ਅੰਧਵਿਸ਼ਵਾਸ ਨੇ ਲਈ 900 ਲੋਕਾਂ ਦੀ ਜਾਨ! ਹਰ ਥਾਂ ਲਾਸ਼ਾਂ ਹੀ ਲਾਸ਼ਾਂ, ਮੰਜ਼ਰ ਵੇਖ ਹਰ ਕਿਸੇ ਦੀ ਕੰਬ ਜਾਏ ਰੂਹ
ਅੰਧਵਿਸ਼ਵਾਸ ਤੇ ਜਾਦੂ-ਟੂਣੇ ਵਰਗੀਆਂ ਗੱਲਾਂ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹਨ। ਵਿਦੇਸ਼ਾਂ 'ਚ ਵੀ ਬਹੁਤ ਸਾਰੇ ਲੋਕ ਅੰਧਵਿਸ਼ਵਾਸ 'ਚ ਭਰੋਸਾ ਕਰਦੇ ਹਨ। ਦੱਖਣੀ ਅਮਰੀਕਾ 'ਚ ਅੰਧਵਿਸ਼ਵਾਸ ਕਾਰਨ 900 ਲੋਕਾਂ ਦੀ ਜਾਨ ਚਲੀ ਗਈ ਸੀ।
When more than 900 people committed mass suicide: ਅੰਧਵਿਸ਼ਵਾਸ ਤੇ ਜਾਦੂ-ਟੂਣੇ ਵਰਗੀਆਂ ਗੱਲਾਂ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹਨ। ਵਿਦੇਸ਼ਾਂ 'ਚ ਵੀ ਬਹੁਤ ਸਾਰੇ ਲੋਕ ਅੰਧਵਿਸ਼ਵਾਸ 'ਚ ਭਰੋਸਾ ਕਰਦੇ ਹਨ। ਦੱਖਣੀ ਅਮਰੀਕਾ 'ਚ ਅੰਧਵਿਸ਼ਵਾਸ ਕਾਰਨ 900 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਘਟਨਾ ਇਤਿਹਾਸ 'ਚ ਦਰਜ ਹੈ ਤੇ ਇਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਇਹ ਘਟਨਾ ਦੱਖਣੀ ਅਮਰੀਕਾ ਦੇ ਗੁਆਨਾ 'ਚ ਵਾਪਰੀ ਸੀ। ਇੱਥੇ ਲੋਕਾਂ ਦੀ ਸਮੂਹਿਕ ਖੁਦਕੁਸ਼ੀ ਦੀ ਘਟਨਾ ਨੇ ਦੁਨੀਆਂ ਨੂੰ ਦਹਿਲਾ ਦਿੱਤਾ ਸੀ। ਇਸ ਘਟਨਾ ਪਿੱਛੇ ਜਿਮ ਜੋਨਸ ਨਾਂ ਦੇ ਧਰਮ ਗੁਰੂ ਦਾ ਹੱਥ ਸੀ, ਜਿਸ ਨੇ ਖੁਦ ਨੂੰ ਰੱਬ ਦਾ ਅਵਤਾਰ ਹੋਣ ਦਾ ਦਾਅਵਾ ਕੀਤਾ ਸੀ।
ਲੋਕਾਂ ਦੀ ਮਦਦ ਦੇ ਨਾਂ 'ਤੇ ਬਣਾਇਆ ਸੀ 'ਪੀਪਲਜ਼ ਟੈਂਪਲ'
ਦਰਅਸਲ, ਜਿਮ ਜੋਨਸ ਨੇ ਲੋੜਵੰਦ ਲੋਕਾਂ ਦੀ ਮਦਦ ਕਰਨ ਤੇ ਉਨ੍ਹਾਂ 'ਚ ਆਪਣੀ ਪਕੜ ਬਣਾਉਣ ਲਈ ਸਾਲ 1956 ਵਿੱਚ 'ਪੀਪਲਜ਼ ਟੈਂਪਲ' ਨਾਂ ਦਾ ਇੱਕ ਚਰਚ ਬਣਾਇਆ ਸੀ। ਉਸ ਨੇ ਛੇਤੀ ਹੀ ਹਜ਼ਾਰਾਂ ਲੋਕਾਂ ਨੂੰ ਧਾਰਮਿਕ ਵਿਸ਼ਵਾਸਾਂ ਤੇ ਅੰਧ-ਵਿਸ਼ਵਾਸਾਂ ਦੇ ਆਧਾਰ 'ਤੇ ਆਪਣਾ ਚੇਲਾ ਬਣਾ ਲਿਆ।
ਰਿਪੋਰਟ ਮੁਤਾਬਕ ਜਿਮ ਜੋਨਸ ਕਮਿਊਨਿਸ਼ਟ ਵਿਚਾਰਧਾਰਾ ਦਾ ਸੀ ਤੇ ਉਨ੍ਹਾਂ ਦੇ ਵਿਚਾਰ ਅਮਰੀਕੀ ਸਰਕਾਰ ਨਾਲ ਮੇਲ ਨਹੀਂ ਖਾਂਦੇ ਸਨ। ਅਜਿਹੀ ਸਥਿਤੀ 'ਚ ਉਹ ਆਪਣੇ ਚੇਲਿਆਂ ਨੂੰ ਸ਼ਹਿਰ ਤੋਂ ਦੂਰ ਗੁਆਨਾ ਦੇ ਜੰਗਲਾਂ 'ਚ ਲੈ ਗਿਆ। ਉੱਥੇ ਉਸ ਨੇ ਇੱਕ ਛੋਟਾ ਜਿਹਾ ਪਿੰਡ ਵਸਾਇਆ ਤੇ ਉੱਥੇ ਆਪਣੇ ਚੇਲਿਆਂ ਨਾਲ ਰਹਿਣ ਲੱਗ ਪਿਆ।
ਚੇਲਿਆਂ 'ਤੇ ਕਰਨ ਲੱਗਾ ਜ਼ੁਲਮ
ਹਾਲਾਂਕਿ, ਜਲਦੀ ਹੀ ਜਿਮ ਜੋਨਸ ਦੀ ਅਸਲੀਅਤ ਉਸ ਦੇ ਚੇਲਿਆਂ ਦੇ ਸਾਹਮਣੇ ਆ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਉਨ੍ਹਾਂ ਨੂੰ ਸਾਰਾ ਦਿਨ ਕੰਮ ਕਰਾਉਂਦਾ ਹੈ। ਰਾਤ ਨੂੰ ਵੀ ਉਹ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ ਸੀ। ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਉਹ ਆਪਣਾ ਭਾਸ਼ਣ ਸ਼ੁਰੂ ਕਰ ਦਿੰਦਾ ਸੀ। ਇਸ ਦੌਰਾਨ ਉਸ ਦੇ ਸਿਪਾਹੀ ਘਰ-ਘਰ ਜਾ ਕੇ ਦੇਖਦੇ ਸਨ ਕਿ ਕੋਈ ਸੌਂ ਰਿਹਾ ਹੈ ਜਾਂ ਨਹੀਂ। ਜੇਕਰ ਕੋਈ ਸੁੱਤਾ ਹੋਇਆ ਪਾਇਆ ਗਿਆ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ।
900 ਤੋਂ ਵੱਧ ਲੋਕਾਂ ਨੇ ਗੁਆਈ ਜਾਨ
ਜੋਨਸ ਨੂੰ ਜਦੋਂ ਪਤਾ ਲੱਗਿਆ ਕਿ ਸਰਕਾਰ ਉਸ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਹ ਹਰਕਤ 'ਚ ਆ ਗਿਆ ਸੀ। ਉਸ ਨੇ ਇੱਕ ਟੱਬ 'ਚ ਖਤਰਨਾਕ ਜ਼ਹਿਰ ਮਿਲਾ ਕੇ ਇੱਕ ਡਰਿੰਕ ਤਿਆਰ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਜ਼ਹਿਰੀਲੀ ਚੀਜ਼ ਪਿਆ ਦਿੱਤੀ।
ਇਸ ਤਰ੍ਹਾਂ ਅੰਧਵਿਸ਼ਵਾਸ ਕਾਰਨ 900 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ। ਮਰਨ ਵਾਲਿਆਂ 'ਚ 300 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਇਸ ਘਟਨਾ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਕਤਲੇਆਮ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਿਮ ਜੋਨਸ ਦੀ ਲਾਸ਼ ਵੀ ਇੱਕ ਥਾਂ ਤੋਂ ਮਿਲੀ ਸੀ।