂੰ 1.08 ਕਰੋੜ ਰੁਪਏ (ਕਰੀਬ 1.26 ਲੱਖ ਬ੍ਰਿਟਿਸ਼ ਪਾਊਂਡ) 'ਚ ਨਿਲਾਮ ਹੋਈ। ਇਸ ਚਿੱਠੀ ਨੂੰ ਜਹਾਜ਼ ਉੱਤੇ ਸਫ਼ਰ ਕਰ ਰਹੇ ਐਲੇਗਜੈਂਡਰ ਓਸਕਰ ਹੋਲਵਰਸਨ ਨੇ ਆਪਣੀ ਮਾਂ ਨੂੰ ਲਿਖੀ ਸੀ। ਇਹ ਚਿੱਠੀ ਐਲੇਗਜੈਂਡਰ ਦੀ ਲਾਸ਼ ਤੋਂ ਉਨ੍ਹਾਂ ਦੇ ਕੋਟ ਦੀ ਜੇਬ ਵਿੱਚੋਂ ਮਿਲੀ ਸੀ।
ਐਲੇਗਜੈਂਡਰ ਨੇ 13 ਅਪ੍ਰੈਲ, 1912 ਦੀ ਸ਼ਾਮ ਨੂੰ ਆਪਣੀ ਮਾਂ ਦੇ ਨਾਮ ਇੱਕ ਚਿੱਠੀ ਲਿਖ ਕੇ ਆਪਣਾ ਹਾਲ-ਚਾਲ ਦੱਸਿਆ ਸੀ। ਚਿੱਠੀ 'ਚ ਉਨ੍ਹਾਂ ਨੇ ਟਾਇਟੈਨਿਕ ਦੀ ਸ਼ਾਨ ਦਾ ਵੇਰਵਾ ਕਰਦੇ ਹੋਏ ਬਹੁਤ ਤਾਰੀਫ਼ ਲਿਖੀ ਸੀ। ਐਲੇਗਜੈਂਡਰ ਦੇ ਚਿੱਠੀ ਲਿਖਣ ਦੇ ਦੂਜੇ ਹੀ ਦਿਨ, 15 ਅਪ੍ਰੈਲ 1912 ਦੀ ਸਵੇਰੇ ਤੜਕੇ ਉੱਤਰੀ ਐਟਲਾਂਟਿਕ 'ਚ ਇੱਕ ਹਿਮਸ਼ਿਲਾ ਨਾਲ ਟਕਰਾਉਣ ਤੋਂ ਬਾਅਦ ਟਾਇਟੈਨਿਕ ਜਹਾਜ਼ ਡੁੱਬ ਗਿਆ ਸੀ। ਇਸ ਹਾਦਸੇ 'ਚ 1500 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ। ਐਲੇਗਜੈਂਡਰ ਦੀ ਵੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਲਾਸ਼ ਤੋਂ ਇਹ ਚਿੱਠੀ ਮਿਲੀ ਸੀ।
ਕੀ ਲਿਖਿਆ ਸੀ ਚਿੱਠੀ ਵਿੱਚ..
ਐਲੇਗਜੈਂਡਰ ਨੇ ਲਿਖਿਆ 'ਪਿਆਰੀ ਮਾਂ, ਅਸੀਂ ਇੱਥੇ ਖ਼ੁਸ਼ ਤੇ ਚੰਗੇ ਹਾਂ। ਇੱਥੋਂ ਦੇ ਲੰਡਨ ਦਾ ਮੌਸਮ ਬਹੁਤ ਸ਼ਾਨਦਾਰ ਹੈ, ਇੰਗਲੈਂਡ 'ਚ ਹਰ ਪਾਸੇ ਹਰਿਆਲੀ ਹੈ। ਅਸੀਂ ਇੱਥੋਂ ਟਾਇਟੈਨਿਕ ਨਾਮ ਦੇ ਜਹਾਜ਼ ਤੋਂ ਰਵਾਨਾ ਹੋਏ ਹਾਂ। ਇਹ ਜਹਾਜ਼ ਬਹੁਤ ਸ਼ਾਨਦਾਰ ਹੈ, ਬਿਲਕੁਲ ਕਿਸੇ ਰਾਜ ਸ਼ਾਹੀ ਮਹਿਲ ਦੀ ਤਰ੍ਹਾਂ। ਜਹਾਜ਼ 'ਤੇ ਭੋਜਨ ਤੇ ਸੰਗੀਤ ਵਧੀਆ ਹੈ। ਇਸ ਉੱਤੇ ਯਾਤਰਾ ਦਾ ਅਨੁਭਵ ਵਧੀਆ ਹੋਣ ਵਾਲਾ ਹੈ।
ਮਾਂ ਜੇਕਰ ਸਭ ਠੀਕ ਰਿਹਾ ਤਾਂ ਅਸੀਂ ਮੰਗਲਵਾਰ ਨੂੰ ਨਿਊਯਾਰਕ ਪਹੁੰਚਾਂਗੇ। ਮੈਂ ਤੁਹਾਡੇ ਲਈ ਟਾਇਟੈਨਿਕ ਜਹਾਜ਼ ਦਾ ਇੱਕ ਪੋਸਟ-ਕਾਰਡ ਭੇਜ ਰਿਹਾ ਹਾਂ। ਇਸ ਦੇ ਨਾਲ ਹੀ ਇਸ ਦੇ ਕਈ ਪੋਸਟ-ਕਾਰਡ ਵਾਲੀ ਇੱਕ ਕਿਤਾਬ ਵੀ ਭੇਜ ਰਿਹਾ ਹਾਂ ਜਿਸ 'ਚ ਇਸ ਜਹਾਜ਼ ਦੀ ਸ਼ੋਭਾ ਦੇਖੀ ਜਾ ਸਕਦੀ ਹੈ।'
ਜਿਕਰਯੋਗ ਹੈ ਕਿ ਆਰ.ਐਮ.ਐਸ. ਟਾਇਟੈਨਿਕ ਜ਼ਹਾਜ 15-04-1912 'ਚ ਡੁੱਬਿਆ ਸੀ ਜਿਸ ਵਿੱਚ 2240 ਯਾਤਰੀ ਸਵਾਰ ਸਨ। ਇਸ ਵਿੱਚ 1500 ਤੋਂ ਜ਼ਿਆਦਾ ਦੀ ਮੌਤ ਹੋਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin