ਵਾਹ ਰੀ ਕਿਸਮਤ ! ਗੇਮ ਨੇ ਰਾਤੋ-ਰਾਤ ਕਸ਼ਮੀਰੀ ਨੌਜਵਾਨ ਨੂੰ ਬਣਾ ਦਿੱਤਾ ਕਰੋੜਪਤੀ
Trending News: ਕਹਿੰਦੇ ਹਨ ਕਿ ਜਦੋਂ ਉੱਪਰ ਵਾਲਾ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਜਦੋਂ ਕਿਸਮਤ ਮਿਹਰਬਾਨ ਹੁੰਦੀ ਹੈ ਤਾਂ ਬੰਦਾ ਰਾਤੋ-ਰਾਤ ਕਰੋੜਪਤੀ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜੰਮੂ-ਕਸ਼ਮੀਰ ਵਿੱਚ ਦੇਖਣ ਨੂੰ ਮਿਲਿਆ ਹੈ।
Trending News: ਕਹਿੰਦੇ ਹਨ ਕਿ ਜਦੋਂ ਉੱਪਰ ਵਾਲਾ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਜਦੋਂ ਕਿਸਮਤ ਮਿਹਰਬਾਨ ਹੁੰਦੀ ਹੈ ਤਾਂ ਬੰਦਾ ਰਾਤੋ-ਰਾਤ ਕਰੋੜਪਤੀ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜੰਮੂ-ਕਸ਼ਮੀਰ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੇ ਇੱਕ ਨੌਜਵਾਨ ਰਾਤੋ-ਰਾਤ ਕਰੋੜਪਤੀ ਬਣ ਗਿਆ। ਰਾਤ ਨੂੰ ਜਦੋਂ ਉਹ ਸੌਂ ਰਿਹਾ ਸੀ ਤਾਂ ਉਸ ਦੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਉਹ ਕਰੋੜਪਤੀ ਬਣ ਗਿਆ ਹੈ।
ਦਰਅਸਲ ਉਸ ਨੇ ਇਹ ਰਕਮ ਆਨਲਾਈਨ ਐਪ ਫੈਂਟੇਸੀ ਕ੍ਰਿਕਟ ਪਲੇਟਫਾਰਮ 'ਡ੍ਰੀਮ11' ਤੋਂ ਜਿੱਤੀ ਹੈ। ਜਿਸ ਵਿੱਚ ਉਸਨੇ ਕੁੱਲ ਦੋ ਕਰੋੜ ਰੁਪਏ ਦੀ ਰਾਸ਼ੀ ਜਿੱਤੀ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਰਹਿਣ ਵਾਲੇ ਨੌਜਵਾਨ ਵਸੀਮ ਰਾਜਾ ਨੇ ਆਨਲਾਈਨ ਫੈਂਟੇਸੀ ਕ੍ਰਿਕਟ ਪਲੇਟਫਾਰਮ 'ਡ੍ਰੀਮ11' (Fantasy Cricket Platform Dream11) 'ਚ 2 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਹੈ।
#जम्मूऔरकश्मीर के अनंतनाग जिले का एक युवक ऑनलाइन फैंटेसी क्रिकेट प्लेटफॉर्म ड्रीम 11 (@Dream11) में 2 करोड़ रुपये जीतकर रातोंरात करोड़पति बन गया। pic.twitter.com/9YdrgeN7VO
— IANS Hindi (@IANSKhabar) May 22, 2022
ਇਹ ਵਿਅਕਤੀ ਦੋ ਸਾਲਾਂ ਤੋਂ dreame 11 'ਤੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ ਪਰ ਸ਼ਨੀਵਾਰ ਨੂੰ ਜਦੋਂ ਉਹ ਰਾਤ ਨੂੰ ਸੌਂ ਰਿਹਾ ਸੀ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਫੋਨ ਕਰਕੇ ਦੋ ਕਰੋੜ ਰੁਪਏ ਦਾ ਇਨਾਮ ਜਿੱਤਣ ਦੀ ਜਾਣਕਾਰੀ ਦਿੱਤੀ। ਉਸ ਦੇ ਦੋਸਤਾਂ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਹ ਡਰੀਮ 11 ਵਿੱਚ ਟਾਪ 'ਤੇ ਆਇਆ ਹੈ ਅਤੇ ਦੋ ਕਰੋੜ ਰੁਪਏ ਜਿੱਤ ਚੁੱਕਾ ਹੈ।
ਵਸੀਮ ਰਾਜਾ ਨੇ ਖੁਦ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਤੋਂ ਹੈ, ਉਸ ਦੀ ਮਾਂ ਬਿਮਾਰ ਹੈ। ਇਸ ਪੈਸੇ ਨਾਲ ਉਹ ਆਪਣੀ ਮਾਂ ਦਾ ਇਲਾਜ ਕਰਵਾਏਗਾ ਅਤੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਨੇ ਦੱਸਿਆ ਕਿ ਇਹ ਰਾਸ਼ੀ ਉਸ ਦੇ ਪਰਿਵਾਰ ਦੀ ਗਰੀਬੀ ਦੂਰ ਕਰਨ ਵਿੱਚ ਕਾਫੀ ਮਦਦ ਕਰੇਗੀ। ਉਸ ਨੇ ਕਿਹਾ ਕਿ ਰਾਤੋ-ਰਾਤ ਕਰੋੜਪਤੀ ਬਣਨਾ ਇਕ ਸੁਪਨੇ ਵਾਂਗ ਮਹਿਸੂਸ ਹੋਇਆ। ਪਰ ਇਹ ਸੁਪਨਾ ਸਾਕਾਰ ਹੋਇਆ। ਇਸ ਤੋਂ ਬਾਅਦ ਲੋਕ ਵਸੀਮ ਰਾਜਾ ਨੂੰ ਵਧਾਈ ਦੇ ਰਹੇ ਹਨ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।