ਪੜਚੋਲ ਕਰੋ
Advertisement
Tractor with DJ system at Sighu Border: ਸਿੰਘੂ ਸਰਹੱਦ 'ਤੇ ਕਿਸਾਨਾਂ ਨੇ ਕੀਤਾ ਮਨੋਰੰਜਨ ਦਾ ਦਿਲਚਸਪ ਇੰਤਜ਼ਾਮ, ਵੀਡੀਓ ਹੋ ਰਹੀ ਖੂਬ ਵਾਇਰਲ
ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਕਿਸਾਨ ਸਿੰਘੂ ਸਰਹੱਦ 'ਤੇ ਡੱਟੇ ਹੋਏ ਹਨ। ਕਿਸਾਨ ਸੜਕਾਂ 'ਤੇ ਰਹਿ ਰਹੇ ਹਨ, ਖਾ ਰਹੇ ਹਨ ਅਤੇ ਪੀ ਰਹੇ ਹਨ। ਇਹ ਕਿਸਾਨ ਆਪਣੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਪੰਜਾਬ ਤੋਂ ਹੀ ਲੈ ਕੇ ਆਏ ਹਨ।
ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 10ਵੇਂ ਦਿਨ ਵੀ ਜਾਰੀ ਹੈ। ਅੱਜ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਪੰਜਵੇਂ ਦੌਰ ਦੀ ਗੱਲਬਾਤ ਹੋਵੇਗੀ। ਕਿਸਾਨ ਆਪਣੀ ਮੰਗਾਂ 'ਤੇ ਅੜੇ ਹੋਏ ਹਨ ਜਦਕਿ ਸਰਕਾਰ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਅੰਦੋਲਨ ਵਿੱਚ ਕਿਸਾਨਾਂ ਨੇ ਮਨੋਰੰਜਨ ਦਾ ਇੱਕ ਅਨੌਖਾ ਤਰੀਕਾ ਲੱਭਿਆ ਹੈ। ਦਰਅਸਲ, ਬੀਤੀ ਰਾਤ ਸਿੰਘੂ ਵਿਖੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ-ਹਰਿਆਣਾ ਸਰਹੱਦ 'ਤੇ ਡੀਜੇ ਸਿਸਟਮ ਵਾਲਾ ਇੱਕ ਟਰੈਕਟਰ ਦੇਖਿਆ ਗਿਆ।
ਕਿਸਾਨ ਸੜਕਾਂ 'ਤੇ ਰਹਿ ਰਹੇ ਹਨ, ਖਾ-ਪੀ ਰਹੇ ਹਨ। ਇਹ ਕਿਸਾਨ ਆਪਣੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਪੰਜਾਬ ਤੋਂ ਹੀ ਲੈ ਕੇ ਆਏ ਹਨ। ਇਸ ਦੌਰਾਨ ਕਿਸਾਨਾਂ ਨੇ ਸਰਹੱਦ 'ਤੇ ਆਪਣੇ ਮਨੋਰੰਜਨ ਦਾ ਪ੍ਰਬੰਧ ਵੀ ਕੀਤਾ ਹੈ। ਦਰਅਸਲ, ਬੀਤੀ ਰਾਤ ਸਿੰਘੂ ਸਰਹੱਦ 'ਤੇ ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਡੀਜੇ ਸਿਸਟਮ ਨਾਲ ਲੈਸ ਇੱਕ ਟਰੈਕਟਰ ਦੇਖਿਆ ਗਿਆ। ਇਸ ਟਰੈਕਟਰ ਵਿੱਚ ਕਲਰਫੂਲ ਲਾਈਟਾਂ ਦੇ ਨਾਲ-ਨਾਲ ਇੱਕ ਜ਼ਬਰਦਸਤ ਆਵਾਜ਼ ਵਾਲਾ ਡੀਜੇ ਸਿਸਟਮ ਵੀ ਹੈ।
ਕਿਸਾਨਾਂ ਦਰਮਿਆਨ ਵੇਖਿਆ ਗਿਆ ਇਹ ਟਰੈਕਟਰ ਖਿੱਚ ਦਾ ਕੇਂਦਰ ਬਣ ਗਿਆ ਹੈ। ਵੀਡੀਓ ਵਿੱਚ ਇਸ ਟਰੈਕਟਰ ਵਿੱਚ ਲੱਗੇ ਡੀਜੇ ਨਾਲ ਕਿਸਾਨ ਨੱਚਦੇ ਅਤੇ ਗਾਉਂਦੇ ਨਜ਼ਰ ਆਏ। ਡਾਂਸ ਗਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਸਿੰਘੂ ਸਰਹੱਦ 'ਤੇ ਹਾਂ, ਪਰ ਇੱਥੇ ਕੋਈ ਮਨੋਰੰਜਨ ਦਾ ਸਾਧਨ ਨਹੀਂ ਸੀ, ਇਸ ਲਈ ਅਸੀਂ ਟਰੈਕਟਰ ਵਿਚ ਡੀਜੇ ਇੰਸਟਾਲ ਕੀਤਾ। ਇਹ ਡੀਜੇ ਟਰੈਕਟਰ ਕਿਸਾਨਾਂ ਨੂੰ ਸਕੂਨ ਦੇ ਰਿਹਾ ਹੈ। ਟਰੈਕਟਰ 'ਤੇ ਗੁਰਬਾਣੀ ਦੇ ਨਾਲ-ਨਾਲ ਪੰਜਾਬੀ ਗਾਣੇ ਵੀ ਚਲਦੇ ਹਨ, ਜਿਸ ਨੂੰ ਸੁਣ ਕੇ ਕਿਸਾਨ ਚੰਗਾ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਇੱਕ ਵਾਰ ਫਿਰ ਕਿਸਾਨਾਂ ਨਾਲ ਪੰਜਵੇਂ ਦੌਰ ਦੀ ਗੱਲਬਾਤ ਕਰੇਗੀ। ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸ਼ਨੀਵਾਰ ਤੋਂ ਦੇਸ਼ ਭਰ ਵਿੱਚ ਪੀਐਮ ਮੋਦੀ ਦੇ ਪੁਤਲੇ ਸਾੜੇ ਜਾਣਗੇ ਅਤੇ 8 ਦਸੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#WATCH | A tractor with DJ system was spotted at Delhi-Haryana border during farmers' protest in Singhu last night. "For the past few days, we have been here & there is no source of entertainment for us so we have this tractor installed with a music system," a farmer said. pic.twitter.com/p2r3Ec9Dwb
— ANI (@ANI) December 5, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement