Trending News: ਕਿਹਾ ਜਾਂਦਾ ਹੈ ਕਿ ਇਸ ਧਰਤੀ 'ਤੇ ਪੈਦਾ ਹੋਏ ਹਰ ਵਿਅਕਤੀ ਦੀ ਜੋੜੀ ਰੱਬ ਨੇ ਬਣਾ ਕੇ ਭੇਜੀ ਹੈ। ਇਸ ਦੀ ਉਦਾਹਰਨ ਬਿਹਾਰ ਦੇ ਭਾਗਲਪੁਰ ਜ਼ਿਲੇ 'ਚ ਦੇਖਣ ਨੂੰ ਮਿਲਿਆ। ਜਿੱਥੇ 36 ਇੰਚ ਦੇ ਲਾੜੇ ਨੇ 34 ਇੰਚ ਦੀ ਲਾੜੀ ਨਾਲ ਵਿਆਹ ਦੇ ਮੰਡਪ 'ਚ ਸੱਤ ਫੇਰੇ ਲਏ ਤੇ ਜਨਮ-ਜਨਮ ਲਈ ਇੱਕ ਦੂਜੇ ਦੇ ਹੋ ਗਏ।

ਇਸ ਵਿਆਹ ਪ੍ਰੋਗਰਾਮ ਵਿੱਚ ਬਿਨਾਂ ਸੱਦੇ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਮਸਾੜੂ ਪਿੰਡ ਦੇ ਰਹਿਣ ਵਾਲੇ ਬਿੰਦੇਸ਼ਵਰੀ ਮੰਡਲ ਦੇ ਪੁੱਤਰ  ਮੁੰਨਾ ਭਾਰਤੀ (26) ਬਾਰਾਤ ਲੈ ਕੇ ਨਵਗਛੀਆ ਦੇ ਅਭਿਆ ਬਾਜ਼ਾਰ ਕਿਸ਼ੋਰੀ ਮੰਡਲ ਉਰਫ ਗੁੱਜੋ ਮੰਡਲ ਦੀ ਪੁੱਤਰੀ ਮਮਤਾ ਕੁਮਾਰੀ (24) ਦੇ ਘਰ ਪਹੁੰਚੇ। ਇਸ ਤੋਂ ਬਾਅਦ ਮੁੰਨਾ ਤੇ ਮਮਤਾ ਦਾ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਹੋਇਆ।


Watch: ਸ਼ਖਸ ਨੇ ਇੰਝ ਉਡਾਇਆ ਪੀਜ਼ਾ ਦਾ ਟੁਕੜਾ, ਵੀਡੀਓ ਕਰ ਦੇਵੇਗੀ ਹੈਰਾਨ

ਆਮ ਵਿਆਹਾਂ ਨਾਲੋਂ ਅਲੱਗ ਸੀ ਵਿਆਹ
ਹੋਰਨਾਂ ਵਿਆਹਾਂ ਵਾਂਗ ਇਸ ਵਿਆਹ ਵਿੱਚ ਵੀ ਬੈਂਡ ਬਾਜਾ ਅਤੇ ਬਾਰਾਤ ਸਭ ਕੁਝ ਸੀ ਪਰ ਇਹ ਵਿਆਹ ਆਮ ਵਿਆਹਾਂ ਨਾਲੋਂ ਵੱਖਰਾ ਸੀ। ਵਿਆਹ ਵਿੱਚ ਬੁਲਾਏ ਬਿਨਾਂ ਸੈਲਫੀ ਲੈਣ ਵਾਲੇ ਬਹੁਤ ਸਾਰੇ ਲੋਕ ਸਨ। ਵਿਆਹ ਤੋਂ ਬਾਅਦ ਨਵੇਂ ਜੋੜੇ ਨੂੰ ਸ਼ੁਭਕਾਮਨਾਵਾਂ ਦੇਣ ਵਾਲਿਆਂ ਦੀ ਭੀੜ ਲੱਗ ਗਈ। ਲਾੜਾ-ਲਾੜੀ ਵੀ ਇਸ ਵਿਆਹ ਤੋਂ ਖੁਸ਼ ਦਿਖੇ।

ਮਸ਼ਹੂਰ ਮੁੰਨਾ ਇੱਕ ਡਾਂਸ ਕੰਪਨੀ ਵਿੱਚ ਇੱਕ ਕਲਾਕਾਰ ਵਜੋਂ ਕੰਮ ਕਰਦਾ ਹੈ ਜਦੋਂ ਕਿ ਮਮਤਾ ਦਾ ਭਰਾ ਛੋਟੂ ਵੀ ਛੋਟੇ ਕੱਦ ਦਾ ਹੈ ਤੇ ਉਹ ਵੀ ਇੱਕ ਸਰਕਸ ਕੰਪਨੀ ਵਿੱਚ ਇੱਕ ਕਲਾਕਾਰ ਹੈ। ਛੋਟੂ ਨੇ ਆਪਣੀ ਭੈਣ ਲਈ ਲਾੜਾ ਲੱਭਿਆ ਅਤੇ ਫਿਰ ਵਿਆਹ ਹੋਇਆ। 


'ਮਾਹੀ ਮੇਰਾ ਨਿੱਕਾ ਜਿਹਾ': ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ਦੀ ਕਹਾਣੀ, ਰੋਮਾਂਟਿਕ ਕਾਮੇਡੀ ਫਿਲਮ ਦਾ ਪੋਸਟਰ ਰਿਲੀਜ਼


Viral Video: ਕਲਾਕਾਰ ਨੇ ਬਣਾਈ ਅਨੋਖੀ ਪਤੰਗ, ਲੋਕ ਕਰ ਰਹੇ ਜੰਮ ਕੇ ਤਾਰੀਫ