ਪ੍ਰੋਫੈਸਰ ਵੱਲੋਂ 'ਸਰ' ਕਹਿਣ 'ਤੇ ਭੜਕਿਆ ਵਿਦਿਆਰਥੀ, ਅਦਾਲਤ ਨੇ ਸੁਣਾਇਆ 3 ਕਰੋੜ ਹਰਜਾਨੇ ਦਾ ਫੈਸਲਾ!
ਇਹ ਮਾਮਲਾ ਅਮਰੀਕਾ 'ਚ 2018 'ਚ ਉਦੋਂ ਸਾਹਮਣੇ ਆਇਆ ਸੀ ਜਦੋਂ ਪ੍ਰੋਫੈਸਰ ਨੇ ਕਲਾਸ ਦੇ ਵਿਚਕਾਰ ਵਿਦਿਆਰਥੀ ਨੂੰ 'ਯੈੱਸ ਸਰ' ਕਹਿ ਦਿੱਤਾ ਸੀ।
Trending News: ਇੱਕ ਯੂਨੀਵਰਸਿਟੀ ਨੇ ਤਿੰਨ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਹੁਣ ਪ੍ਰੋਫੈਸਰ ਨੂੰ 3 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਦੇਣ ਲਈ ਸਹਿਮਤੀ ਦਿੱਤੀ ਹੈ। ਦਰਅਸਲ, ਵਿਦਿਆਰਥੀ ਪ੍ਰੋਫੈਸਰ ਦੇ ਸਰ ਕਹੇ ਜਾਣ 'ਤੇ ਨਾਰਾਜ਼ ਹੋ ਗਿਆ ਸੀ।
ਦਰਅਸਲ, ਫਿਲੋਸਫੀ ਦੇ ਇੱਕ ਪ੍ਰੋਫੈਸਰ ਨੂੰ ਇੱਕ ਵਿਦਿਆਰਥੀ ਨੇ ਆਪਣੇ ਪਸੰਦੀਦਾ ਸਰਵਨਾਂ (Preferred pronouns) ਨਾਲ ਬੁਲਾਉਣ ਲਈ ਕਿਹਾ ਗਿਆ ਸੀ। ਇਸ ਨੂੰ ਸਰਲ ਭਾਸ਼ਾ ਵਿੱਚ ਸਮਝਣ ਲਈ ਉਸ ਨੇ ਇੱਕ ਵਿਦਿਆਰਥੀ ਨੂੰ ਸਰ ਕਹਿ ਕੇ ਸੰਬੋਧਨ ਕੀਤਾ, ਜਦਕਿ ਉਹ ਵਿਦਿਆਰਥੀ ਆਪਣੇ ਆਪ ਨੂੰ ਔਰਤ ਸਮਝਦਾ ਸੀ। ਅਜਿਹੇ 'ਚ ਉਸ ਵਿਦਿਆਰਥੀ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਸੀ।
ਇਹ ਮਾਮਲਾ ਅਮਰੀਕਾ ਦੀ Shawnee State University ਨਾਲ ਸਬੰਧਤ ਹੈ। ਜਿੱਥੇ ਯੂਨੀਵਰਸਿਟੀ ਹੁਣ ਹਿਊਮੈਨੀਟਿਸ ਵਿਭਾਗ ਦੇ ਪ੍ਰੋਫੈਸਰ ਨਿਕੋਲਸ ਮੈਰੀਵੇਦਰ ਨੂੰ 3 ਕਰੋੜ ਰੁਪਏ ਦੇਵੇਗੀ। ਇਸ ਮਾਮਲੇ 'ਚ ਅਮਰੀਕਾ ਦੀ ਓਹੀਓ ਦੀ ਜ਼ਿਲ੍ਹਾ ਅਦਾਲਤ ਨੇ ਸਮਝੌਤੇ ਤਹਿਤ 14 ਅਪ੍ਰੈਲ ਨੂੰ ਇਹ ਫੈਸਲਾ ਦਿੱਤਾ।
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ, ਇਹ ਮਾਮਲਾ 2018 ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਪ੍ਰੋਫੈਸਰ ਨੇ ਕਲਾਸ ਵਿੱਚ ਵਿਦਿਆਰਥੀ ਨੂੰ 'ਯੈੱਸ ਸਰ' ਕਿਹਾ ਸੀ ਪਰ ਜਦੋਂ ਕਲਾਸ ਖ਼ਤਮ ਹੋਈ ਤਾਂ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਕਿਹਾ ਕਿ ਉਹ ਆਪਣੀ ਪਛਾਣ ਇੱਕ ਔਰਤ ਵਜੋਂ ਕਰਦਾ ਹੈ। ਅਜਿਹੀ ਸਥਿਤੀ ਵਿੱਚ ਉਸ ਨੂੰ ਔਰਤ ਵਜੋਂ ਜਾਣਿਆ ਜਾਣਾ ਚਾਹੀਦਾ ਹੈ, ਤੇ ਉਨ੍ਹਾਂ ਹੀ ਸਰਨਾਂਵਾਂ ਨਾਲ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ, ਜੋ ਔਰਤਾਂ ਲਈ ਕਿਹਾ ਜਾਂਦਾ ਹੈ।
ਸਟੂਡੈਂਟ ਨੇ ਮੈਰੀਵੇਦਰ ਨੂੰ ਵੀ ਕਿਹਾ ਕਿ ਉਸ ਨੂੰ ਸਿਰਫ ਉਸ ਦੇ ਪਹਿਲੇ ਜਾਂ ਆਖਰੀ ਨਾਂ ਨਾਲ ਬੁਲਾਇਆ ਜਾਣਾ ਚਾਹੀਦਾ ਹੈ। ਫਿਰ ਬਾਅਦ ਵਿੱਚ ਵਿਦਿਆਰਥੀ ਨੇ ਇਸ ਮਾਮਲੇ ਦੀ ਸ਼ਿਕਾਇਤ ਯੂਨੀਵਰਸਿਟੀ ਨੂੰ ਕੀਤੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਯੂਨੀਵਰਸਿਟੀ ਵਿੱਚ ਮੈਰੀਵੇਦਰ ਨੇ ਵਿਦਿਆਰਥੀਆਂ ਲਈ ਅਣਸੁਖਾਵਾਂ ਮਾਹੌਲ ਪੈਦਾ ਕਰ ਦਿੱਤਾ ਤੇ ਮਾਮਲੇ ਵਿੱਚ ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਨੂੰ ਚੇਤਾਵਨੀ ਦਿੱਤੀ ਗਈ ਸੀ।
ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ। ਅਦਾਲਤ ਨੇ ਹੁਣ ਇਸ ਕੇਸ ਨੂੰ ਖਾਰਜ ਕਰ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਯੂਨੀਵਰਸਿਟੀ ਨੇ ਹੁਣ ਮੰਨਿਆ ਹੈ ਕਿ ਇਹ ਮੈਰੀਵੇਦਰ ਦੇ ਵਿਵੇਕ 'ਤੇ ਨਿਰਭਰ ਕਰਦਾ ਹੈ ਕਿ ਉਹ ਵਿਦਿਆਰਥੀ ਨੂੰ ਸੰਬੋਧਨ ਕਰਦੇ ਸਮੇਂ ਕਿਹੜਾ ਨਾਮ, ਅਹੁਦਾ ਜਾਂ ਸਰਵਣ ਵਰਤਦਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਇਹ ਵੀ ਮੰਨਿਆ ਕਿ ਪਸੰਦੀਦਾ ਪੜਨਾਂਵ ਨਾਲ ਬੁਲਾਏ ਜਾਣ ਲਈ ਕਦੇ ਵੀ ਦਬਾਅ ਨਹੀਂ ਪਾਉਣਾ ਚਾਹੀਦਾ।
ਇਹ ਵੀ ਪੜ੍ਹੋ: Punjab BJP: ਪੰਜਾਬ ਬੀਜੇਪੀ ਨੇ ਪੁਲਿਸ ਬਾਰੇ ਕੇਂਦਰ ਸਰਾਕਰ ਨੂੰ ਭੇਜੀ ਰਿਪੋਰਟ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਗਿਆ ਦਖਲ