ਪੜਚੋਲ ਕਰੋ
(Source: ECI/ABP News)
ਮਰੀਜ਼ ਦੀ ਕਿਡਨੀ 'ਚੋਂ ਨਿਕਲੀਆਂ 206 ਪੱਥਰੀਆਂ , ਇਸ ਇਕ ਗਲਤੀ ਨਾਲ ਹੋਇਆ ਮਰੀਜ਼ ਦਾ ਬੁਰਾ ਹਾਲ
ਹੈਦਰਾਬਾਦ ਵਿੱਚ ਇੱਕ ਮਰੀਜ਼ ਦੇ ਗੁਰਦੇ ਵਿੱਚੋਂ ਪੱਥਰੀ ਕੱਢਣ ਦਾ ਇੱਕ ਬਹੁਤ ਹੀ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਦੀ ਟੀਮ ਨੇ 54 ਸਾਲਾ ਮਰੀਜ਼ ਦੀ ਸਰਜਰੀ ਕਰਕੇ 206 ਗੁਰਦੇ ਦੀ ਪੱਥਰੀ ਕੱਢ ਦਿੱਤੀ ਹੈ।
![ਮਰੀਜ਼ ਦੀ ਕਿਡਨੀ 'ਚੋਂ ਨਿਕਲੀਆਂ 206 ਪੱਥਰੀਆਂ , ਇਸ ਇਕ ਗਲਤੀ ਨਾਲ ਹੋਇਆ ਮਰੀਜ਼ ਦਾ ਬੁਰਾ ਹਾਲ Telangana : Doctors remove 206 kidney stones from 56-year-old man, this one mistake caused this ਮਰੀਜ਼ ਦੀ ਕਿਡਨੀ 'ਚੋਂ ਨਿਕਲੀਆਂ 206 ਪੱਥਰੀਆਂ , ਇਸ ਇਕ ਗਲਤੀ ਨਾਲ ਹੋਇਆ ਮਰੀਜ਼ ਦਾ ਬੁਰਾ ਹਾਲ](https://feeds.abplive.com/onecms/images/uploaded-images/2022/05/20/2329d5c675004ae9a61d8de25fecaa9b_original.jpg?impolicy=abp_cdn&imwidth=1200&height=675)
kidney stones
ਹੈਦਰਾਬਾਦ : ਹੈਦਰਾਬਾਦ ਵਿੱਚ ਇੱਕ ਮਰੀਜ਼ ਦੇ ਗੁਰਦੇ ਵਿੱਚੋਂ ਪੱਥਰੀ ਕੱਢਣ ਦਾ ਇੱਕ ਬਹੁਤ ਹੀ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਦੀ ਟੀਮ ਨੇ 54 ਸਾਲਾ ਮਰੀਜ਼ ਦੀ ਸਰਜਰੀ ਕਰਕੇ 206 ਗੁਰਦੇ ਦੀ ਪੱਥਰੀ ਕੱਢ ਦਿੱਤੀ ਹੈ। ਇਕ ਘੰਟੇ ਦੀ ਸਰਜਰੀ ਤੋਂ ਬਾਅਦ ਡਾਕਟਰ ਇਸ ਕਿਡਨੀ ਸਟੋਨ ਨੂੰ ਕੱਢਣ ਵਿਚ ਕਾਮਯਾਬ ਹੋ ਗਏ।
ਤੇਲੰਗਾਨਾ ਦੇ ਅਵੇਅਰ ਗਲੇਨੇਗਲ ਗਲੋਬਲ ਹਸਪਤਾਲ ਦੇ ਡਾਕਟਰਾਂ ਨੇ ਨਲਗੋਂਡਾ ਦੇ ਰਹਿਣ ਵਾਲੇ ਵੀਰਮੱਲਾ ਰਾਮਲਕਸ਼ਮਈਆ ਦੇ ਗੁਰਦੇ ਵਿੱਚੋਂ 206 ਪੱਥਰਾਂ ਨੂੰ ਕੀਹੋਲ ਸਰਜਰੀ ਰਾਹੀਂ ਕੱਢ ਦਿੱਤਾ ਹੈ। ਰਿਪੋਰਟ ਮੁਤਾਬਕ ਮਰੀਜ਼ ਸਥਾਨਕ ਡਾਕਟਰ ਤੋਂ ਦਵਾਈ ਲੈ ਰਿਹਾ ਸੀ, ਜਿਸ ਨਾਲ ਉਸ ਨੂੰ ਕੁਝ ਸਮੇਂ ਤੋਂ ਦਰਦ ਤੋਂ ਰਾਹਤ ਮਿਲਦੀ ਸੀ। ਹੌਲੀ-ਹੌਲੀ ਉਸ ਦਾ ਦਰਦ ਵਧਦਾ ਗਿਆ ਅਤੇ ਹਾਲਾਤ ਇੰਨੇ ਵਿਗੜ ਗਏ ਕਿ ਉਸ ਨੂੰ ਆਪਣਾ ਕੰਮ ਕਰਨ ਵਿਚ ਵੀ ਮੁਸ਼ਕਲ ਆਉਣ ਲੱਗੀ।
ਹਸਪਤਾਲ ਦੇ ਸੀਨੀਅਰ ਕੰਸਲਟੈਂਟ ਯੂਰੋਲੋਜਿਸਟ ਡਾ. ਪੂਲਾ ਨਵੀਨ ਕੁਮਾਰ ਨੇ ਕਿਹਾ, “ਸ਼ੁਰੂਆਤੀ ਜਾਂਚ ਅਤੇ ਅਲਟਰਾਸਾਊਂਡ ਸਕੈਨ ਤੋਂ ਪਤਾ ਲੱਗਾ ਹੈ ਕਿ ਵਿਅਕਤੀ ਦੇ ਗੁਰਦੇ ਦੇ ਖੱਬੇ ਪਾਸੇ ਕਿਡਨੀ 'ਚ ਪੱਥਰੀ ਹੈ। ਸੀਟੀ ਸਕੈਨ ਵਿੱਚ ਆਉਣ ਤੋਂ ਬਾਅਦ ਗੁਰਦੇ ਦੀ ਪੱਥਰੀ ਕਨਫਰਮ ਹੋਈ। ਇਸ ਤੋਂ ਬਾਅਦ ਡਾਕਟਰਾਂ ਨੇ ਮਰੀਜ਼ ਦੀ ਕਾਊਂਸਲਿੰਗ ਕੀਤੀ ਅਤੇ ਉਸ ਨੂੰ ਇਕ ਘੰਟੇ ਦੀ ਕੀਹੋਲ ਸਰਜਰੀ ਲਈ ਤਿਆਰ ਕੀਤਾ। ਇਸ ਸਰਜਰੀ ਵਿੱਚ ਗੁਰਦੇ ਦੀਆਂ ਸਾਰੀਆਂ ਪੱਥਰੀਆਂ ਨੂੰ ਸਫਲਤਾਪੂਰਵਕ ਕੱਢਿਆ ਗਿਆ।
ਵੀਰਮੱਲਾ ਰਾਮਲਕਸ਼ਮਈਆ ਹੁਣ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਡਾ: ਪੂਲ ਨਵੀਨ ਕੁਮਾਰ ਨੇ ਦੱਸਿਆ ਕਿ ਮਰੀਜ਼ ਨੂੰ ਸਰਜਰੀ ਦੇ ਦੂਜੇ ਦਿਨ ਹੀ ਛੁੱਟੀ ਦੇ ਦਿੱਤੀ ਗਈ ਸੀ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਗਰਮੀਆਂ ਵਿੱਚ ਤਾਪਮਾਨ ਵੱਧ ਹੋਣ ਕਾਰਨ ਲੋਕਾਂ ਵਿੱਚ ਡੀਹਾਈਡ੍ਰੇਸ਼ਨ ਦੇ ਮਾਮਲੇ ਵਧਣ ਲੱਗਦੇ ਹਨ। ਅਜਿਹੇ 'ਚ ਲੋਕਾਂ ਨੂੰ ਸਰੀਰ ਨੂੰ ਹਾਈਡਰੇਟ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਡਾਕਟਰਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ। ਨਾਰੀਅਲ ਪਾਣੀ ਵੀ ਸਰੀਰ ਨੂੰ ਹਾਈਡਰੇਟ ਰੱਖ ਸਕਦਾ ਹੈ। ਇਸ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਤੁਸੀਂ ਡਾਈਟ 'ਚ ਤਰਬੂਜ, ਛੱਖਣ, ਲੱਸੀ ਜਾਂ ਖੀਰੇ ਵਰਗੀਆਂ ਚੀਜ਼ਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)