Vimal Pan Masala Maggi: ਇਹ ਤਾਂ ਹੱਦ ਹੀ ਹੋ ਗਈ ! ਮੈਂਗੋ , ਚੌਕਲੇਟ ਤੋਂ ਬਾਅਦ ਹੁੁਣ Pan Masala ਵਾਲੀ ਮੈਗੀ
Trending: ਅੱਜ ਕੱਲ ਸੋਸ਼ਲ ਮੀਡੀਆ ਦੇ ਦੌਰ 'ਚ ਕੁਝ ਵੀ ਝਟ ਵਾਇਰਲ ਹੋ ਜਾਂਦਾ ਹੈ। ਆਏ ਦਿਨ ਅਸੀਂ ਦੇਖਦੇ ਹਾਂ ਕਿ ਰੈਸਿਪੀਆਂ ਨਾਲ ਬਹੁਤ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾਂਦੇ ਹਨ
Trending: ਅੱਜ ਕੱਲ ਸੋਸ਼ਲ ਮੀਡੀਆ ਦੇ ਦੌਰ 'ਚ ਕੁਝ ਵੀ ਝਟ ਵਾਇਰਲ ਹੋ ਜਾਂਦਾ ਹੈ। ਆਏ ਦਿਨ ਅਸੀਂ ਦੇਖਦੇ ਹਾਂ ਕਿ ਰੈਸਿਪੀਆਂ ਨਾਲ ਬਹੁਤ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾਂਦੇ ਹਨ ਅਜਿਹਾ ਹੀ ਇੱਕ ਹੋਰ ਵੀਡੀਓ ਵਾਇਰਲ ਹੋਵੇਗਾ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਕਹੋਗੇ ਕਿ ਹੱਦ ਹੀ ਹੋ ਗਈ।
ਜੀ ਹਾਂ ਮੈਗੀ ਨਾਲ ਹੁਣ ਤੱਕ ਅਸੀਂ ਬਹੁਤ ਸਾਰੇ ਐਕਸਪੈਰੀਮੈਂਟ ਹੁੰਦੇ ਸੋਸ਼ਲ ਮੀਡੀਆ 'ਤੇ ਦੇਖ ਚੁੱਕੇ ਹਨ ਜਿਵੇਂ ਕਿ ਚੌਕਲੇਟ ਮੈਗੀ, ਮੈਂਗੋ ਮੈਗੀ, ਪਰ ਹੁਣ ਇੱਕ ਨਵੀਂ ਤਰ੍ਹਾਂ ਦੀ ਮੈਗੀ ਵਾਇਰਲ ਹੋਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਹ ਮੈਗੀ ਹੈ ਪਾਨ ਮਸਾਲਾ ਮੈਗੀ। ਜੀ ਹਾਂ ਪਾਨ ਮਸਾਲਾ ਮੈਗੀ।
ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਵਿਅਕਤੀ ਵਿਮਲ ਪਾਨ ਮਸਾਲਾ ਪਾ ਕੇ ਮੈਗੀ ਦਾ ਸਵਾਦ ਲੈ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜੋ ਬਾਈਕ 'ਤੇ ਮੈਗੀ ਦੀ ਪਲੇਟ ਲੈ ਕੇ ਬੈਠਾ ਹੈ ਵਿਮਲ ਪਾਨ ਮਸਾਲਾ ਦਾ ਪੈਕਟ ਖੋਲ੍ਹਦਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਖਾ ਜਾਂਦਾ ਹੈ। ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਗਿਆ ਹੈ ਦਾਨੇ-ਦਾਨੇ ਮੇਂ ਕੇਸਰ ਕਾ ਦਮ।
View this post on Instagram
ਵੀਡੀਓ ਨੂੰ ਦੇਖ ਸੋਸ਼ਲ ਮੀਡੀਆ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨਜ਼ ਦੇ ਰਹੇ ਹਨ ਜ਼ਿਆਦਾਤਰ ਲੋਕ ਇਸ ਪ੍ਰਤੀ ਗੁੱਸਾ ਜ਼ਾਹਰ ਕਰ ਰਹੇ ਹਨ । ਇੱਕ ਇੰਸਟਾਗ੍ਰਾਮ ਯੂਜ਼ਰ ਨੇ ਕਮੈਂਟ ਕੀਤਾ, “ਇਹ ਇੰਨਾ ਖਤਰਨਾਕ ਹੈ, ਕਿ ਇਸ ਦਾ ਸਿੱਧਾ ਸੇਵਨ ਮੌਤ ਵੱਲ ਲੈ ਜਾਂਦਾ ਹੈ, ਇਹ ਕੋਈ ਮਜ਼ਾਕ ਨਹੀਂ ਹੈ।” ਇਕ ਹੋਰ ਵਿਅਕਤੀ ਨੇ ਲਿਖਿਆ, “ਗੁਟਖਾਮੈਨ,”। ਇੱਕ ਹੋਰ ਯੂਜ਼ਰ ਨੇ ਲਿਖਿਆ ਟ੍ਰੈਂਡਿੰਗ ਹੋਣ ਲਈ ਲੋਕ ਕੀ ਕੀ ਕਰਦੇ ਹਨ।