Watch: ਇਹ ਜਰਮਨ ਸ਼ੈਫਰਡ Well Trained ਹੈ, ਵੀਡੀਓ ਵੇਖ ਤੁਸੀਂ ਰਹਿ ਜਾਓਗੇ ਹੈਰਾਨ
ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਕੁੱਤਾ ਆਪਣੇ ਟ੍ਰੇਨਰ ਦੇ ਨਿਰਦੇਸ਼ਾਂ (instruction) ਦਾ ਪਾਲਣ ਕਰਦਾ ਹੈ। ਵੀਡੀਓ ਦੀ ਪਹਿਲੀ ਕਲਿੱਪ ਵਿੱਚ ਟ੍ਰੇਨਰ ਕੁੱਤੇ ਨੂੰ ਤੇਜ਼ ਦੌੜਨ ਲਈ ਕਹਿੰਦਾ ਹੈ ਜੋ ਕੁੱਤਾ ਕਰਦਾ ਹੈ।
Trending: ਸੋਸ਼ਲ ਮੀਡੀਆ 'ਤੇ ਜਾਨਵਰਾਂ ਦੇ ਕਈ ਤਰ੍ਹਾਂ ਦੇ ਕਾਰਨਾਮੇ ਵੇਖਣ ਨੂੰ ਮਿਲਦੇ ਹਨ, ਜਿਸ ਵਿੱਚ ਸਭ ਤੋਂ ਵੱਧ ਕੁੱਤਿਆਂ (Dogs) ਦੀਆਂ ਵੀਡੀਓਜ਼ ਸਭ ਤੋਂ ਉੱਪਰ ਹਨ। ਕੁਝ ਵੀਡੀਓਜ਼ 'ਚ ਇਨ੍ਹਾਂ ਦੇ ਕਾਰਨਾਮੇ ਅਜਿਹੇ ਹੁੰਦੇ ਹਨ ਜਿਨਾਂ ਨੂੰ ਵੇਖ ਕੇ ਤੁਸੀਂ ਹੱਸਣ ਲੱਗ ਜਾਂਦੇ ਹੋ ਅਤੇ ਕੁਝ ਵੀਡੀਓ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਕਿ ਕੋਈ ਕੁੱਤਾ ਅਜਿਹਾ ਕਿਵੇਂ ਕਰ ਸਕਦਾ ਹੈ।
ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ, ਜਿਸ ਵਿੱਚ ਇੱਕ ਜਰਮਨ ਸ਼ੈਫਰਡ ਕੁੱਤਾ ਆਪਣੇ ਟ੍ਰੇਨਰ (trainer) ਨਾਲ ਮੈਦਾਨ 'ਤੇ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਕੁੱਤਾ ਆਪਣੇ ਟ੍ਰੇਨਰ ਦੇ ਨਿਰਦੇਸ਼ਾਂ (instruction) ਦਾ ਪਾਲਣ ਕਰਦਾ ਹੈ। ਵੀਡੀਓ ਦੀ ਪਹਿਲੀ ਕਲਿੱਪ ਵਿੱਚ ਟ੍ਰੇਨਰ ਕੁੱਤੇ ਨੂੰ ਤੇਜ਼ ਦੌੜਨ ਲਈ ਕਹਿੰਦਾ ਹੈ ਜੋ ਕੁੱਤਾ ਕਰਦਾ ਹੈ। ਅਚਾਨਕ ਟ੍ਰੇਨਰ ਕੁੱਤੇ ਨੂੰ ਰੁਕਣ ਦਾ ਨਿਰਦੇਸ਼ ਦਿੰਦਾ ਹੈ, ਕੁੱਤਾ ਇਕਦਮ ਰੁੱਕ ਜਾਂਦਾ ਹੈ ਜਿਵੇਂ ਤੇਜ਼ ਰਫਤਾਰ ਨਾਲ ਚੱਲ ਰਹੀ ਕਾਰ ਨੂੰ ਅਚਾਨਕ ਬ੍ਰੇਕ ਲਗਾ ਦਿੱਤੀ ਜਾਵੇ।
ਵੇਖੋ ਵੀਡੀਓ-
.
ਪੂਰੀ ਵੀਡੀਓ ਵਿੱਚ ਇਹ ਜਰਮਨ ਸ਼ੈਫਰਡ ਹਰ ਕਦਮ 'ਤੇ ਆਪਣੇ ਟ੍ਰੇਨਰ ਨੂੰ ਫਾਲੋ ਕਰਦਾ ਨਜ਼ਰ ਆ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਟ੍ਰੇਨਰ ਨੇ ਕੁੱਤੇ ਨੂੰ ਕਿੰਨੀ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਹੈ ਅਤੇ ਨਾਲ ਹੀ ਕੁੱਤੇ ਨੇ ਵੀ ਆਪਣੀ ਟ੍ਰੇਨਿੰਗ ਨੂੰ ਬਹੁਤ ਗੰਭੀਰਤਾ ਨਾਲ ਪੂਰਾ ਕੀਤਾ ਹੈ।
ਵਾਇਰਲ ਹੋਇਆ ਵੀਡੀਓ
ਜਰਮਨ ਸ਼ੈਫਰਡ ਦੀ ਇਸ ਵੀਡੀਓ ਨੂੰ ਨੇਟੀਜ਼ਨ ਕਾਫੀ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਵੀਡੀਓ ਨੂੰ 3 ਕਰੋੜ ਤੋਂ ਵੱਧ ਲੋਕ (30 million views) ਦੇਖ ਚੁੱਕੇ ਹਨ। ਇਸ ਦੇ ਨਾਲ ਹੀ 781k ਯੂਜ਼ਰਸ ਨੇ ਵੀ ਵੀਡੀਓ ਨੂੰ ਪਸੰਦ (like) ਕੀਤਾ ਹੈ।