ਪਟੜੀ 'ਤੇ ਪਈ ਸੀ ਕੁੜੀ, ਉਪਰੋਂ ਲੰਘ ਗਈ ਟ੍ਰੇਨ, ਵਾਇਰਲ ਵੀਡੀਓ 'ਚ ਵੇਖੋ ਫਿਰ ਕੀ ਹੋਇਆ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਰੇਲਵੇ ਸਟੇਸ਼ਨ 'ਤੇ ਇੱਕ ਤੇਜ਼ ਰਫਤਾਰ ਟ੍ਰੇਨ ਪਟੜੀ ਤੋਂ ਲੰਘ ਰਹੀ ਹੈ। ਪਰ ਜਿਵੇਂ ਹੀ ਰੇਲ ਗੱਡੀ ਲੰਘਦੀ ਹੈ, ਇੱਕ ਲੜਕੀ ਟ੍ਰੈਕ 'ਤੇ ਲੇਟ ਕੇ ਫੋਨ 'ਤੇ ਲਗਾਤਾਰ ਗੱਲ ਕਰਦੀ ਨਜ਼ਰ ਆ ਰਹੀ ਹੈ।
Viral Video: ਹਰ ਰੋਜ਼ ਇੰਟਰਨੈੱਟ 'ਤੇ ਇੱਕ ਤੋਂ ਵੱਧ ਇੱਕ ਹੈਰਾਨੀਜਨਕ ਵੀਡੀਓ ਅਪਲੋਡ ਕੀਤੇ ਜਾਂਦੇ ਹਨ। ਉਨ੍ਹਾਂ ਵਿੱਚ ਨਜ਼ਰ ਆਉਣ ਵਾਲੇ ਦ੍ਰਿਸ਼ ਕਾਫੀ ਹੈਰਾਨ ਕਰਨ ਵਾਲੇ ਹੁੰਦੇ ਹਨ। ਹੁਣ ਜੋ ਵੀਡੀਓ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਤੁਸੀਂ ਬਿਲਕੁਲ ਵੀ ਨਹੀਂ ਸਮਝ ਸਕੋਗੇ ਕਿ ਆਖਰ ਹੋਇਆ ਕੀ।
ਦਰਅਸਲ, ਇਹ ਵੀਡੀਓ ਇੱਕ ਲੜਕੀ ਤੇ ਰੇਲ ਗੱਡੀ ਦਾ ਹੈ। ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਲੜਕੀ ਪਟੜੀ 'ਤੇ ਪਈ ਹੈ ਤੇ ਟ੍ਰੇਨ ਉਸ ਦੇ ਉਪਰੋਂ ਲੰਘ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ ਤੇ ਉਹ ਲਗਾਤਾਰ ਫੋਨ 'ਤੇ ਗੱਲ ਕਰਦੀ ਰਹੀ।
ਕੁੜੀ ਦੇ ਉਪਰੋਂ ਲੰਘੀ ਟ੍ਰੇਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਰੇਲਵੇ ਸਟੇਸ਼ਨ 'ਤੇ ਇੱਕ ਤੇਜ਼ ਰਫਤਾਰ ਟ੍ਰੇਨ ਪਟੜੀ ਤੋਂ ਲੰਘ ਰਹੀ ਹੈ। ਪਰ ਜਿਵੇਂ ਹੀ ਰੇਲ ਗੱਡੀ ਲੰਘਦੀ ਹੈ, ਇੱਕ ਲੜਕੀ ਟ੍ਰੈਕ 'ਤੇ ਲੇਟ ਕੇ ਫੋਨ 'ਤੇ ਲਗਾਤਾਰ ਗੱਲ ਕਰਦੀ ਨਜ਼ਰ ਆ ਰਹੀ ਹੈ। ਲੜਕੀ ਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਹੈ ਕਿ ਟ੍ਰੇਨ ਉਸ ਦੇ ਉਪਰੋਂ ਲੰਘ ਗਈ। ਚੰਗੀ ਗੱਲ ਇਹ ਹੈ ਕਿ ਲੜਕੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਿਸ ਤਰ੍ਹਾਂ ਉਹ ਟਰੈਕ 'ਤੇ ਪਈ ਨਜ਼ਰ ਆ ਰਹੀ ਹੈ, ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਆਈਪੀਐਸ ਅਧਿਕਾਰੀ ਨੇ ਪੋਸਟ ਕੀਤਾ ਵੀਡੀਓ
ਇਹ ਹੈਰਾਨ ਕਰਨ ਵਾਲਾ ਵੀਡੀਓ ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ: "ਫੋਨ 'ਤੇ ਗੱਪਾਂ ਕਰਨਾ ਵਧੇਰੇ ਜ਼ਰੂਰੀ ਹੈ।" 21 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 87 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਨੂੰ ਦੇਖ ਕੇ ਲੋਕ ਵਖੋ ਵਖਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
फ़ोन पर gossip, ज़्यादा ज़रूरी है ����♂️ pic.twitter.com/H4ejmzyVak
— Dipanshu Kabra (@ipskabra) April 12, 2022
ਇਹ ਵੀ ਪੜ੍ਹੋ: