ਬੇਟੇ ਦੇ ਪਾਲਤੂ Pitbull ਨੇ ਲਈ ਮਾਂ ਦੀ ਜਾਨ, ਛੱਤ 'ਤੇ ਸੈਰ ਕਰਦੇ ਸਮੇਂ ਕੀਤਾ ਹਮਲਾ
ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਵਿਅਕਤੀ ਨੇ ਘਰ ਦੀ ਸੁਰੱਖਿਆ ਲਈ ਪਿਟਬੁਲ ਕੁੱਤਾ ਰੱਖਿਆ ਹੋਇਆ ਸੀ। ਕੁੱਤੇ ਨੂੰ ਘਰ ਲਿਆਉਣ ਵੇਲੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹੀ ਕੁੱਤਾ ਉਸ ਦੀ ਮਾਂ ਦੀ ਮੌਤ ਦਾ ਕਾਰਨ ਬਣ ਜਾਵੇਗਾ।
ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਵਿਅਕਤੀ ਨੇ ਘਰ ਦੀ ਸੁਰੱਖਿਆ ਲਈ ਪਿਟਬੁਲ ਕੁੱਤਾ ਰੱਖਿਆ ਹੋਇਆ ਸੀ। ਕੁੱਤੇ ਨੂੰ ਘਰ ਲਿਆਉਣ ਵੇਲੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹੀ ਕੁੱਤਾ ਉਸ ਦੀ ਮਾਂ ਦੀ ਮੌਤ ਦਾ ਕਾਰਨ ਬਣ ਜਾਵੇਗਾ। ਇਹ ਘਟਨਾ ਲਖਨਊ ਦੇ ਕੈਸਰਬਾਗ ਥਾਣਾ ਖੇਤਰ ਦੀ ਹੈ। ਇੱਥੇ ਇੱਕ ਪਾਲਤੂ ਪਿਟਬੁਲ ਕੁੱਤੇ ਨੇ ਇੱਕ 80 ਸਾਲਾ ਔਰਤ ਨੂੰ ਖਾ ਲਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।
ਕੈਸਰਬਾਗ ਥਾਣਾ ਮੁਖੀ ਨੇ ਦੱਸਿਆ ਕਿ 80 ਸਾਲਾ ਸੇਵਾਮੁਕਤ ਅਧਿਆਪਕ 'ਤੇ ਉਸ ਦੇ ਪਿਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੱਟਿਆ ਕਿ ਔਰਤ ਦਾ ਮਾਸ ਤਕ ਵੱਖ ਹੋ ਗਿਆ। ਇਸ ਦੌਰਾਨ ਔਰਤ ਘਰ 'ਚ ਇਕੱਲੀ ਸੀ। ਉਨ੍ਹਾਂ ਦਾ ਜਿੰਮ ਟ੍ਰੇਨਰ ਬੇਟਾ ਜਿੰਮ ਗਿਆ ਹੋਇਆ ਸੀ। ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਸੁਸ਼ੀਲਾ ਤ੍ਰਿਪਾਠੀ ਕੈਸਰਬਾਗ ਦੇ ਬੰਗਾਲੀ ਟੋਲਾ ਇਲਾਕੇ 'ਚ ਪਰਿਵਾਰ ਨਾਲ ਰਹਿੰਦੀ ਸੀ। ਮ੍ਰਿਤਕ ਔਰਤ ਦਾ ਲੜਕਾ ਅਮਿਤ ਤ੍ਰਿਪਾਠੀ ਅਲੀਗੰਜ ਸਥਿੱਤ ਕਪੂਰਥਲਾ 'ਚ ਜਿੰਮ 'ਚ ਟ੍ਰੇਨਰ ਹੈ। ਸ਼ਿਕਾਰੀ ਨਸਲ ਪਿਟਬੁੱਲ ਤੋਂ ਇਲਾਵਾ ਘਰ 'ਚ ਇੱਕ ਹੋਰ ਪਾਲਤੂ ਕੁੱਤਾ ਲੈਬਰਾਡੋਰ ਹੈ।
ਕੁੱਤੇ ਨੂੰ ਸੈਰ ਕਰਵਾ ਰਹੀ ਸੀ ਮਾਲਕਣ
ਜਾਣਕਾਰੀ ਮੁਤਾਬਕ ਸੁਸ਼ੀਲਾ ਛੱਤ 'ਤੇ ਪਿਟਬੁੱਲ ਨੂੰ ਸੈਰ ਕਰਵਾ ਰਹੀ ਸੀ। ਇਸ ਦੌਰਾਨ ਪਿਟਬੁੱਲ ਦੇ ਗਲੇ 'ਚ ਬੰਨ੍ਹੀ ਚੇਨ ਖੁੱਲ੍ਹ ਗਈ। ਫਿਰ ਉਸ ਨੇ ਸੁਸ਼ੀਲਾ 'ਤੇ ਅਚਾਨਕ ਹਮਲਾ ਕਰ ਦਿੱਤਾ। ਕੁੱਤੇ ਨੇ ਇਸ ਤਰ੍ਹਾਂ ਵੱਢਿਆ ਕਿ ਸਰੀਰ ਤੋਂ ਮਾਸ ਵੀ ਵੱਖ ਹੋ ਗਿਆ। ਇਸ ਦੌਰਾਨ ਘਰ 'ਚ ਕੋਈ ਨਹੀਂ ਸੀ।
ਬਜ਼ੁਰਗ ਸੁਸ਼ੀਲਾ ਆਪਣੀ ਜਾਨ ਬਚਾਉਣ ਲਈ ਚੀਕ ਰਹੀ ਸੀ ਪਰ ਉਹ ਆਪਣੇ ਆਪ ਨੂੰ ਪਿਟਬੁੱਲ ਦੇ ਚੁੰਗਲ ਤੋਂ ਛੁਡਾ ਨਹੀਂ ਸਕੀ। ਪਿਟਬੁਲ ਦੇ ਵੱਢਣ ਕਾਰਨ ਉਨ੍ਹਾਂ ਦਾ ਢਿੱਡ, ਸਿਰ ਅਤੇ ਚਿਹਰਾ ਬੁਰੀ ਤਰ੍ਹਾਂ ਨਾਲ ਖੂਨੋ-ਖੂਨ ਹੋ ਗਿਆ।
ਬਾਅਦ 'ਚ ਜਦੋਂ ਨੌਕਰਾਣੀ ਘਰ ਆਈ ਤਾਂ ਸੁਸ਼ੀਲਾ ਨੂੰ ਜ਼ਮੀਨ 'ਤੇ ਪਈ ਦੇਖ ਕੇ ਹੈਰਾਨ ਰਹਿ ਗਈ। ਉਸ ਨੇ ਅਮਿਤ ਨੂੰ ਫ਼ੋਨ ਕਰਕੇ ਹਾਦਸੇ ਬਾਰੇ ਦੱਸਿਆ। ਉਹ ਤੁਰੰਤ ਜਿੰਮ ਤੋਂ ਘਰ ਆਇਆ ਅਤੇ ਖੂਨ ਨਾਲ ਲੱਥਪੱਥ ਮਾਂ ਨੂੰ ਹਸਪਤਾਲ ਲੈ ਗਿਆ, ਪਰ ਉੱਥੇ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਡਾਕਟਰਾਂ ਨੇ ਦੱਸਿਆ ਕਿ ਬਜ਼ੁਰਗ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ।