ਹਿਰਨ ਦੇ ਸ਼ਿਕਾਰ ਮਗਰੋਂ ਚੀਤੇ ਨੇ ਕੀਤਾ ਕੁਝ ਅਜਿਹਾ, ਵੇਖੋ ਵਾਇਰਲ ਵੀਡੀਓ
ਚੀਤਾ ਇੱਕ ਹਿਰਨ ਨੂੰ ਫੜ ਦਰੱਖਤ ‘ਤੇ ਚੜ੍ਹਦੇ ਹੋਏ ਦਿਖਾਈ ਦਿੱਤਾ। ਇਸ ਵੀਡੀਓ ਨੂੰ ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਸ਼ੇਅਰ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਜਾਨਵਰਾਂ ਦੀਆਂ ਵੀਡੀਓਜ਼ ਨੂੰ ਕਾਫੀ ਚੰਗਾ ਰਿਸਪਾਂਸ ਮਿਲਦਾ ਹੈ। ਇਸ ਵਾਰ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਤੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਕ ਚੀਤਾ ਦਰਖਤ ‘ਤੇ ਚੜ੍ਹਦਾ ਵੇਖਿਆ ਗਿਆ। ਉਸ ਨੇ ਹਿਰਨ ਨੂੰ ਜਬਾੜੇ ਨਾਲ ਫੜਿਆ ਤੇ ਦਰੱਖਤ ਕੋਲ ਲੈ ਗਿਆ ਤੇ ਟਹਿਣੀ ‘ਤੇ ਬੈਠ ਉਸ ਨਾਲ ਆਪਣੀ ਭੁੱਖ ਨੂੰ ਸ਼ਾਂਤ ਕੀਤਾ।
ਇਸ ਵੀਡੀਓ ਨੂੰ ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਸ਼ੇਅਰ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। 1 ਮਿੰਟ 30 ਸਕਿੰਟ ਦੇ ਇਸ ਵੀਡੀਓ ‘ਚ ਇਹ ਦੇਖਿਆ ਜਾ ਸਕਦਾ ਹੈ ਕਿ ਚੀਤੇ ਨੇ ਵੱਡੇ ਹਿਰਨ ਦਾ ਸ਼ਿਕਾਰ ਕੀਤਾ ਹੈ। ਜਿਸ ਨੂੰ ਕੁਝ ਦੂਰ ਇੱਕ ਕਾਰ ‘ਚ ਬੈਠੇ ਲੋਕਾਂ ਨੇ ਸ਼ੂਟ ਕੀਤਾ ਹੈ। ਲੋਕਾਂ ਨੂੰ ਵੇਖਦਿਆਂ ਚੀਤੇ ਕੁਝ ਸਮੇਂ ਲਈ ਉੱਥੇ ਹੀ ਰੁੱਕ ਗਿਆ। ਇਸ ਤੋਂ ਬਾਅਦ ਉਹ ਹਿਰਨ ਨੂੰ ਜਬਾੜੇ ਨਾਲ ਫੜ ਦਰਖਤ 'ਤੇ ਚੜ੍ਹ ਜਾਂਦਾ ਹੈ।ਲੋਕ ਇਹ ਵੇਖ ਕੇ ਹੈਰਾਨ ਹਨ। ਉਹ ਹਿਰਨ ਨੂੰ ਇੱਕ ਟਹਿਣੀ ਤੇ ਰੱਖਦਾ ਹੈ ਤੇ ਖਾਣਾ ਸ਼ੁਰੂ ਕਰਦਾ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਪ੍ਰਵੀਨ ਕਾਸਵਾਨ ਨੇ ਕੈਪਸ਼ਨ ਵਿੱਚ ਲਿਖਿਆ, "ਅਵਿਸ਼ਵਾਸੀ ਚੜ੍ਹਾਈ, ਕੀ ਤੁਹਾਨੂੰ ਪਤਾ ਹੈ ਕਿ ਇੱਕ ਚੀਤਾ ਤਿੰਨ ਗੁਣਾ ਭਾਰਾ ਸ਼ਿਕਾਰ ਕਰ ਸਕਦਾ ਹੈ ਅਤੇ ਸਿੱਧੇ ਇੱਕ ਰੁੱਖ ‘ਤੇ ਚੜ੍ਹ ਸਕਦਾ ਹੈ। ਉਨ੍ਹਾਂ ਦੇ ਖੇਤਰ ‘ਚ ਤੁਸੀਂ ਕਈ ਵਾਰ ਰੁੱਖਾਂ ‘ਤੇ ਚੀਤੇ ਨੂੰ ਵੇਖ ਸਕਦੇ ਹੋ।" ਦੋ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 1.5 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ, ਇਸ ਵੀਡੀਓ ਨੂੰ 10 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਵੀਡੀਓ ਨੂੰ ਲੈ ਟਵਿੱਟਰ 'ਤੇ ਬਹੁਤ ਸਾਰੀਆਂ ਟਿੱਪਣੀਆਂ ਆ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin