ਪੜਚੋਲ ਕਰੋ

Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !

Beware of Free Wi-Fi : ਓਪਨ ਏਰੀਆ ਦੇ Wi-Fi, ਜਿਵੇਂ ਕੈਫੇ, ਰੈਸਟੋਰੈਂਟ ਅਤੇ ਬੱਸ ਸਟੈਂਡ ਆਦਿ ਦੇ Wi-Fi ਨੂੰ ਆਮ ਤੌਰ 'ਤੇ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਇਨ੍ਹਾਂ ਦੇ ਇਸਤੇਮਾਲ ਤੋਂ ਬਚਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ

Beware of Free Wi-Fi : ਓਪਨ ਏਰੀਆ ਦੇ Wi-Fi, ਜਿਵੇਂ ਕੈਫੇ, ਰੈਸਟੋਰੈਂਟ ਅਤੇ ਬੱਸ ਸਟੈਂਡ ਆਦਿ ਦੇ Wi-Fi ਨੂੰ ਆਮ ਤੌਰ 'ਤੇ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਇਨ੍ਹਾਂ ਦੇ ਇਸਤੇਮਾਲ ਤੋਂ ਬਚਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਪਰ ਵੱਡੇ ਹੋਟਲਾਂ ਅਤੇ ਏਅਰਪੋਰਟ ਦੇ Wi-Fi ਨੈੱਟਵਰਕ ਨੂੰ ਲੋਕ ਅਕਸਰ ਸੁਰੱਖਿਅਤ ਮੰਨਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਵੀ ਕਾਫ਼ੀ ਕਰਦੇ ਹਨ।

ਪਰ ਹੁਣ ਸਾਵਧਾਨ ਰਹਿਣ ਦੀ ਲੋੜ ਹੈ। ਹੋਟਲ ਦੇ Wi-Fi ਨਾਲ ਕਨੈਕਟ ਹੁੰਦੇ ਹੀ ਤੁਸੀਂ ਹੈਕਰਾਂ ਦੇ ਨੈੱਟਵਰਕ ਨਾਲ ਵੀ ਜੁੜ ਸਕਦੇ ਹੋ। ਏਅਰਪੋਰਟ ਜਾਂ ਕਾਨਫਰੰਸ ਹਾਲ ਦਾ ਗੈਸਟ Wi-Fi ਤੁਹਾਨੂੰ ਸਾਈਬਰ ਅਪਰਾਧੀਆਂ ਦਾ ਨਿਸ਼ਾਨਾ ਬਣਾ ਸਕਦਾ ਹੈ। ਇਸ ਤਰ੍ਹਾਂ ਦੇ Wi-Fi ਦੀ ਵਰਤੋਂ ਨੂੰ ਲੈ ਕੇ ਮਾਈਕ੍ਰੋਸਾਫਟ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ।

ਓਪਨ Wi-Fi ਤੋਂ ਦੂਰੀ ਹੀ ਬਿਹਤਰ

ਮਾਈਕ੍ਰੋਸਾਫਟ ਨੇ ਚੇਤਾਵਨੀ ਦਿੱਤੀ ਹੈ ਕਿ ਮੁਫ਼ਤ Wi-Fi ਦੀ ਵਰਤੋਂ ਕਰਨ ਨਾਲ ਤੁਸੀਂ ਬਿਨਾਂ ਜਾਣੇ ਮਾਲਵੇਅਰ ਦੇ ਜਾਲ ਵਿੱਚ ਫਸ ਸਕਦੇ ਹੋ। ਕੰਪਨੀ ਮੁਤਾਬਕ ਹੈਕਰ ਦੁਨੀਆ ਭਰ ਦੇ ਹੋਟਲਾਂ ਅਤੇ ਹੋਰ ਗੈਸਟ Wi-Fi ਨੈੱਟਵਰਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਹਮਲਿਆਂ ਦਾ ਮਕਸਦ ਯੂਜ਼ਰਾਂ ਦੇ ਪਾਸਵਰਡ ਚੋਰੀ ਕਰਨਾ, ਮਾਲਵੇਅਰ ਫੈਲਾਉਣਾ ਅਤੇ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਬਣਾਉਣਾ ਹੋ ਸਕਦਾ ਹੈ।

ਦਰਅਸਲ, ਮਾਈਕ੍ਰੋਸਾਫਟ ਦੀ Threat Intelligence Team ਨੇ 'CaptiveCrunch' ਨਾਮ ਦੇ ਇੱਕ ਹੈਕਿੰਗ ਕੈਂਪੇਨ ਦਾ ਪਤਾ ਲਗਾਇਆ ਹੈ। ਮਾਈਕ੍ਰੋਸਾਫਟ ਮੁਤਾਬਕ ਹੈਕਰ ਮਈ 2026 ਦੀ ਸ਼ੁਰੂਆਤ ਤੋਂ ਹੀ ਦੁਨੀਆ ਭਰ ਦੇ ਹੋਟਲਾਂ ਅਤੇ ਹੋਰ ਗੈਸਟ Wi-Fi ਨੈੱਟਵਰਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਸ ਕੈਂਪੇਨ ਨੂੰ ਰੂਸ ਨਾਲ ਜੁੜੇ Midnight Blizzard ਹੈਕਿੰਗ ਗਰੁੱਪ ਨਾਲ ਜੋੜਿਆ ਗਿਆ ਹੈ, ਜਿਸਨੂੰ APT29 ਅਤੇ Cozy Bear ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਬਿਜ਼ਨਸ ਅਤੇ ਕਾਰਪੋਰੇਟ ਯੂਜ਼ਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਹੈਕਰਾਂ ਦੇ ਇਸ ਗਰੁੱਪ ਨੇ Storm-2945 ਨਾਮ ਦੇ ਇੱਕ ਹੋਰ ਗਰੁੱਪ ਰਾਹੀਂ ਵੱਡੇ ਹੋਟਲਾਂ ਦੇ ਬਿਜ਼ਨਸ ਅਤੇ ਕਾਰਪੋਰੇਟ ਕਲਾਇੰਟਾਂ ਨੂੰ ਨਿਸ਼ਾਨਾ ਬਣਾਇਆ ਹੈ। ਮਾਈਕ੍ਰੋਸਾਫਟ ਮੁਤਾਬਕ Storm-2945 ਦੇ ਹੈਕਰ ਉਨ੍ਹਾਂ ਨੈੱਟਵਰਕਾਂ ਦੇ DNS ਅਤੇ HTTP ਟ੍ਰੈਫਿਕ ਨਾਲ ਛੇੜਛਾੜ ਕਰ ਰਹੇ ਹਨ, ਜੋ Captive Portal ਦੀ ਵਰਤੋਂ ਕਰਦੇ ਹਨ।

ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਜਦੋਂ ਤੁਸੀਂ ਹੋਟਲ ਦੇ Wi-Fi ਨਾਲ ਕਨੈਕਟ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਲੌਗਇਨ ਜਾਂ ਹੋਮਪੇਜ ਖੁੱਲ੍ਹਦਾ ਹੈ। ਇਸ ਪੇਜ 'ਤੇ ਹੋਟਲ ਨਾਲ ਸਬੰਧਤ ਜਾਣਕਾਰੀ ਜਾਂ ਪ੍ਰਚਾਰ ਸਮੱਗਰੀ ਹੁੰਦੀ ਹੈ। ਹੈਕਰ ਇਸੇ ਪੇਜ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਸ ਪੇਜ ਨਾਲ ਛੇੜਛਾੜ ਕਰਕੇ ਯੂਜ਼ਰਾਂ ਨੂੰ ਗਲਤ ਲਿੰਕ, ਆਫਰ ਜਾਂ ਹੋਰ ਸਮੱਗਰੀ ਦਿਖਾਈ ਜਾ ਸਕਦੀ ਹੈ। ਇਸ ਰਾਹੀਂ ਯੂਜ਼ਰ ਦੇ ਡਿਵਾਈਸ ਵਿੱਚ ਮਾਲਵੇਅਰ ਪਹੁੰਚਾਉਣ ਜਾਂ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

Wi-Fi ਵਰਤਣ ਤੋਂ ਪਹਿਲਾਂ ਰਹੋ ਸਾਵਧਾਨ

ਮਾਈਕ੍ਰੋਸਾਫਟ ਨੇ ਇਹ ਨਹੀਂ ਦੱਸਿਆ ਕਿ ਇਸ ਗਰੁੱਪ ਨੇ ਹੁਣ ਤੱਕ ਕਿਹੜੇ-ਕਿਹੜੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ, ਕੰਪਨੀ ਨੇ ਗੈਸਟ Wi-Fi ਨੈੱਟਵਰਕ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਇਸ ਲਈ ਜੇਕਰ ਤੁਸੀਂ ਹੋਟਲ, ਏਅਰਪੋਰਟ, ਕਾਨਫਰੰਸ ਹਾਲ ਜਾਂ ਕਿਸੇ ਹੋਰ ਜਨਤਕ ਥਾਂ 'ਤੇ ਹੋ ਤਾਂ ਅਣਜਾਣ ਜਾਂ ਸ਼ੱਕੀ Wi-Fi ਨੈੱਟਵਰਕ ਨਾਲ ਕਨੈਕਟ ਕਰਨ ਤੋਂ ਬਚੋ।

ਅੱਜਕੱਲ੍ਹ 5G ਦਾ ਦੌਰ ਹੈ ਅਤੇ ਜ਼ਿਆਦਾਤਰ ਲੋਕਾਂ ਕੋਲ ਮੋਬਾਈਲ ਡਾਟਾ ਵੀ ਉਪਲਬਧ ਹੈ। ਇਸ ਲਈ ਜਿੱਥੇ ਸੰਭਵ ਹੋਵੇ, ਪਬਲਿਕ Wi-Fi ਦੀ ਬਜਾਏ ਆਪਣਾ ਮੋਬਾਈਲ ਡਾਟਾ ਜਾਂ ਹੌਟਸਪੌਟ ਵਰਤਣਾ ਜ਼ਿਆਦਾ ਸੁਰੱਖਿਅਤ ਵਿਕਲਪ ਹੋ ਸਕਦਾ ਹੈ।

Advertisement

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
Parvinder Singh Jhota Case: ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
Punjab News: ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
Embed widget