ਹੱਸ-ਹੱਸ ਕੇ ਪੈ ਜਾਣਗੀਆਂ ਢਿੱਡੀ ਪੀੜਾਂ: ਗੱਡੀ ਹੇਠਾਂ ਫਸੇ ਨੋਟ ਨੂੰ ਕੱਢਣ ਲਈ ਦੇਖੋ ਕਿਵੇਂ ਲਲਚਾਏ ਵਿਅਕਤੀ ਦੀ ਹਾਲਤ ਹੋਈ ਖਰਾਬ
ਸੜਕ ‘ਤੇ ਗੁਜ਼ਰਦੇ ਇਸ ਸ਼ਖਸ ਦੀ ਨਜ਼ਰ ਅਚਾਨਕ ਇੱਕ ਨੋਟ ‘ਤੇ ਪੈਂਦੀ ਹੈ। ਲਲਚਾਇਆ ਵਿਅਕਤੀ ਇਸ ਨੋਟ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਨੋਟ ਗੱਡੀ ਦੇ ਟਾਇਰ ਹੇਠਾਂ ਫਸਿਆ ਹੈ ਅਜਿਹੇ ‘ਚ ਇਸ ਨੂੰ ਖਿੱਚਣ ਨਾਲ ਨੋਟ ਫਟ ਜਾਂਦਾ।
Funny Viral Video: ਅਕਸਰ ਕੁਝ ਮਸਕਰੇ ਲੋਕ ਪ੍ਰੈਂਕ ਕਰਨ ਲਈ ਸੜਕ ‘ਤੇ ਵੱਡੀ ਰਕਮ ਦੇ ਨੋਟ ਰੱਖ ਦਿੰਦੇ ਹਨ ਤੇ ਦੂਜਿਆਂ ਦੀ ਲਾਲਚ ਭਰੀ ਨੀਅਤ ਉਹਨਾਂ ਨੂੰ ਪ੍ਰੈਂਕ ਦਾ ਸ਼ਿਕਾਰ ਬਣਾ ਦਿੰਦੀ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਪਰ ਇਸ ਮਜ਼ੇਦਾਰ ਵੀਡੀਓ ‘ਚ ਸਿਰਫ ਇੰਨਾ ਹੀ ਨਹੀਂ ਹੈ, ਵੀਡੀਓ ਦੇ ਅੰਤ ‘ਚ ਸ਼ਖਸ ਦੀ ਇੱਕ ਨੋਟ ਦੇ ਚੱਕਰ ‘ਚ ਜੋ ਹਾਲਤ ਹੋਈ ਉਸ ਲਈ ਉਹ ਅੱਜ ਤੱਕ ਪਛਤਾਉਂਦਾ ਹੋਵੇਗਾ।
ਦਰਅਸਲ ਸੜਕ ‘ਤੇ ਗੁਜ਼ਰਦੇ ਇਸ ਸ਼ਖਸ ਦੀ ਨਜ਼ਰ ਅਚਾਨਕ ਇੱਕ ਨੋਟ ‘ਤੇ ਪੈਂਦੀ ਹੈ। ਲਲਚਾਇਆ ਵਿਅਕਤੀ ਇਸ ਨੋਟ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਨੋਟ ਗੱਡੀ ਦੇ ਟਾਇਰ ਹੇਠਾਂ ਫਸਿਆ ਹੈ ਅਜਿਹੇ ‘ਚ ਇਸ ਨੂੰ ਖਿੱਚਣ ਨਾਲ ਨੋਟ ਫਟ ਜਾਂਦਾ ਅਤੇ ਨੋਟ ਕਿਸੇ ਕੰਮ ਦਾ ਨਾ ਰਹਿੰਦਾ। ਅਜਿਹੇ ‘ਚ ਪਹਿਲਾਂ ਇਹ ਵਿਅਕਤੀ ਕੋਸ਼ਿਸ਼ ਕਰਦਾ ਹੈ ਇਹ ਟਾਇਰ ਦੇ ਕੋਲ ਝੁਕ ਜਾਂਦਾ ਹੈ ਅਤੇ ਨੋਟ ਲੈਣ ਲਈ ਆਪਣੇ ਬੂਟਾਂ ਦੇ ਫੀਤੇ ਬੰਨ੍ਹਣ ਦਾ ਨਾਟਕ ਕਰਦਾ ਹੈ ਪਰ ਗੱਡੀ ਦੇ ਹੇਠਾਂ ਤੋਂ ਨੋਟ ਨੂੰ ਨਹੀਂ ਕੱਢ ਪਾਉਂਦਾ। ਇਸਦੇ ਬਾਅਦ ਉਸਦਾ ਲਾਲਚ ਹੋਰ ਵੱਧ ਜਾਂਦਾ ਹੈ ਅਤੇ ਇਹ ਸ਼ਕਸ ਕਾਰ ਨੂੰ ਪਿੱਛੇ ਤੋਂ ਧੱਕਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸਫਲ ਨਹੀਂ ਹੋ ਪਾਉਂਦਾ।
View this post on Instagram
ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਆਖਰ ਥੱਕ ਹਾਰ ਕੇ ਇਹ ਸ਼ਖਸ ਸਾਹਮਣੇ ਬਣੇ ਇੱਕ ਕੈਫੇ ‘ਚ ਬੈਠ ਜਾਂਦਾ ਹੈ ਅਤੇ ਗੱਡੀ ਦੇ ਚੱਲਣ ਦਾ ਇੰਤਜ਼ਾਰ ਕਰਦਾ ਹੈ ਪਰ ਇਹ ਸ਼ਖਸ ਇਸ ਗੱਲ ਤੋਂ ਬੇਖਬਰ ਸੀ ਕਿ ਗੱਡੀ ਚੱਲਣ ਦੇ ਬਾਅਦ ਕੀ ਹੋਣ ਵਾਲਾ ਹੈ। ਪਰ ਮਜ਼ਦੇਦਾਰ ਹਿੱਸਾ ਇਸ ਦੇ ਬਾਅਦ ਹੀ ਆਉਂਦਾ ਹੈ ਜਿਵੇਂ ਹੀ ਗੱਡੀ ਚੱਲਦੀ ਹੈ ਤੇ ਇਹ ਸ਼ਖਸ ਉੱਠ ਕੇ ਨੋਟ ਚੁੱਕਣ ਜਾਂਦਾ ਹੈ ਤਾਂ ਉਸ ਦੇ ਨਾਲ ਬੈਠੇ ਦਰਜਨਾਂ ਲੋਕ ਉਸ ਨੋਟ ਨੂੰ ਚੁੱਕਣ ਲਈ ਦੌੜ ਪੈਂਦੇ ਹਨ ਜਿਸ ਨੂੰ ਦੇਖਕੇ ਸ਼ਖਸ ਅੱਗੇ ਵਧਣ ਦੀ ਹਿੰਮਤ ਹੀ ਨਹੀਂ ਕਰਦਾ। ਇਸ ਮਜ਼ੇਦਾਰ ਵੀਡੀਓ ‘ਤੇ ਯੂਜ਼ਰਸ ਵੀ ਕਾਫੀ ਮਜ਼ੇਦਾਰ ਰਿਐਕਸ਼ਨ ਦੇ ਰਹੇ ਹਨ।
ਇਹ ਵੀ ਪੜ੍ਹੋ : Credit Card: ਇਸ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਕਰੋ 2 ਲੱਖ ਤਕ ਦੀ ਸ਼ਾਪਿੰਗ, ਫ੍ਰੀ ਹੈਲਥ ਚੈੱਕਅਪ ਸਣੇ ਮਿਲਣਗੇ ਕਈ ਲਾਭ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904