ਕੋਰੋਨਾ ਪਾਬੰਦੀਆਂ 'ਚ E-pass ਦੀਆਂ ਅਜੀਬ ਬੇਨਤੀਆਂ, ਵਿਅਕਤੀ ਨੇ ਸੈਕਸ ਵਾਸਤੇ ਮੰਗਿਆ ਪਾਸ
ਕੋਰੋਨਾ ਦੇ ਚੇਨ ਨੂੰ ਤੋੜਨ ਲਈ ਦੇਸ਼ ਦੇ ਕਈ ਸੂਬਿਆਂ ਨੇ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ। ਲੋਕਾਂ ਨੂੰ ਜ਼ਰੂਰੀ ਕੰਮ ਤੋਂ ਇਲਾਵਾ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਗਿਆ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਆਪਣੇ ਘਰਾਂ ਤੋਂ ਬਾਹਰ ਪੈਰ ਰੱਖਣ ਲਈ ਈ-ਪਾਸ ਲਈ ਅਰਜ਼ੀ ਦੇਣੀ ਪੈਂਦੀ ਹੈ।
ਨਵੀਂ ਦਿੱਲੀ: ਕੋਰੋਨਾ ਦੇ ਚੇਨ ਨੂੰ ਤੋੜਨ ਲਈ ਦੇਸ਼ ਦੇ ਕਈ ਸੂਬਿਆਂ ਨੇ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ। ਲੋਕਾਂ ਨੂੰ ਜ਼ਰੂਰੀ ਕੰਮ ਤੋਂ ਇਲਾਵਾ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਗਿਆ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਆਪਣੇ ਘਰਾਂ ਤੋਂ ਬਾਹਰ ਪੈਰ ਰੱਖਣ ਲਈ ਈ-ਪਾਸ ਲਈ ਅਰਜ਼ੀ ਦੇਣੀ ਪੈਂਦੀ ਹੈ।
ਨਾਗਰਿਕਾਂ ਵੱਲੋਂ ਹਜ਼ਾਰਾਂ ਈ-ਪਾਸ ਅਰਜ਼ੀਆਂ ਭੇਜੀਆਂ ਜਾਂਦੀਆਂ ਹਨ। ਹਾਲਾਂਕਿ ਜ਼ਿਆਦਾਤਰ ਜਾਇਜ਼ ਹੁੰਦੀਆਂ ਹਨ, ਕੁੱਝ ਦਿਲਚਸਪ ਤੇ ਹਾਸੋਹੀਣੀ ਅਰਜ਼ੀਆਂ ਵੀ ਹੁੰਦੀਆਂ ਹਨ। ਕੇਰਲ ਪੁਲਿਸ ਨੂੰ ਹਾਲ ਹੀ ਵਿੱਚ ਇੱਕ ਅਜੀਬ ਅਰਜ਼ੀ ਮਿਲੀ ਸੀ।
ਕੰਨੂਰ ਦੇ ਕੰਨਪੁਰਮ ਦੇ ਈਰਨਾਵੇ ਦੇ ਵਸਨੀਕ ਨੇ ਆਪਣੀ ਈ-ਪਾਸ ਅਰਜ਼ੀ ਵਿਚ ਕਿਹਾ ਕਿ ਉਹ ਸ਼ਾਮ ਨੂੰ ਕੰਨੂਰ ਵਿੱਚ ਇਕ ਜਗ੍ਹਾ 'ਤੇ ਸੈਕਸ ('Need to go for sex') ਲਈ ਜਾਣਾ ਚਾਹੁੰਦਾ ਹੈ। ਜਦੋਂ ਪੁਲਿਸ ਨੇ ਦਰਖਾਸਤ ਵਿੱਚ ਅਸਾਧਾਰਨ ਕਾਰਨ ਵੇਖਿਆ ਤਾਂ ਉਨ੍ਹਾਂ ਸਹਾਇਕ ਪੁਲਿਸ ਕਮਿਸ਼ਨਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਵਾਲਾਪਟਨਮ ਪੁਲਿਸ ਨੂੰ ਉਕਤ ਵਿਅਕਤੀ ਨੂੰ ਲੱਭਣ ਦੀ ਹਦਾਇਤ ਕੀਤੀ ਗਈ। ਕੇਰਲ ਕਮੂਦੀ ਦੀ ਇੱਕ ਰਿਪੋਰਟ ਅਨੁਸਾਰ ਜਦੋਂ ਉਸ ਨੂੰ ਥਾਣੇ ਲਿਜਾਇਆ ਗਿਆ ਤੇ ਦਰਖਾਸਤ ਦੇ ਜ਼ਿਕਰ ਕੀਤੇ ਕਾਰਨਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪੱਤਰ ਗ਼ਲਤ ਹੈ।
ਆਦਮੀ ਦਾ ਇਰਾਦਾ ਸੀ ਕਿ ਉਹ ਲਿਖੇ "ਛੇ ਵਜੇ" ("six o'clock') ਕਿਉਂਕਿ ਉਹ ਉਸ ਸਮੇਂ ਬਾਹਰ ਜਾਣਾ ਚਾਹੁੰਦਾ ਸੀ। ਬਿਨੈ ਗਲਤੀ ਨੂੰ ਬਿਨਾਂ ਠੀਕ ਕੀਤੇ ਹੀ ਭੇਜ ਦਿੱਤਾ ਗਿਆ ਸੀ। ਪੁਲਿਸ ਨੇ ਉਸ ਨੂੰ ਛੱਡ ਦਿੱਤਾ ਕਿਉਂਕਿ ਦੱਸਿਆ ਗਿਆ ਕਾਰਨ ਗਲਤੀ ਨਾਲ ਹੋਇਆ ਸੀ। ਆਦਮੀ ਨੇ ਗਲਤੀ ਲਈ ਮੁਆਫੀ ਮੰਗੀ ਅਤੇ ਚਲਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :