Ajab Gajab News: ਅਜੀਬੋ-ਗਰੀਬ ਮਾਮਲਾ! 6 ਮਹੀਨੇ ਦਾ ਗਰਭਵਤੀ ਮਰਦ, ਜਾਣੋ ਇਹ ਕਿਵੇਂ ਸੰਭਵ ਹੋਇਆ!
Viral News: ਕਈ ਵਾਰ ਕੁੱਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਕਿ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ। ਅਜਿਹਾ ਇੱਕ ਮਾਮਲਾ ਵਿਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਆਦਮੀ 6 ਮਹੀਨੇ ਦਾ ਗਰਭਵਤੀ ਹੈ।
6 Months Pregnant Man: ਕਈ ਵਾਰ ਕੁੱਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਕਿ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ। ਅਜਿਹਾ ਇੱਕ ਮਾਮਲਾ ਵਿਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਆਦਮੀ 6 ਮਹੀਨੇ ਦਾ ਗਰਭਵਤੀ ਹੈ (6 months pregnant man)। ਮਰਦਾਂ ਦੇ ਗਰਭਵਤੀ ਹੋਣ ਦੀਆਂ ਘਟਨਾਵਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਪਰ ਇਹ ਮਾਮਲਾ ਕੁਝ ਅਜੀਬ ਹੈ। ਕਾਲਜ ਵਿੱਚ ਪੜ੍ਹ ਰਹੇ ਮੁੰਡਾ-ਕੁੜੀ ਪਹਿਲਾ ਦੋਸਤ ਬਣੇ ਫਿਰ ਦੋਵਾਂ ਦੇ ਵਿੱਚ ਪਿਆਰ ਹੋਇਆ। ਇਸ ਜੋੜੇ ਦੀ ਇੱਕ ਧੀ ਵੀ ਸੀ, ਜੋ ਹੁਣ 4 ਸਾਲ ਦੀ ਹੈ। ਬਾਅਦ ਵਿੱਚ ਪਤਾ ਲੱਗਾ ਕਿ ਪਤੀ ਟਰਾਂਸਜੈਂਡਰ (Transgender) ਹੈ। ਉਸ ਨੂੰ ਔਰਤਾਂ ਵਾਂਗ ਰਹਿਣਾ ਪਸੰਦ ਕਰਦਾ ਹੈ। ਉਸ ਦਾ ਸਰੀਰ ਵੀ ਔਰਤਾਂ ਵਰਗਾ ਹੀ ਬਣਿਆ ਹੋਇਆ ਹੈ। ਲੱਗਾ ਕਿ ਰਿਸ਼ਤਾ ਟੁੱਟ ਜਾਵੇਗਾ। ਪਰ ਪਤਨੀ ਨੇ ਸਭ ਕੁਝ ਸੰਭਾਲ ਲਿਆ ਅਤੇ ਹੁਣ ਪਤੀ 6 ਮਹੀਨਿਆਂ ਤੋਂ ਗਰਭਵਤੀ ਹੈ। ਉਹ ਇੱਕ ਬੱਚੇ ਨੂੰ ਜਨਮ ਦੇਣ ਵਾਲਾ ਹੈ ਅਤੇ ਉਸ ਦੀ ਪਤਨੀ ਉਸ ਦੀ ਦੇਖਭਾਲ ਕਰ ਰਹੀ ਹੈ।
ਇੱਕ ਰਿਪੋਰਟ ਮੁਤਾਬਕ ਬ੍ਰਿਟਿਸ਼ ਨਿਵਾਸੀ ਕ੍ਰਿਸਟਿਨ ਕੁੱਕ ਅਤੇ ਉਸ ਦੀ ਪਤਨੀ ਐਸ਼ਲੇ ਹਾਲ ਹੀ ‘ਚ ਇਕ ਯੂਟਿਊਬ ਸ਼ੋਅ ਟਰੂਲੀਜ਼ ਮਾਈ ਐਕਸਟਰਾਆਰਡੀਨਰੀ ਫੈਮਿਲੀ ‘ਚ ਨਜ਼ਰ ਆਏ। ਜਿੱਥੇ ਉਨ੍ਹਾਂ ਨੇ ਆਪਣੀ ਕਹਾਣੀ ਦੁਨੀਆ ਦੇ ਨਾਲ ਸਾਂਝੀ ਕੀਤੀ। ਗਰਭ ਅਵਸਥਾ ਦੌਰਾਨ ਹੋਈ ਨਮੋਸ਼ੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਕ੍ਰਿਸਟਿਨ ਦਿੱਖ ਵਿੱਚ ਮਰਦ ਸੀ, ਪਰ ਉਹ ਜਣਨ ਅੰਗਾਂ ਨਾਲ ਪੈਦਾ ਹੋਇਆ ਸੀ। ਉਹ 2010 ਵਿੱਚ ਐਸ਼ਲੇ ਨੂੰ ਮਿਲਿਆ ਅਤੇ ਅਖੀਰ ਪਿਆਰ ਵਿੱਚ ਪੈ ਗਿਆ। ਕ੍ਰਿਸਟਿਨ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਐਸ਼ਲੇ ਨੂੰ ਮਿਲਿਆ ਸੀ ਤਾਂ ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਮੇਰੀ ਪਛਾਣ ਔਰਤ ਹੈ।
ਹੋਰ ਪੜ੍ਹੋ : 'ਆਲੂ' ਵਰਗੀ ਦਿਸਦੀ ਇਹ ਮੱਛੀ, ਗਿਰਗਿਟ ਵਾਂਗ ਬਦਲਦੀ ਰੰਗ!
ਐਸ਼ਲੇ ਤੋਂ ਪੁੱਛਿਆ ਗਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਕ੍ਰਿਸਟੀਨ ਟਰਾਂਸਜੈਂਡਰ ਹੈ ਤਾਂ ਉਸ ਨੂੰ ਕਿਵੇਂ ਲੱਗਾ? ਐਸ਼ਲੇ ਨੇ ਕਿਹਾ- ਸ਼ੁਰੂਆਤ ‘ਚ ਕਾਫੀ ਅਜੀਬ ਲੱਗਾ। ਪਰ ਹੁਣ ਅਸੀਂ ਇਸ ਗੱਲ ਨੂੰ ਸਮਝ ਲਿਆ ਹੈ ਅਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹੋਏ ਬਹੁਤ ਹੀ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਰਹੇ ਹਾ। ਮੈਨੂੰ ਖੁਸ਼ੀ ਹੈ ਕਿ ਕ੍ਰਿਸਟੀਨ ਸਾਡੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਐਸ਼ਲੇ ਨੇ ਕਿਹਾ, ਜਦੋਂ ਮੇਰੀ ਪਹਿਲੀ ਧੀ ਸਕਾਰਲੇਟ ਦਾ ਜਨਮ ਹੋਇਆ ਸੀ, ਮੈਂ ਫੈਸਲਾ ਕਰ ਲਿਆ ਸੀ ਕਿ ਇੱਕ ਹੋਰ ਬੱਚਾ ਹੋਣਾ ਚਾਹੀਦਾ ਹੈ। ਸਾਡੇ ਵਿਚਕਾਰ ਕਦੇ ਇਸ ਗੱਲ ਨੂੰ ਲੈ ਕੇ ਕੋਈ ਝਗੜਾ ਨਹੀਂ ਹੋਇਆ ਕਿ ਕੌਣ ਪੈਦਾ ਕਰੇਗਾ। ਜਦੋਂ ਕ੍ਰਿਸਟੀਨ ਨੇ ਕਿਹਾ ਕਿ ਮੈਂ ਅਗਲੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹਾਂ ਕਿਉਂਕਿ ਤੂੰ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਮੈਂ ਖੁਸ਼ ਹੋ ਗਈ। ਇਹ ਕਿੰਨਾ ਸੋਹਣਾ ਫੈਸਲਾ ਸੀ। ਮੈਂ ਇਸ ਪਲ ਦੀ ਉਡੀਕ ਕਰ ਰਹੀ ਸੀ।
ਕ੍ਰਿਸਟੀਨ ਆਪਣੇ ਆਪ ਨੂੰ ‘ਸਮੁੰਦਰੀ ਪਿਤਾ’ ਦੱਸਦਾ ਹੈ। ਇਹ ਸ਼ਬਦ ਟਰਾਂਸਜੈਂਡਰ ਪੁਰਸ਼ਾਂ ਲਈ ਵਰਤਿਆ ਜਾਂਦਾ ਹੈ ਜੋ ਆਪਣੇ ਬੱਚਿਆਂ ਨੂੰ ਨਰ ਸਮੁੰਦਰੀ ਘੋੜਿਆਂ ਵਾਂਗ ਪਾਲਦੇ ਹਨ। ਉਸ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਸੋਚ ਬਦਲ ਰਹੀ ਹੈ। ਪਰ ਪਹਿਲਾਂ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੇ ਮੇਰੀ ਆਲੋਚਨਾ ਵੀ ਕੀਤੀ। ਪਰ ਜਦੋਂ ਮੈਂ ਸੋਸ਼ਲ ਮੀਡੀਆ ‘ਤੇ ਆਪਣੀ ਕਹਾਣੀ ਸਾਂਝੀ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਬਹੁਤ ਤਾਰੀਫ਼ਾਂ ਮਿਲੀਆਂ। ਇਹ ਜੋੜਾ ਆਪਣੇ ਦੂਜੇ ਬੱਚੇ ਨੂੰ ਲੈ ਕੇ ਕਾਫੀ ਉਤਸੁਕ ਹੈ।