(Source: ECI/ABP News/ABP Majha)
Trending News: ਇਸ ਦੇਸ਼ 'ਚ ਸਿਰਫ ਚਾਰ ਹੀ ਦਿਨ ਕਰਨਾ ਹੋਵੇਗਾ ਕੰਮ, ਡਿਊਟੀ ਮਗਰੋਂ ਆਫਿਸ ਦੇ ਮੈਸੇਜ ਦੇਖਣ ਦੀ ਵੀ ਜ਼ਰੂਰਤ ਨਹੀਂ
Belgium Work hours: ਬੈਲਜੀਅਮ ਉਨ੍ਹਾਂ ਦੇਸ਼ਾਂ ਦੀ ਵਧਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਕਰਮਚਾਰੀਆਂ ਨੂੰ ਹੁਣ ਹਫ਼ਤੇ ਵਿੱਚ ਸਿਰਫ਼ ਚਾਰ ਦਿਨ ਕੰਮ ਕਰਨ ਦੀ ਲੋੜ ਹੈ।
Belgium Work hours: ਬੈਲਜੀਅਮ ਉਨ੍ਹਾਂ ਦੇਸ਼ਾਂ ਦੀ ਵਧਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਕਰਮਚਾਰੀਆਂ ਨੂੰ ਹੁਣ ਹਫ਼ਤੇ ਵਿੱਚ ਸਿਰਫ਼ ਚਾਰ ਦਿਨ ਕੰਮ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ (Alexander De Croo) ਵੱਲੋਂ ਮੰਗਲਵਾਰ ਨੂੰ ਲੇਬਰ ਕਾਨੂੰਨਾਂ ਵਿੱਚ ਇਹ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਸੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦ ਕਿਹਾ ਕਿ, “ਕੋਵਿਡ ਕਾਲ ਨੇ ਸਾਨੂੰ ਵਧੇਰੇ ਲਚਕਦਾਰ ਤਰੀਕੇ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ ਹੈ- ਲੇਬਰ ਮਾਰਕੀਟ ਨੂੰ ਅਨੁਕੂਲ ਹੋਣ ਦੀ ਜ਼ਰੂਰਤ ਹੈ।”
ਸਭ ਤੋਂ ਦਿਲਚਸਪ ਤਬਦੀਲੀਆਂ ਵਿੱਚ ਕੰਮ ਦੇ ਉਪਕਰਣਾਂ ਨੂੰ ਬੰਦ ਕਰਨਾ ਤੇ ਕੰਮ ਦੇ ਘੰਟਿਆਂ ਤੋਂ ਬਾਅਦ ਕੰਮ ਨਾਲ ਸਬੰਧਤ Messages ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਸ਼ਾਮਲ ਹੈ। ਇਹ ਕਦਮ ਬੈਲਜੀਅਮ ਦੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਤੇ ਉਨ੍ਹਾਂ ਨੂੰ ਬਿਹਤਰ ਵਰਕ- ਲਾਈਫ ਸੰਤੁਲਨ ਪ੍ਰਦਾਨ ਕਰਨ ਲਈ ਚੁੱਕਿਆ ਗਿਆ ਹੈ।
ਕੀ ਹੋਣਗੇ ਬਦਲਾਅ -
ਨਵੀਆਂ ਤਬਦੀਲੀਆਂ ਕਰਮਚਾਰੀਆਂ ਨੂੰ ਪੰਜ ਦੀ ਬਜਾਏ ਚਾਰ ਦਿਨਾਂ ਵਿੱਚ 38 ਘੰਟੇ ਕੰਮ ਕਰਨ ਦੀ ਆਗਿਆ ਦੇਵੇਗੀ, ਜਿਸ ਨਾਲ ਸਥਾਈ ਲੰਬਾ ਵੀਕਐਂਡ ਵੱਧ ਜਾਵੇਗਾ ਤੇ ਇਹ ਸਭ ਤਨਖਾਹ ਵਿੱਚ ਕਟੌਤੀ ਕੀਤੇ ਬਿਨਾਂ ਦਿੱਤਾ ਜਾ ਰਿਹਾ ਹੈ। Flexibility ਪ੍ਰਿੰਸੀਪਲ ਦੇ ਤਹਿਤ, ਇੱਕ ਕਰਮਚਾਰੀ ਨੂੰ ਇੱਕ ਹਫ਼ਤੇ ਵਿੱਚ ਵੱਧ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਜੋ ਅਗਲੇ ਹਫ਼ਤੇ ਲਈ ਬਹੁਤ ਘੱਟ ਕੰਮ ਬਚਿਆ ਹੋਵੇ।
ਹਾਲਾਂਕਿ, ਕਿਸੇ ਵੀ Request ਲਈ ਬੌਸ ਦੀ ਮਨਜ਼ੂਰੀ ਦੀ ਲੋੜ ਹੋਵੇਗੀ - ਮਤਲਬ ਕਿ ਅਭਿਆਸ ਵਿੱਚ ਅਜਿਹੀ ਲਚਕਤਾ ਸਿਰਫ਼ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਲਈ ਇੱਕ Option ਹੋਵੇਗੀ, ਜਿੱਥੇ ਕੰਮ ਦਾ ਬੋਝ ਵਧੇਰੇ ਆਸਾਨੀ ਨਾਲ ਵੰਡਿਆ ਜਾ ਸਕਦਾ ਹੈ।
ਕੀ ਇਸ ਨੂੰ ਤੁਰੰਤ ਲਾਗੂ ਕੀਤਾ ਜਾ ਰਿਹਾ?
ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਦੇ ਅਨੁਸਾਰ, ਤਬਦੀਲੀਆਂ ਤੁਰੰਤ ਲਾਗੂ ਨਹੀਂ ਕੀਤੀਆਂ ਜਾਣਗੀਆਂ। ਯੂਨੀਅਨਾਂ ਨੂੰ ਸੋਧੇ ਜਾਣ ਤੋਂ ਪਹਿਲਾਂ ਇੱਕ ਡਰਾਫਟ ਬਿੱਲ 'ਤੇ ਆਪਣੀ ਗੱਲ ਰੱਖਣੀ ਚਾਹੀਦੀ ਹੈ, ਫਿਰ ਸੰਸਦ ਦੀਆਂ ਵੋਟਾਂ ਤੋਂ ਪਹਿਲਾਂ ਸਰਕਾਰ ਨੂੰ ਸਲਾਹ ਦੇਣ ਵਾਲੀ ਇੱਕ ਰਾਜ ਕੌਂਸਲ ਦੁਆਰਾ ਕਾਨੂੰਨ ਦੀ ਜਾਂਚ ਕੀਤੀ ਜਾਵੇਗੀ।
ਨਿਰੀਖਕਾਂ ਨੂੰ ਉਮੀਦ ਹੈ ਕਿ ਇਹ ਇਸ ਸਾਲ ਦੇ ਅੱਧ ਤੱਕ ਲਾਗੂ ਹੋ ਜਾਵੇਗਾ। ਬਹੁ-ਪਾਰਟੀ ਬੈਲਜੀਅਨ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਹੋਰ ਸੁਧਾਰਾਂ ਵਿੱਚ ਵਿਅਕਤੀਗਤ ਕਰਮਚਾਰੀ ਸਿਖਲਾਈ ਤੱਕ ਪਹੁੰਚ ਤੇ ਈ-ਕਾਮਰਸ ਸੈਕਟਰ ਵਿੱਚ ਕਰਮਚਾਰੀਆਂ ਲਈ ਰਾਤ ਦੇ ਕੰਮ ਦੀ ਆਗਿਆ ਦੇਣ ਵਾਲਾ ਇੱਕ ਅਜ਼ਮਾਇਸ਼ ਪ੍ਰੋਗਰਾਮ ਸ਼ਾਮਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904