ਅੰਬਾਲਾ 'ਚ ਅਨੋਖਾ ਵਿਆਹ, ਦੁਲਹਨ ਚੜ੍ਹੀ ਘੋੜੀ! ਬਰਾਤ ਲੈ ਪਹੁੰਚੀ ਲਾੜੇ ਦੇ ਘਰ
ਅੰਬਾਲਾ 'ਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿਸ 'ਚ ਲਾੜੀ ਘੋੜੀ 'ਤੇ ਚੜ੍ਹ ਕੇ ਲਾੜੇ ਨੂੰ ਲੈਣ ਲਈ ਆਈ। ਦੱਸ ਦੇਈਏ ਕਿ ਹਰਿਆਣਾ ਵਿੱਚ ਬਾਣੀਆ ਸਮਾਜ ਵਿੱਚ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਕਿਸੇ ਲੜਕੀ ਨੂੰ ਘੋੜੀ ਦੀ ਸਵਾਰੀ ਕਰਨੀ ਪਈ ਹੈ।
ਅੰਬਾਲਾ: ਅੰਬਾਲਾ 'ਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿਸ 'ਚ ਲਾੜੀ ਘੋੜੀ 'ਤੇ ਚੜ੍ਹ ਕੇ ਲਾੜੇ ਨੂੰ ਲੈਣ ਲਈ ਆਈ। ਦੱਸ ਦੇਈਏ ਕਿ ਹਰਿਆਣਾ ਵਿੱਚ ਬਾਣੀਆ ਸਮਾਜ ਵਿੱਚ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਕਿਸੇ ਲੜਕੀ ਨੂੰ ਘੋੜੀ ਦੀ ਸਵਾਰੀ ਕਰਨੀ ਪਈ ਹੈ।
ਲੜਕੀ ਦੇ ਪਿਤਾ ਦਾ ਲੋਕਾਂ ਨੂੰ ਇਹ ਸੁਨੇਹਾ ਹੈ ਕਿ ਭਰੂਣ ਹੱਤਿਆ ਨਾ ਕਰੋ ਕਿਉਂਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ! ਇਸ ਕਾਰਨ ਲੜਕੀ ਦੇ ਪਿਤਾ ਨੇ ਇਹ ਫੈਸਲਾ ਲਿਆ ਹੈ। ਇਸ ਮੌਕੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਖੂਬ ਡਾਂਸ ਕੀਤਾ ਅਤੇ ਲੜਕੇ ਵਾਂਗ ਸਾਰੀਆਂ ਰਸਮਾਂ ਨਿਭਾਈਆਂ।
ਇਸ ਸਬੰਧੀ ਜਦੋਂ ਮੈਂ ਲੜਕੀ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ, "ਮੈਂ ਸਮਾਜ ਨੂੰ ਸੰਦੇਸ਼ ਦੇਣਾ ਹੈ ਕਿ ਭਰੂਣ ਹੱਤਿਆ ਨਾ ਕਰੋ ਕਿਉਂਕਿ ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਹਨ, ਲੜਕੀਆਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਜਿਸ ਦਿਨ ਤੋਂ ਮੇਰਾ ਕੁੜੀ ਨੇ ਜਨਮ ਲਿਆ, ਮੈਂ ਉਸਨੂੰ ਮੁੰਡਿਆਂ ਵਾਂਗ ਰੱਖਿਆ।"
ਉਸਨੇ ਕਿਹਾ ਕਿ, "ਰਾਜਸਥਾਨ ਵਿੱਚ ਮੇਰੇ ਸਹੁਰੇ ਨੇ ਵੀ ਲੋਕਾਂ ਨੂੰ ਸੁਨੇਹਾ ਦੇਣ ਲਈ ਅਜਿਹਾ ਕੀਤਾ ਸੀ। ਲੜਕੀਆਂ ਆਪਣੇ ਮਾਪਿਆਂ ਦਾ ਸਹਿਯੋਗ ਮਿਲਣ ਤੇ ਵੱਡੀਆਂ ਬੁਲੰਦੀਆਂ 'ਤੇ ਪਹੁੰਚ ਸਕਦੀਆਂ ਹਨ।"
ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੀ ਪ੍ਰਿਆ ਨੇ ਕਿਹਾ ਕਿ, "ਮੈਂ ਬਹੁਤ ਖੁਸ਼ ਮਹਿਸੂਸ ਕਰ ਰਹੀ ਹਾਂ ਅਤੇ ਸ਼ਾਇਦ ਹੀ ਕਿਸੇ ਲੜਕੀ ਦੀ ਜ਼ਿੰਦਗੀ 'ਚ ਅਜਿਹਾ ਦਿਨ ਆਇਆ ਹੋਵੇ ਕਿ ਉਹ ਘੋੜੀ ਚੜ੍ਹੀ ਹੋਵੇ।"
ਆਪਣੇ ਮਾਤਾ-ਪਿਤਾ ਦੀ ਤਾਰੀਫ ਕਰਦੇ ਹੋਏ ਉਸਨੇ ਕਿਹਾ ਕਿ, "ਜਦੋਂ ਮੈਂ ਲਾਅ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਇਸਨੂੰ ਲਾਅ ਨਾ ਕਰਵਾਓ ਇਸਨੂੰ ਕੋਈ ਰਿਸ਼ਤਾ ਨਹੀਂ ਮਿਲੇਗਾ। ਉਦੋਂ ਮੇਰੇ ਮਾਤਾ-ਪਿਤਾ ਸਨ, ਜਿਨ੍ਹਾਂ ਨੇ ਲੋਕਾਂ ਦੀ ਪਰਵਾਹ ਕੀਤੇ ਬਿਨ੍ਹਾਂ, ਮੈਨੂੰ ਪਾਲਿਆ ਅਤੇ ਪੁੱਤਰਾਂ ਵਰਗਾ ਪਿਆਰ ਦਿੱਤਾ!"
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :