Viral video: ‘ਆਪਣੀ ਗਲੀ ‘ਚ ਕੁੱਤਾ ਵੀ ਸ਼ੇਰ ਹੁੰਦਾ’, ਇਹ ਕਹਾਵਤ ਅੱਖਾਂ ਨਾਲ ਸੱਚ ਹੁੰਦੇ ਦੇਖੋ ਇਸ ਵਾਇਰਲ ਵੀਡੀਓ ‘ਚ
Viral video: ਦੇਖੋ ਕਿਵੇਂ ਗਲੀ ਦੇ ਕੁੱਤਿਆਂ ਨੇ ਜੰਗਲ ਦੇ ਰਾਜੇ ਬੱਬਰ ਸ਼ੇਰ ਨੂੰ ਬਿੱਲੀ ਵਾਂਗ ਭੱਜਣ 'ਤੇ ਕੀਤਾ ਮਜ਼ਬੂਰ।
Lion Viral Video: ਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੇ ਵੀਡੀਓਜ਼ ਵਾਇਰਲ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਕਹਾਵਤ ਤਾਂ ਸੁਣੀ ਹੀ ਹੋਵੇਗੀ ਕਿ ਆਪਣੀ ਗਲੀ ਦੇ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ ਤੇ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਹ ਗੱਲ ਅੱਜ ਸੱਚ ਹੁੰਦੇ ਹੋਏ ਦੇਖ ਵੀ ਲਈ।
ਗੁਜਰਾਤ ਦੇ ਗਿਰ ਸੋਮਨਾਥ ਇਲਾਕੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਬੱਬਰ ਸ਼ੇਰ ਕੁੱਤਿਆਂ ਤੋਂ ਬਚਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਬਰ ਸ਼ੇਰ ਜੋ ਕਿ ਜੰਗਤ ਤੋਂ ਬਾਹਰ ਨਿਕਲ ਕੇ ਇੱਕ ਰਿਹਾਇਸ਼ੀ ਖੇਤਰ 'ਚ ਦਾਖਲ ਹੋ ਗਿਆ ਅਤੇ ਫਿਰ ਬਾਅਦ ਵਿੱਚ ਆਵਾਰਾ ਕੁੱਤਿਆਂ ਤੋਂ ਬਚਦਾ ਹੋਇਆ ਨਜ਼ਰ ਆ ਰਿਹਾ ਹੈ। ਇੱਥੇ ਚਾਰ ਕੁੱਤੇ ਉਸ ਦੇ ਪਿੱਛੇ ਲੱਗੇ ਹੋਏ ਦਿਖਾਈ ਦੇ ਰਹੇ ਨੇ। ਜਿਸ ਕਾਰਨ ਸ਼ੇਰ ਆਪਣੀ ਪੂਛ ਦਬਾ ਕੇ ਵਾਪਸ ਜੰਗਲ ਵਿੱਚ ਭੱਜਦਾ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਗਿਰ ਸੋਮਨਾਥ (ਗੁਜਰਾਤ) ਦੇ ਇੱਕ ਪਿੰਡ ਦੀ ਹੈ। ਜਿੱਥੇ ਬੱਬਰ ਸ਼ੇਰ ਹਨੇਰੇ ਵਿੱਚ ਭੋਜਨ ਦੀ ਭਾਲ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਦਾਖਲ ਹੋਇਆ। ਇਸ ਸਾਰੀ ਘਟਨਾ ਨੂੰ ਕਿਸੇ ਨੇ ਕੈਮਰੇ 'ਚ ਕੈਦ ਕਰ ਲਿਆ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਜੂਨਾਗੜ੍ਹ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇੱਥੇ ਵੀਡੀਓ ਵਿੱਚ 9 ਸ਼ੇਰਾਂ ਦਾ ਝੁੰਡ ਸ਼ਿਕਾਰ ਦੀ ਭਾਲ ਵਿੱਚ ਦਾਖਲ ਹੋਇਆ। ਇੱਕੋ ਸਮੇਂ ਇੰਨੇ ਸ਼ੇਰਾਂ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਸਨ। ਪਿੰਡ ਦੀਆਂ ਗਲੀਆਂ ਵਿੱਚ ਸ਼ੇਰਾਂ ਦੇ ਘੁੰਮਣ ਦਾ ਇਹ ਵੀਡੀਓ ਵੀ ਖੂਬ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ।
अपनी गली में तो कुत्ता भी शेर होता है🤔🤔
— Susanta Nanda (@susantananda3) March 22, 2023
From the streets of Gujarat. Via @surenmehra pic.twitter.com/clhYLlcq6C
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।