ਦਿਲ ਦਹਿਲਾ ਦੇਵੇਗਾ ਇਹ ਵੀਡੀਓ ! ਰੂਸ ਦੇ ਸ਼ਕਤੀਸ਼ਾਲੀ ਬੰਬ ਨੂੰ ਯੂਕਰੇਨੀਅਨਾਂ ਨੇ ਪਾਣੀ ਦੀ ਬੋਤਲ ਨਾਲ ਕੀਤਾ ਡਿਫਿਊਜ਼ , ਵੀਡੀਓ ਵਾਇਰਲ
ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਜੰਗ ਦਾ 24ਵਾਂ ਦਿਨ ਚੱਲ ਰਿਹਾ ਹੈ। ਰੂਸ ਲਗਾਤਾਰ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ, ਜਿਸ ਦੀਆਂ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ।
![ਦਿਲ ਦਹਿਲਾ ਦੇਵੇਗਾ ਇਹ ਵੀਡੀਓ ! ਰੂਸ ਦੇ ਸ਼ਕਤੀਸ਼ਾਲੀ ਬੰਬ ਨੂੰ ਯੂਕਰੇਨੀਅਨਾਂ ਨੇ ਪਾਣੀ ਦੀ ਬੋਤਲ ਨਾਲ ਕੀਤਾ ਡਿਫਿਊਜ਼ , ਵੀਡੀਓ ਵਾਇਰਲ Ukrainian Men Diffuse powerful Bomb With Bare Hands and Water Bottle , Video goes viral ਦਿਲ ਦਹਿਲਾ ਦੇਵੇਗਾ ਇਹ ਵੀਡੀਓ ! ਰੂਸ ਦੇ ਸ਼ਕਤੀਸ਼ਾਲੀ ਬੰਬ ਨੂੰ ਯੂਕਰੇਨੀਅਨਾਂ ਨੇ ਪਾਣੀ ਦੀ ਬੋਤਲ ਨਾਲ ਕੀਤਾ ਡਿਫਿਊਜ਼ , ਵੀਡੀਓ ਵਾਇਰਲ](https://feeds.abplive.com/onecms/images/uploaded-images/2022/03/20/2b73bae919827e72eb17aad0b164a488_original.webp?impolicy=abp_cdn&imwidth=1200&height=675)
Viral Video: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਜੰਗ ਦਾ 24ਵਾਂ ਦਿਨ ਚੱਲ ਰਿਹਾ ਹੈ। ਰੂਸ ਲਗਾਤਾਰ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ, ਜਿਸ ਦੀਆਂ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਯੂਕਰੇਨ ਦੇ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਜੰਗ ਵਿੱਚ ਕਈ ਮਾਸੂਮ ਜਾਨਾਂ ਜਾ ਚੁੱਕੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਵੀਡੀਓ ਵਿੱਚ ਦੋ ਬੰਬ ਨਿਰੋਧਕ ਕਰਮਚਾਰੀ ਇੱਕ ਰੂਸੀ ਬੰਬ ਨੂੰ ਡਿਫਿਊਜ਼ (Bomb defusing process) ਕਰਦੇ ਨਜ਼ਰ ਆ ਰਹੇ ਹਨ।
ਇਸ ਨੂੰ ਬੰਬ ਨੂੰ ਡਿਫਿਊਜ਼ ਕਰਨ ਦਾ ਤਰੀਕਾ ਗਜ਼ਬ ਸੀ। ਇਸ ਨੂੰ ਸਿਰਫ ਪਾਣੀ ਦੀ ਬੋਤਲ ਦੀ ਮਦਦ ਨਾਲ ਡਿਸਫਿਊਜ ਕੀਤਾ ਗਿਆ ਸੀ। 31 ਸੈਕਿੰਡ ਦੀ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਨੂੰ ਕੁਝ ਹੀ ਘੰਟਿਆਂ ਵਿੱਚ 3.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਰੂਸ ਤੋਂ ਦਾਗਿਆ ਗਿਆ ਇੱਕ ਰਾਕੇਟ ਬਿਨਾਂ ਫਟਣ ਦੇ ਜ਼ਮੀਨ 'ਤੇ ਪਿਆ ਦੇਖਿਆ ਗਿਆ ਜਿਸ ਨੂੰ ਬੰਬ ਨਿਰੋਧਕ ਅਮਲੇ ਨੇ ਡਿਫਿਊਜ਼ ਕਰ ਦਿੱਤਾ ਪਰ ਇਸ ਨੂੰ ਡਿਫਿਊਜ਼ ਕਰਨ ਦਾ ਤਰੀਕਾ ਬਹੁਤ ਵਿਲੱਖਣ ਤੇ ਪ੍ਰਭਾਵਸ਼ਾਲੀ ਵੀ ਹੈ। ਇਹ ਦ੍ਰਿਸ਼ ਸੱਚਮੁੱਚ ਦਿਲ ਦਹਿਲਾ ਦੇਣ ਵਾਲਾ ਹੈ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਦੇ ਸਾਹ ਰੁਕ ਗਏ। ਇਸ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਬੰਬ ਨੂੰ ਡਿਫਿਊਜ਼ ਕਰਨ ਦੀ ਪ੍ਰਕਿਰਿਆ। ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਯੂਜ਼ਰਸ ਨੇ ਇਸ 'ਤੇ ਸਵਾਲ ਵੀ ਉਠਾਏ ਹਨ ਕਿ ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਕ ਯੂਜ਼ਰ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਇਸ ਵੀਡੀਓ ਨੂੰ ਦੇਖਦੇ ਹੋਏ ਮੇਰਾ ਸਾਹ ਰੁਕ ਗਿਆ।
ਇਹ ਵੀ ਪੜ੍ਹੋ :WhatsApp 'ਤੇ ਆਉਣ ਵਾਲੀਆਂ ਫਰਜ਼ੀ ਖਬਰਾਂ ਦੀ ਇੰਝ ਕਰੋ ਪਛਾਣ, ਅਪਣਾਓ ਇਹ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Bomb defusing process pic.twitter.com/AZeMaesE6K
— NEXTA (@nexta_tv) March 9, 2022
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)