Viral News: ਇੱਕ ਪਾਸੇ ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ਦੇ ਪੇਂਡੂ ਖੇਤਰਾਂ ਵਿੱਚ ਕੜਾਕੇ ਦੀ ਗਰਮੀ ਵਿੱਚ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ, ਦੂਜੇ ਪਾਸੇ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਸੈਂਕੜੇ ਪਿੰਡ ਵਾਸੀ ਝਰੀਏ ਦਾ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਹਨ। ਉੱਥੇ ਹੀ ਇੱਕ ਸਰਕਾਰੀ ਅਧਿਕਾਰੀ ਨੇ ਡੇਢ ਲੱਖ ਰੁਪਏ ਦਾ ਆਪਣਾ ਮੋਬਾਈਲ ਲੱਭਣ ਲਈ ਤਲਾਬ ਦਾ 20 ਲੱਖ ਲੀਟਰ ਪਾਣੀ ਬਰਬਾਦ ਕਰ ਦਿੱਤਾ ਹੈ। ਮਾਮਲਾ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੇ ਪਖਾਨਜੂਰ ਦਾ ਹੈ, ਜਿੱਥੇ ਖਾਦ ਵਿਭਾਗ 'ਚ ਤਾਇਨਾਤ ਫੂਡ ਇੰਸਪੈਕਟਰ ਦਾ ਮਹਿੰਗਾ ਮੋਬਾਇਲ ਪਰਾਲਕੋਟ ਨਾਂਅ ਦੇ ਤਲਾਬ 'ਚ ਡਿੱਗ ਗਿਆ ਸੀ ਜਿਸ ਨੂੰ ਲੱਭਣ ਲਈ ਉਸ ਨੇ ਆਪਣੇ ਰਾਸ਼ਨ ਦੀ ਦੁਕਾਨ ਦੇ ਸਟਾਫ ਤੋਂ ਡੀਜ਼ਲ ਪੰਪ ਲਵਾ ਕੇ ਕਰੀਬ 20 ਲੱਖ ਲੀਟਰ ਪਾਣੀ ਖਾਲੀ ਕਰਵਾ ਦਿੱਤਾ।
ਹਾਲਾਂਕਿ ਅਧਿਕਾਰੀ ਦਾ ਮੋਬਾਈਲ ਤਾਂ ਮਿਲ ਗਿਆ ਪਰ ਹੁਣ ਉਹ ਕੰਮ ਨਹੀਂ ਕਰ ਰਿਹਾ। ਉੱਥੇ ਹੀ ਮਹਿਕਮਾ ਕੜਾਕੇ ਦੀ ਗਰਮੀ ਵਿੱਚ ਲੱਖਾਂ ਲੀਟਰ ਪਾਣੀ ਬਰਬਾਦ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਜਾਣਕਾਰੀ ਅਨੁਸਾਰ 20 ਲੱਖ ਲੀਟਰ ਪਾਣੀ ਨਾਲ ਡੇਢ ਹਜ਼ਾਰ ਏਕੜ ਜ਼ਮੀਨ ਦੀ ਸਿੰਚਾਈ ਹੋ ਸਕਦੀ ਸੀ, ਪਰ ਫੂਡ ਅਫਸਰ ਦੇ ਕਾਰਨਾਮੇ ਨਾਲ ਲੱਖਾਂ ਲੀਟਰ ਪਾਣੀ ਬਰਬਾਦ ਹੋ ਗਿਆ। ਵਿਭਾਗ ਦੇ ਅਧਿਕਾਰੀਆਂ ਨੇ ਵੀ ਖੁਰਾਕ ਅਧਿਕਾਰੀ ਦੀ ਇਸ ਹਰਕਤ ਬਾਰੇ ਚੁੱਪ ਧਾਰੀ ਹੋਈ ਹੈ।
ਇਹ ਵੀ ਪੜ੍ਹੋ: Amritsar Airport: ਅੰਮ੍ਰਿਤਸਰ ਏਅਰਪੋਰਟ 'ਤੇ ਦੇਰ ਰਾਤ 4 ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ, ਜਾਣੋ ਕਾਰਨ
ਦੋਸਤਾਂ ਨਾਲ ਪਿਕਨਿਕ ਮਨਾਉਣ ਪਹੁੰਚੇ ਸਨ ਫੂਡ ਅਫ਼ਸਰ
ਜਾਣਕਾਰੀ ਮੁਤਾਬਕ ਪਾਖਨਜੂਰ ਦੇ ਪਰਲਕੋਟ ਪਿੰਡ ਦੇ ਪਿੰਡ ਵਾਲਿਆਂ ਨੇ ਦੱਸਿਆ ਕਿ 5 ਦਿਨ ਪਹਿਲਾਂ ਪਾਖਨਜੂਰ ਖਾਦ ਵਿਭਾਗ ਦੇ ਫੂਡ ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਰਾਜੇਸ਼ ਵਿਸ਼ਵਾਸ ਆਪਣੇ ਦੋਸਤਾਂ ਨਾਲ ਪਰਲਕੋਟ ਤਲਾਬ ਦੇ ਕੋਲ ਪਿਕਨਿਕ ਮਨਾਉਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਦਾ ਮੋਬਾਈਲ ਤਲਾਬ ਵਿੱਚ ਡਿੱਗ ਗਿਆ ਜਿਸ ਨੂੰ ਲੱਭਣ ਲਈ ਉਨ੍ਹਾਂ ਨੇ ਇਸ ਅੱਤ ਦੀ ਗਰਮੀ ਵਿੱਚ 20 ਲੱਖ ਲੀਟਰ ਪਾਣੀ ਵਹਾ ਦਿੱਤਾ ਹੈ। ਦੱਸ ਦਈਏ ਫੂਡ ਇੰਸਪੈਕਟਰ ਦਾ ਮੋਬਾਈਲ ਤਾਂ ਜ਼ਰੂਰ ਮਿਲ ਗਿਆ ਪਰ ਹੁਣ ਉਹ ਕੰਮ ਨਹੀਂ ਕਰ ਰਿਹਾ ਹੈ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਖਾਦ ਵਿਭਾਗ ਇੰਸਪੈਕਟਰ ਰਾਜੇਸ਼ ਵਿਸ਼ਵਾਸ ਖ਼ਿਲਾਫ਼ ਕਾਰਵਾਈ ਕਰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Mole Astrology: ਜੇਕਰ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸੇ 'ਤੇ ਹੈ MOLE, ਜਾਣੋ ਇਸ ਦਾ ਮਤਲਬ