(Source: ECI/ABP News/ABP Majha)
ਟੀਟੂ ਦਾ EVM ਮਸ਼ੀਨਾਂ ਖਿਲਾਫ਼ ਅਨੌਖਾ ਪ੍ਰਦਰਸ਼ਨ,ਬੀਨ ਵਜਾ ਰੱਖੀ ਮੰਗ ਤਾਂ ਨੱਚਣ ਲੱਗੇ ਲੋਕ
ਜ਼ਿਲਾ ਚੋਣ ਅਧਿਕਾਰੀ (Election Officer) ਦੇ ਦਫਤਰ ਸਾਹਮਣੇ ਅੱਜ ਟੀਟੂ ਬਾਣੀਆਂ ਨੇ ਈ.ਵੀ.ਐੱਮ. ਦਾ ਮੁੱਦਾ ਬਹੁਤ ਹੀ ਵੱਖਰੇ ਢੰਗ ਨਾਲ ਚੁੱਕਿਆ।
ਲੁਧਿਆਣਾ: ਜ਼ਿਲਾ ਚੋਣ ਅਧਿਕਾਰੀ (Election Officer) ਦੇ ਦਫਤਰ ਸਾਹਮਣੇ ਅੱਜ ਟੀਟੂ ਬਾਣੀਆਂ ਨੇ ਈ.ਵੀ.ਐੱਮ. ਦਾ ਮੁੱਦਾ ਬਹੁਤ ਹੀ ਵੱਖਰੇ ਢੰਗ ਨਾਲ ਚੁੱਕਿਆ। ਉਹ ਦਫਤਰ ਸਾਹਮਣੇ ਧਰਨਾ ਲਗਾ ਕੇ ਬੈਠੇ ਅਤੇ ਮੰਗ ਕੀਤੀ ਕਿ ਇਸ ਵਾਰ ਦੀਆਂ ਚੋਣਾਂ ਈ.ਵੀ.ਐੱਮ. ਮਸ਼ੀਨ (EVM machine) ਤੋਂ ਨਾ ਕਰਵਾ ਕੇ ਬੈਲੇਟ ਪੇਪਰ (Ballot paper) ਰਾਹੀਂ ਕਰਵਾਈਆਂ ਜਾਣ ਤਾਂ ਜੋ ਕਿਸੇ ਵੀ ਪਾਰਟੀ ਨੂੰ ਹਾਰ ਤੋਂ ਬਾਅਦ ਇਹ ਕਹਿਣ ਦਾ ਮੌਕਾ ਨਹੀਂ ਮਿਲੇ ਕਿ ਈ.ਵੀ.ਐੱਮ. ਮਸ਼ੀਨ (EVM machine) ਕਾਰਣ ਗੜਬੜੀ ਹੋਈ ਹੈ।
ਟੀਟੂ ਬਾਣੀਆਂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਚੋਣ ਕਮਿਸ਼ਨ (Election Commission) ਵਿਚ ਭਰੋਸਾ ਵੀ ਵਧੇਗਾ। ਉਹ ਪਹਿਲੇ ਸ਼ਖਸ ਨਹੀਂ ਹਨ ਜੋ ਚੋਣਾਂ ਤੋਂ ਪਹਿਲਾਂ ਬੈਲੇਟ ਪੇਪਰ ਤੋਂ ਚੋਣਾਂ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਹਰ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਕਈ ਪਾਰਟੀਆਂ ਚੁੱਕਦੀਆਂ ਆ ਰਹੀਆਂ ਹਨ ਅਤੇ ਮੰਗ ਕਰਦੀਆਂ ਰਹੀਆਂ ਹਨ ਕਿ ਚੋਣਾਂ ਬੈਲੇਟ ਪੇਪਰ ਨਾਲ ਹੋਣੀਆਂ ਚਾਹੀਦੀਆਂ ਹਨ।ਟੀਟੂ ਬਾਣੀਆ ਗਾਣੇ ਦੇ ਵਜਾਉਣ ਵਾਲੇ ਸਾਜ ਯਾਨੀ ਚਿਮਟਾ ਅਤੇ ਬੀਨ ਲੈ ਕੇ ਪਹੁੰਚੇ ਸਨ।ਇਥੇ ਉਨ੍ਹਾਂ ਦੇ ਨਾਲ ਆਏ ਸਾਜਕਾਰਾਂ ਨੇ ਧੁਣਾਂ ਵਜਾਈਆਂ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਉਹ ਇਸ ਦੌਰਾਨ ਸਾਜ ਨੂੰ ਖੁਸ਼ੀ ਦੇ ਗਾਣਿਆਂ ਵਿਚ ਵਜਾ ਰਹੇ ਸਨ। ਪਰ ਵਿਰੋਧ ਈ.ਵੀ.ਐੱਮ. ਦਾ ਕਰ ਰਹੇ ਸਨ। ਇਸ ਦੌਰਾਨ ਕਈ ਵਾਰ ਰੋਚਕ ਵਾਕਿਆ ਵੀ ਪੇਸ਼ ਆਏ। ਲੋਕ ਉਨ੍ਹਾਂ ਦੇ ਸਾਜਾਂ 'ਤੇ ਨੱਚਣ ਵੀ ਲੱਗੇ ਅਤੇ ਸਕੱਤਰੇਤ ਵਿਚ ਮਾਹੌਲ ਹਾਸੇ-ਠੱਠੇ ਵਾਲਾ ਬਣ ਗਿਆ।
ਟੀਟੂ ਬਾਣੀਆ ਨੇ ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖਿਲਾਫ ਵੀ ਰੋਸ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਕਿ ਉਹ ਬਿਨਾਂ ਵਜ੍ਹਾ ਹਾਰਣ ਤੋਂ ਬਾਅਦ ਇਸ ਨੂੰ ਮੁੱਦਾ ਨਾ ਬਣਾਉਣ ਸਗੋਂ ਉਹ ਹੁਣ ਕਲੀਅਰ ਕਰ ਦੇਣ ਕਿ ਉਹ ਚੋਣਾਂ ਕਿਸ ਨਾਲ ਚਾਹੁੰਦੇ ਹਨ, ਹਾਰਣ ਤੋਂ ਬਾਅਦ ਈ.ਵੀ.ਐੱਮ. ਨੂੰ ਦੋਸ਼ੀ ਨਾ ਠਹਿਰਾਉਣ। ਹੁਣ ਇਹ ਦੋਵੇਂ ਪਾਰਟੀਆਂ ਸ਼ਾਂਤ ਬੈਠੀਆਂ ਹੋਈਆਂ ਹਨ।