(Source: ECI/ABP News/ABP Majha)
Viral Video: ਕੌਫੀ ਡਿਲੀਵਰ ਕਰਨ ਆਏ ਡਰੋਨ ਨੂੰ ਲੈ ਕੇ ਉੱਡ ਗਿਆ ਕਾਂ! ਵੀਡੀਓ ਦੇਖ ਕੇ ਨਹੀਂ ਹੋਵੇਗਾ ਯਕੀਨ
Trending Video: ਹਾਲ ਹੀ 'ਚ ਵਾਇਰਲ ਹੋ ਰਹੀ ਇਸ ਵੀਡੀਓ 'ਚ ਇੱਕ ਕਾਂ ਡਰੋਨ 'ਤੇ ਭਿਆਨਕ ਹਮਲਾ ਕਰਦੇ ਹੋਏ ਆਪਣੇ ਨਾਲ ਲੈ ਕੇ ਉੱਡਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਆਸਟ੍ਰੇਲੀਆ ਦਾ ਦੱਸਿਆ ਜਾ ਰਿਹਾ ਹੈ
Amazing Viral Video: ਤਕਨਾਲੋਜੀ ਅੱਜ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਰਹੀ ਹੈ। ਅੱਜ ਅਸੀਂ ਹਰ ਪਾਸਿਓਂ ਤਕਨਾਲੋਜੀ ਨਾਲ ਘਿਰੇ ਹੋਏ ਹਾਂ। ਮੋਬਾਈਲ ਫੋਨ ਤੋਂ ਲੈ ਕੇ ਸਿਹਤ ਸੇਵਾਵਾਂ ਤੱਕ, ਅੱਜ ਸਾਡੀ ਜ਼ਿੰਦਗੀ ਦਾ ਹਰ ਪਹਿਲੂ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ। ਹਾਲ ਹੀ ਦੇ ਸਾਲਾਂ ਵਿੱਚ, ਡਿਜੀਟਲਾਈਜ਼ੇਸ਼ਨ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲੀ ਹੈ। ਇਸ ਕੜੀ 'ਚ ਹੁਣ ਡਰੋਨ ਨੂੰ ਹੀ ਲੈ ਲਓ, ਜਿਸ ਦਾ ਰੁਝਾਨ ਪੂਰੀ ਦੁਨੀਆ 'ਚ ਤੇਜ਼ੀ ਨਾਲ ਵਧ ਰਿਹਾ ਹੈ। ਵਿਆਹ ਹੋਵੇ ਜਾਂ ਕੋਈ ਹੋਰ ਪਾਰਟੀ ਫੰਕਸ਼ਨ, ਡਰੋਨ ਦੀ ਵਰਤੋਂ ਹਰ ਪਾਸੇ ਦੇਖਣ ਨੂੰ ਮਿਲਦੀ ਹੈ।
ਅੱਜ ਦੇ ਸਮੇਂ ਵਿੱਚ ਦਵਾਈਆਂ ਤੋਂ ਲੈ ਕੇ ਹੋਰ ਸਾਮਾਨ ਦੀ ਡਿਲੀਵਰੀ ਤੱਕ ਡਰੋਨ ਦੀ ਮਦਦ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਸਰਹੱਦਾਂ ਦੀ ਨਿਗਰਾਨੀ ਲਈ ਵੀ ਇਸ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਡਰੋਨ ਕਾਰਨ ਪੰਛੀ ਮੁਸੀਬਤ 'ਚ ਪੈ ਸਕਦੇ ਹਨ, ਕਿਉਂਕਿ ਇਸ ਦੀ ਆਵਾਜ਼ ਨਾਲ ਉਹ ਡਰ ਸਕਦੇ ਹਨ ਅਤੇ ਇਸ ਨਾਲ ਟਕਰਾ ਕੇ ਜ਼ਖਮੀ ਵੀ ਹੋ ਸਕਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇੱਕ ਵੀਡੀਓ ਦੇਖਣ ਨੂੰ ਮਿਲ ਰਿਹਾ ਹੈ, ਜਿਸ 'ਚ ਡਰੋਨ ਨੂੰ ਦੇਖ ਕੇ ਡਰਨ ਦੀ ਬਜਾਏ ਇੱਕ ਕਾਂ ਉਸ ਨਾਲ ਉੱਡਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।
ਇਹ ਵਾਇਰਲ ਵੀਡੀਓ ਆਸਟ੍ਰੇਲੀਆ ਦਾ ਦੱਸਿਆ ਜਾ ਰਿਹਾ ਹੈ, ਜੋ ਲਗਭਗ ਦੋ ਸਾਲ ਪੁਰਾਣਾ ਹੈ। ਦ ਸਨ ਦੀ ਰਿਪੋਰਟ ਮੁਤਾਬਕ ਕੈਨਬਰਾ ਵਿੱਚ ਬੈਂਜਾਮਿਨ ਐਂਥਨੀ ਰੌਬਰਟਸ ਨੇ ਏਅਰ ਡਿਲੀਵਰੀ ਰਾਹੀਂ ਆਪਣੀ ਕੌਫੀ ਦਾ ਆਰਡਰ ਦਿੱਤਾ। ਇਸ ਦੌਰਾਨ, ਆਰਡਰ ਦੀ ਉਡੀਕ ਕਰਦੇ ਹੋਏ, ਉਹ ਖਿੜਕੀ ਤੋਂ ਦੇਖਦਾ ਹੈ ਕਿ ਜਿਵੇਂ ਹੀ ਉਹ ਆਰਡਰ ਕੀਤੀ ਕੌਫੀ ਲੈ ਕੇ ਘਰ ਦੇ ਨੇੜੇ ਆਉਂਦਾ ਹੈ ਤਾਂ ਇੱਕ ਕਾਂ ਡਰੋਨ 'ਤੇ ਹਮਲਾ ਕਰਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਾਂ ਲਗਾਤਾਰ ਆਪਣੀ ਚੁੰਝ ਨਾਲ ਡਰੋਨ 'ਤੇ ਹਮਲਾ ਕਰ ਰਿਹਾ ਹੈ। ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਕਾਂ ਡਰੋਨ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ: Car Modification: ਬੱਸ ਇਹ ਗ਼ਲਤੀਆਂ ਨਾ ਕਰੋ, ਨਹੀਂ ਤਾਂ ਕਾਰ ਮੋਡੀਫ਼ਿਕੇਸ਼ਨ ਦਾ ਸ਼ੌਕ ਪਹੁੰਚਾ ਸਕਦਾ ਹੈ ਜੇਲ੍ਹ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ 'ਤੇ ਸ਼ੇਅਰ ਕੀਤਾ ਗਿਆ ਹੈ। 1 ਮਿੰਟ 21 ਸੈਕਿੰਡ ਦੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਂ ਡਰੋਨ ਦੇ ਪਿੱਛੇ ਪੈ ਗਿਆ ਪਰ ਕੁਝ ਸਮੇਂ ਬਾਅਦ ਕਾਂ ਡਰੋਨ ਦੀ ਆਵਾਜ਼ ਤੋਂ ਪਰੇਸ਼ਾਨ ਹੋ ਕੇ ਉੱਥੋਂ ਚਲਾ ਗਿਆ। ਇਸ ਵੀਡੀਓ ਨੂੰ ਹੁਣ ਤੱਕ 2.17 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਬੈਂਜਾਮਿਨ ਐਂਥਨੀ ਰੌਬਰਟਸ ਮੁਤਾਬਕ ਪੰਛੀ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੇ ਹਨ, ਇਹ ਪਹਿਲੀ ਵਾਰ ਨਹੀਂ ਹੈ।
ਇਹ ਵੀ ਪੜ੍ਹੋ: Twitter: ਟਵਿਟਰ ਨੇ ਭਾਰਤ 'ਚ ਲਾਂਚ ਕੀਤਾ ਟਵਿਟਰ ਬਲੂ, ਇੱਕ ਸਾਲ ਦੀ ਸਬਸਕ੍ਰਿਪਸ਼ਨ ਲਈ ਕਰਨਾ ਹੋਵੇਗਾ ਇੰਨਾ ਭੁਗਤਾਨ