ਜਾਣੋ ਫਰਵਰੀ 'ਚ 29 ਦਿਨਾਂ ਦੇ ਪਿੱਛੇ ਦੀ ਕਹਾਣੀ, ਕਿਵੇਂ ਬਣਦਾ ਹੈ ਲੀਪ ਈਅਰ
-ਇਸ ਸਾਲ ਵਿੱਚ 365 ਦੀ ਬਜਾਏ 366 ਦਿਨ ਹੁੰਦੇ ਹਨ।-ਧਰਤੀ ਨੂੰ ਸੂਰਜ ਦਾ ਪੂਰਾ ਚੱਕਰ ਲਗਾਉਣ ਲਈ 365 ਦਿਨ ਅਤੇ 6 ਘੰਟੇ ਲੱਗਦੇ ਹਨ।
ਰੌਬਟ
Leap Year ਹਰ ਚੌਥੇ ਸਾਲ ਆਉਂਦਾ ਹੈ। ਫਰਵਰੀ, ਜੋ ਆਮ ਤੌਰ 'ਤੇ 28 ਦਿਨ ਦਾ ਹੁੰਦਾ ਹੈ, ਇੱਕ ਲੀਪ ਸਾਲ ਵਿੱਚ ਉਹ 29 ਦਿਨ ਦਾ ਹੁੰਦਾ ਹੈ। ਜਦੋਂ ਇਹ ਹੁੰਦਾ ਹੈ, ਉਸ ਸਾਲ ਨੂੰ ਲੀਪ ਸਾਲ ਕਿਹਾ ਜਾਂਦਾ ਹੈ ਅਤੇ ਇਸ ਦਿਨ ਨੂੰ ਲੀਪ ਡੇਅ ਕਿਹਾ ਜਾਂਦਾ ਹੈ। ਇਸ ਸਾਲ ਵਿੱਚ 365 ਦੀ ਬਜਾਏ 366 ਦਿਨ ਹੁੰਦੇ ਹਨ। ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੁੰਦਾ ਹੈ ਅਤੇ ਫਰਵਰੀ ਵਿੱਚ ਹੀ ਇੱਕ ਦਿਨ ਕਿਉਂ ਜੋੜਿਆ ਜਾਂਦਾ ਹੈ? ਆਉ ਜਾਣਦੇ ਹਾਂ..
ਦਰਅਸਲ, ਧਰਤੀ ਨੂੰ ਸੂਰਜ ਦਾ ਪੂਰਾ ਚੱਕਰ ਲਗਾਉਣ ਲਈ 365 ਦਿਨ ਅਤੇ 6 ਘੰਟੇ ਲੱਗਦੇ ਹਨ। ਇਸ ਲਈ ਇਹ 6 ਘੰਟੇ ਚਾਰ ਸਾਲਾਂ ਵਿੱਚ 24 ਘੰਟੇ ਬਣ ਜਾਂਦੇ ਹਨ ਅਤੇ ਇਸ ਨੂੰ 1 ਲੀਪ ਦਿਨ ਬਣਾਉਂਦੇ ਹਨ। ਜੇ ਅਸੀਂ ਹਰ ਚੌਥੇ ਸਾਲ ਇਸ ਵਾਧੂ ਦਿਨ ਨੂੰ ਸ਼ਾਮਲ ਨਹੀਂ ਕਰਦੇ ਹਾਂ, ਤਾਂ ਹਰ ਸਾਲ ਕੈਲੰਡਰ ਤੋਂ 6 ਘੰਟੇ ਹਟਾ ਦਿੱਤੇ ਜਾਣਗੇ ਅਤੇ ਹਰ 100 ਸਾਲਾਂ ਬਾਅਦ 24 ਦਿਨ ਕੈਲੰਡਰ ਤੋਂ ਗਾਇਬ ਹੋ ਜਾਣਗੇ।
ਲੀਪ ਸਾਲ ਇਸ ਤਰ੍ਹਾਂ ਦੇਖੋ- ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ, ਉਸ ਸਾਲ ਨੂੰ ਤਿੰਨ ਚੀਜ਼ਾਂ ਪੂਰੀਆਂ ਕਰਨ ਤੋਂ ਬਾਅਦ ਹੀ ਲੀਪ ਦਾ ਸਾਲ ਮੰਨਿਆ ਜਾਂਦਾ ਹੈ।ਉਹ ਸਾਲ ਪੂਰੀ ਤਰ੍ਹਾਂ 4 ਨਾਲ ਵੰਡਿਆ ਜਾਣਾ ਚਾਹੀਦਾ ਹੈ। ਸਾਲ ਨੂੰ 100 ਨਾਲ ਵੀ ਵੰਡਿਆ ਜਾਣਾ ਚਾਹੀਦਾ ਹੈ, ਪਰ ਇਹ ਇੱਕ ਸਾਲ ਓਦੋਂ ਹੀ ਲੀਪ ਸਾਲ ਹੋਵੇਗਾ ਜੇ ਸਾਲ ਨੂੰ 400 ਨਾਲ ਵੀ ਵੰਡਿਆ ਜਾਂਦਾ ਹੋਵੇ।ਇਸਦਾ ਅਰਥ ਸਨ 2000 ਅਤੇ 2400 ਲੀਪ ਸਾਲ ਹੈ, ਜਦੋਂ ਕਿ 1800, 1900, 2100, 2200, 2300 ਅਤੇ 2500 ਲੀਪ ਸਾਲ ਨਹੀਂ ਹਨ।
ਲੀਪ ਸਾਲ ਵਿੱਚ ਪੈਦਾ ਹੋਏ ਬੱਚਿਆਂ ਨੂੰ ਲੀਪਲਿੰਗਜ਼ ਜਾਂ ਲੀਪੇਅਰਜ ਕਿਹਾ ਜਾਂਦਾ ਹੈ। ਲੀਪ ਵਾਲੇ ਦਿਨ ਬੱਚੇ ਦੇ ਜਨਮ ਦੀ ਸੰਭਾਵਨਾ 1,461 ਵਿਚੋਂ ਇੱਕ ਹੈ। ਵਿਸ਼ਵ ਭਰ ਵਿੱਚ ਲਗਭਗ 5 ਮਿਲੀਅਨ ਲੀਪਲਿੰਗਸ ਹਨ। ਕੁਝ ਲੋਕ ਮੰਨਦੇ ਹਨ ਕਿ ਇਸ ਦਿਨ ਪੈਦਾ ਹੋਏ ਬੱਚੇ ਅਸਾਧਾਰਣ ਯੋਗਤਾਵਾਂ, ਸ਼ਖਸੀਅਤਾਂ ਅਤੇ ਵਿਸ਼ੇਸ਼ ਸ਼ਕਤੀਆਂ ਦੇ ਮਾਲਕ ਹਨ। ਉਹ ਆਮ ਤੌਰ 'ਤੇ ਆਪਣਾ ਜਨਮ ਦਿਨ 28 ਫਰਵਰੀ ਜਾਂ 1 ਮਾਰਚ ਨੂੰ ਮਨਾਉਂਦੇ ਹਨ.