(Source: ECI/ABP News)
WhatsApp 'ਤੇ ਆਉਣ ਵਾਲੀਆਂ ਫਰਜ਼ੀ ਖਬਰਾਂ ਦੀ ਇੰਝ ਕਰੋ ਪਛਾਣ, ਅਪਣਾਓ ਇਹ ਤਰੀਕਾ
ਅੱਜ ਲਗਪਗ ਹਰ ਸਮਾਰਟਫੋਨ ਯੂਜ਼ਰ ਵਟਸਐਪ ਦੀ ਵਰਤੋਂ ਕਰ ਰਿਹਾ ਹੈ। ਇਸ ਇੰਸਟੈਂਟ ਮੈਸੇਜਿੰਗ ਐਪ 'ਤੇ ਵਿਅਕਤੀਗਤ ਤੋਂ ਲੈ ਕੇ ਕਈ ਤਰ੍ਹਾਂ ਦੇ ਗਰੁੱਪ ਵਿੱਚ ਦੁਨੀਆ ਭਰ ਦੇ ਸੁਨੇਹੇ ਆਉਂਦੇ ਰਹਿੰਦੇ ਹਨ।
![WhatsApp 'ਤੇ ਆਉਣ ਵਾਲੀਆਂ ਫਰਜ਼ੀ ਖਬਰਾਂ ਦੀ ਇੰਝ ਕਰੋ ਪਛਾਣ, ਅਪਣਾਓ ਇਹ ਤਰੀਕਾ Fake news on whatsapp : Here's how to identify Fake News coming on WhatsApp, follow this method WhatsApp 'ਤੇ ਆਉਣ ਵਾਲੀਆਂ ਫਰਜ਼ੀ ਖਬਰਾਂ ਦੀ ਇੰਝ ਕਰੋ ਪਛਾਣ, ਅਪਣਾਓ ਇਹ ਤਰੀਕਾ](https://feeds.abplive.com/onecms/images/uploaded-images/2022/03/20/b696a570904a1ae85c5bc34e407ea8a1_original.jpg?impolicy=abp_cdn&imwidth=1200&height=675)
Fake news on whatsapp: ਅੱਜ ਲਗਪਗ ਹਰ ਸਮਾਰਟਫੋਨ ਯੂਜ਼ਰ ਵਟਸਐਪ ਦੀ ਵਰਤੋਂ ਕਰ ਰਿਹਾ ਹੈ। ਇਸ ਇੰਸਟੈਂਟ ਮੈਸੇਜਿੰਗ ਐਪ 'ਤੇ ਵਿਅਕਤੀਗਤ ਤੋਂ ਲੈ ਕੇ ਕਈ ਤਰ੍ਹਾਂ ਦੇ ਗਰੁੱਪ ਵਿੱਚ ਦੁਨੀਆ ਭਰ ਦੇ ਸੁਨੇਹੇ ਆਉਂਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸੰਦੇਸ਼ ਫੇਕ ਹੁੰਦੇ ਹਨ ਤੇ ਜਾਅਲੀ ਖ਼ਬਰਾਂ ਤੇ ਗਲਤ ਜਾਣਕਾਰੀ ਫੈਲਾਉਣ ਦੇ ਉਦੇਸ਼ ਨਾਲ ਭੇਜੇ ਜਾਂਦੇ ਹਨ। ਲੋਕ ਵੀ ਫਰਜ਼ੀ ਮੈਸੇਜ ਨੂੰ ਸੱਚ ਮੰਨ ਕੇ ਆਪਣੇ ਚਹੇਤਿਆਂ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਇਸ ਤਰ੍ਹਾਂ ਕੋਈ ਫਰਜ਼ੀ ਮੈਸੇਜ ਫੈਲ ਜਾਂਦਾ ਹੈ।
ਵਟਸਐਪ ਫਰਜ਼ੀ ਸੰਦੇਸ਼ਾਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਤੇ ਆਪਣੇ ਪਲੇਟਫਾਰਮ 'ਤੇ ਲੋਕਾਂ ਨੂੰ ਖ਼ਬਰਾਂ ਜਾਂ ਸੰਦੇਸ਼ਾਂ ਦੀ ਪੁਸ਼ਟੀ ਕਰਨ ਦਾ ਵਿਕਲਪ ਵੀ ਦਿੰਦਾ ਹੈ। ਇਸ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਕਿਹੜਾ ਮੈਸੇਜ ਫਰਜ਼ੀ ਹੈ ਤੇ ਕਿਹੜਾ ਸਹੀ। ਆਓ ਅਸੀਂ ਤੁਹਾਨੂੰ ਉਹ ਤਰੀਕਾ ਦੱਸਦੇ ਹਾਂ ਜਿਸ ਨਾਲ ਤੁਸੀਂ WhatsApp 'ਤੇ ਫਰਜ਼ੀ ਖਬਰਾਂ ਦੀ ਪਛਾਣ ਕਰ ਸਕਦੇ ਹੋ।
ਇਹ ਵਿਕਲਪ ਹੈ
ਇਸ ਸਮੇਂ ਭਾਰਤ ਵਿੱਚ ਕਈ ਤੱਥ ਜਾਂਚ ਸੰਸਥਾਵਾਂ ਜਾਂ ਕੰਪਨੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕੋਲ ਵਟਸਐਪ 'ਤੇ ਵੀ ਟਿਪਲਾਈਨ ਹੈ। ਇਹ ਟਿਪਲਾਈਨਾਂ ਅੰਤਰਰਾਸ਼ਟਰੀ ਤੱਥ ਜਾਂਚ ਨੈੱਟਵਰਕ ਦੁਆਰਾ ਪ੍ਰਮਾਣਿਤ ਹਨ। ਤੁਸੀਂ ਉਨ੍ਹਾਂ ਰਾਹੀਂ ਹਰ ਤਰ੍ਹਾਂ ਦੀ ਸਮੱਗਰੀ ਦੀ ਪੁਸ਼ਟੀ ਕਰ ਸਕਦੇ ਹੋ, ਭਾਵੇਂ ਉਹ ਫੋਟੋ, ਵੀਡੀਓ ਜਾਂ ਕੋਈ ਖਬਰ ਹੋਵੇ।
ਇਸ ਤਰ੍ਹਾਂ ਚੈੱਕ ਕਰੋ
ਜੇਕਰ ਤੁਸੀਂ ਕਿਸੇ ਵੀ ਖਬਰ, ਫੋਟੋ, ਆਡੀਓ ਤੇ ਵੀਡੀਓ ਦੀ ਪੁਸ਼ਟੀ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਕੋਲ ਆਈ ਹੈ, ਤਾਂ ਇਨ੍ਹਾਂ ਸਟੈਪਸ ਦੀ ਪਾਲਣਾ ਕਰੋ।
ਸਭ ਤੋਂ ਪਹਿਲਾਂ, ਅਜਿਹੇ ਤੱਥਾਂ ਦੀ ਪੁਸ਼ਟੀ ਕਰਨ ਵਾਲੀ ਕੰਪਨੀ ਦਾ ਨੰਬਰ ਆਪਣੇ ਸੰਪਰਕ ਵਿੱਚ ਸੁਰੱਖਿਅਤ ਕਰੋ।
ਹੁਣ ਵਟਸਐਪ 'ਤੇ ਜਾਓ ਤੇ ਹਾਈ ਟਾਈਪ ਕਰਕੇ ਇਨ੍ਹਾਂ 'ਚੋਂ ਕਿਸੇ ਨੂੰ ਵੀ ਭੇਜੋ।
ਇਸ ਤੋਂ ਬਾਅਦ ਉਨ੍ਹਾਂ ਤਰਫੋਂ ਸਵਾਗਤੀ (Welcome) ਸੰਦੇਸ਼ ਆਵੇਗਾ।
ਹੁਣ ਤੁਹਾਨੂੰ ਉੱਥੇ ਆਪਣੀ ਜਾਣਕਾਰੀ ਦੇਣੀ ਪਵੇਗੀ ਜਿਸ ਦੀ ਤੁਸੀਂ ਪੁਸ਼ਟੀ ਕਰਨਾ ਚਾਹੁੰਦੇ ਹੋ।
ਹਾਲਾਂਕਿ, ਤੱਥਾਂ ਦੀ ਪੁਸ਼ਟੀ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਇਹ ਉਹ ਵੱਡੀਆਂ ਕੰਪਨੀਆਂ ਹਨ ਜੋ ਤੱਥਾਂ ਦੀ ਜਾਂਚ ਕਰ ਰਹੀਆਂ ਹਨ
ਹਾਲਾਂਕਿ ਭਾਰਤ ਵਿੱਚ ਹੁਣ ਤੱਥਾਂ ਦੀ ਜਾਂਚ ਕਰਨ ਲਈ ਬਹੁਤ ਸਾਰੀਆਂ ਕੰਪਨੀਆਂ ਹਨ, ਪਰ ਕੁਝ ਵੱਡੇ ਨਾਮ ਤੇ ਉਨ੍ਹਾਂ ਦੇ ਟਿਪਲਾਈਨ ਨੰਬਰ ਇਸ ਪ੍ਰਕਾਰ ਹਨ।
AFP +919599973984, ਬੂਮ +9177009-06111/+917700906588, ਫੈਕਟ ਕ੍ਰੇਸਕੇਂਡੋ +919049053770, ਫੈਕਟਲੀ +919247052470, ਨਿਊਜ਼ ਚੈਕਰ +919999499044, ਨਿਊਜ਼ ਮੋਬਾਇਲ +9111 71279799, ਦਿ ਹੈਲਦੀ ਇੰਡੀਅਨ ਪ੍ਰੋਜੈਕਟ +918507885079.
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)