Watch : ਆਸਟ੍ਰੇਲਿਆਈ ਸ਼ਖ਼ਸ ਨੇ ਇੱਕ ਘੰਟੇ 'ਚ ਲਾਏ 3182 ਪੁਸ਼-ਅੱਪ, ਬਣਾਇਆ ਵਿਸ਼ਵ ਰਿਕਾਰਡ
ਆਸਟ੍ਰੇਲਿਆਈ ਐਥਲੀਟ ਡੇਨੀਅਲ ਸਕੇਲੀ ਨੇ ਐਥਲੀਟ ਜੇਰਾਡ ਯੰਗ ਦਾ ਰਿਕਾਰਡ ਤੋੜ ਦਿੱਤਾ ਹੈ। ਜਾਰਾਡ ਨੇ ਸਾਲ 2021 'ਚ 3,054 ਪੁਸ਼-ਅੱਪ ਕੀਤੇ ਪਰ ਇਸ ਵਾਰ ਸਕੇਲੀ ਨੇ 128 ਪੁਸ਼-ਅੱਪ ਜ਼ਿਆਦਾ ਕਰਕੇ ਜਾਰਾਡ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ।
Push-Ups World Record: ਆਸਟ੍ਰੇਲੀਆ ਦੇ ਇੱਕ ਐਥਲੀਟ ਨੇ ਇੱਕ ਘੰਟੇ ਵਿੱਚ ਸਭ ਤੋਂ ਵੱਧ ਪੁਸ਼-ਅੱਪ ਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਦਾ ਅਧਿਕਾਰਤ ਐਲਾਨ ਗਿਨੀਜ਼ ਵਰਲਡ ਰਿਕਾਰਡ ਦੁਆਰਾ ਕੀਤ ਗਿਆ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੇ ਡੇਨੀਅਲ ਸਕੇਲੀ ਨੇ ਇਕ ਘੰਟੇ 'ਚ 3,182 ਪੁਸ਼-ਅੱਪ ਕਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।
ਆਸਟ੍ਰੇਲਿਆਈ ਐਥਲੀਟ ਡੇਨੀਅਲ ਸਕੇਲੀ ਨੇ ਐਥਲੀਟ ਜੇਰਾਡ ਯੰਗ ਦਾ ਰਿਕਾਰਡ ਤੋੜ ਦਿੱਤਾ ਹੈ। ਜਾਰਾਡ ਨੇ ਸਾਲ 2021 'ਚ 3,054 ਪੁਸ਼-ਅੱਪ ਕੀਤੇ ਪਰ ਇਸ ਵਾਰ ਸਕੇਲੀ ਨੇ 128 ਪੁਸ਼-ਅੱਪ ਜ਼ਿਆਦਾ ਕਰਕੇ ਜਾਰਾਡ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ। ਹੁਣ ਉਸ ਨੇ ਨਵਾਂ ਰਿਕਾਰਡ ਬਣਾਇਆ ਹੈ। ਉਸ ਦੀ ਕਾਮਯਾਬੀ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ।
'ਬਚਪਨ ਆਸਾਨ ਨਹੀਂ ਸੀ...'
ਮੀਡੀਆ ਰਿਪੋਰਟਾਂ ਮੁਤਾਬਕ ਡੇਨੀਅਲ ਦਾ ਕਹਿਣਾ ਹੈ ਕਿ ਉਸ ਦਾ ਬਚਪਨ ਬਿਲਕੁਲ ਠੀਕ ਨਹੀਂ ਸੀ। ਉਹ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਕੇ ਵੱਡਾ ਹੋਇਆ। ਉਸ ਨੇ ਦੱਸਿਆ ਕਿ ਕਈ ਵਾਰ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਪਰ ਉਸ ਨੇ ਕਦੇ ਹਾਰ ਨਹੀਂ ਮੰਨੀ।
ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆਈ ਐਥਲੀਟ ਦਾ ਵਿਸ਼ਵ ਰਿਕਾਰਡ ਤੋੜਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਯੂਟਿਊਬ 'ਤੇ 60 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇੱਕ ਹੋਰ ਵਿਸ਼ਵ ਰਿਕਾਰਡ
ਧਿਆਨਯੋਗ ਹੈ ਕਿ ਇੱਕ ਘੰਟੇ ਵਿੱਚ ਸਭ ਤੋਂ ਵੱਧ ਪੁਸ਼-ਅੱਪ ਕਰਨ ਵਾਲੇ ਡੇਨੀਅਲ ਸਕੇਲੀ ਨੇ ਇਸ ਤੋਂ ਪਹਿਲਾਂ ਇੱਕ ਹੋਰ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਕੋਲ ਸਭ ਤੋਂ ਅਬਡੋਮੀਨਲ ਪੇਟ ਪਲੈਂਕ ਪੋਜੀਸ਼ਨ ਕਰਨ ਦਾ ਰਿਕਾਰਡ ਵੀ ਹੈ।