Watch: ਛੋਟੇ ਬੱਚੇ ਨੇ ਵਰਦੀ ਪਾ ਕੇ ਕਲਾਸ 'ਚ ਕੀਤਾ ਅਜਿਹਾ ਸ਼ਾਨਦਾਰ ਗਿੱਧਾ, ਦੇਖ ਕੇ ਲੋਕ ਹੋ ਗਏ ਹੈਰਾਨ
Trending: ਮਨਮੋਹਕ ਕਲਿੱਪ ਵਿੱਚ, ਇੱਕ ਛੋਟਾ ਬੱਚਾ ਆਪਣੀ ਵਰਦੀ ਵਿੱਚ ਇੱਕ ਪੰਜਾਬੀ ਗੀਤ 'ਤੇ ਗਿੱਧਾ ਪੇਸ਼ ਕਰਦਾ ਦੇਖਿਆ ਜਾ ਸਕਦਾ ਹੈ।
Viral Video: ਸੋਸ਼ਲ ਮੀਡੀਆ (Social Media) ਹਰ ਰੋਜ਼ 'ਤੇ ਕੁਝ ਨਾ ਕੁਝ ਵਾਇਰਲ ਹੁੰਦਾ ਹੈ। ਜਿਸ 'ਚ ਕੁਝ ਵੀਡੀਓ ਮਾਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀਆਂ ਹਨ, ਕੁਝ ਵੀਡੀਓਜ਼ ਸਾਨੂੰ ਭਾਵੁਕ ਕਰ ਦਿੰਦੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਛੋਟੇ ਬੱਚਿਆਂ ਦੀ ਵੀਡੀਓ ਸਭ ਤੋਂ ਜ਼ਿਆਦਾ ਵਾਇਰਲ ਹੁੰਦੀਆਂ ਹਨ। ਹੁਣ ਅਜਿਹੇ ਹੀ ਇੱਕ ਛੋਟੇ ਬੱਚੇ ਦਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਬੱਚਿਆਂ ਦੇ ਮਜ਼ੇਦਾਰ ਵੀਡੀਓ ਕਈ ਵਾਰ ਤੁਹਾਡੇ ਮੂਡ ਨੂੰ ਹਲਕਾ ਕਰ ਸਕਦੇ ਹਨ ਅਤੇ ਤੁਹਾਡਾ ਖਰਾਬ ਮੂਡ ਵੀ ਚੰਗਾ ਹੋ ਜਾਂਦਾ ਹੈ। ਸਾਡੇ ਕੋਲ ਇੱਕ ਵੀਡੀਓ ਹੈ ਜਿਸ 'ਤੇ ਸਾਨੂੰ ਯਕੀਨ ਹੈ ਕਿ ਤੁਸੀਂ ਇਸ ਨੂੰ ਦੇਖਕੇ ਪਿਆਰ ਵਿੱਚ ਪੈ ਜਾਓਗੇ ਅਤੇ ਲੂਪ 'ਤੇ ਦੇਖੋਗੇ। ਛੋਟੀ ਕਲਿੱਪ ਵਿੱਚ, ਇੱਕ ਛੋਟਾ ਬੱਚਾ ਆਪਣੀ ਕਲਾਸ ਵਿੱਚ ਗਿੱਧਾ ਪੇਸ਼ ਕਰਦਾ ਦੇਖਿਆ ਜਾ ਸਕਦਾ ਹੈ ਅਤੇ ਤੁਹਾਨੂੰ ਇਹ ਜ਼ਰੂਰ ਪਸੰਦ ਆਵੇਗਾ।
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਜਾਟ ਬਲਾਗ ਨਾਂ ਦੇ ਪੇਜ ਨੇ ਸ਼ੇਅਰ ਕੀਤਾ ਹੈ। ਮਨਮੋਹਕ ਕਲਿੱਪ ਵਿੱਚ, ਇੱਕ ਛੋਟਾ ਬੱਚਾ ਆਪਣੀ ਵਰਦੀ ਵਿੱਚ ਇੱਕ ਪੰਜਾਬੀ ਗੀਤ 'ਤੇ ਗਿੱਧਾ ਪੇਸ਼ ਕਰਦਾ ਦੇਖਿਆ ਜਾ ਸਕਦਾ ਹੈ। ਉਸ ਦੀ ਜਮਾਤ ਦੇ ਬੱਚੇ ਵੀ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਉਸ ਦੇ ਡਾਂਸ ਦਾ ਆਨੰਦ ਲੈ ਰਹੇ ਹਨ।
ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਉਹ ਤੁਹਾਡੇ ਸਭ ਤੋਂ ਚੰਗੇ ਦੋਸਤ ਨਾਲੋਂ ਵਧੀਆ ਨੱਚ ਸਕਦਾ ਹੈ।" ਇਸ ਵੀਡੀਓ ਨੂੰ ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਕਰੀਬ 2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਛੋਟੇ ਬੱਚੇ ਦੇ ਪ੍ਰਦਰਸ਼ਨ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਕਮੈਂਟ ਸੈਕਸ਼ਨ 'ਚ ਲੋਕ ਬੱਚੇ ਲਈ ਪਿਆਰ ਦੀ ਵਰਖਾ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।