ਜਦੋਂ ਫਲਾਈਟ ਵਿੱਚ ਖਾਣਾ ਖਾਂਦੇ ਹੋ ਤਾਂ ਉਹਦਾ ਸੁਆਦ ਵੱਖਰਾ ਲੱਗਦਾ ਹੈ… ਜਾਣੋ ਕੀ ਹੈ ਕਾਰਨ
ਹਵਾਈ ਜਹਾਜ਼ ਦਾ ਭੋਜਨ ਹੇਠਾਂ ਜ਼ਮੀਨ 'ਤੇ ਖਾਧੇ ਗਏ ਖਾਣੇ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਅਸਲ 'ਚ ਜਹਾਜ਼ 'ਚ ਖਾਣੇ ਦੇ ਵੱਖ-ਵੱਖ ਸਵਾਦ ਦੇ ਪਿੱਛੇ ਕਈ ਕਾਰਨ ਹਨ। ਆਓ ਜਾਣਦੇ ਹਾਂ...
Airplane Food Taste: ਜਦੋਂ ਤੁਸੀਂ ਹਵਾਈ ਜਹਾਜ ਵਿੱਚ ਸਫ਼ਰ ਕਰਦੇ ਹੋ ਤਾਂ ਏਅਰਲਾਈਨ ਤੁਹਾਡੇ ਹਰ ਆਰਾਮ ਦਾ ਧਿਆਨ ਰੱਖਦੀ ਹੈ। ਜੇਕਰ ਤੁਸੀਂ ਮਾਸਾਹਾਰੀ ਖਾਣਾ ਚਾਹੁੰਦੇ ਹੋ ਤਾਂ ਨਾਨ ਵੈਜ ਅਤੇ ਜੇਕਰ ਤੁਸੀਂ ਸ਼ਾਕਾਹਾਰੀ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੈਜ ਭੋਜਨ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਕਦੇ ਹਵਾਈ ਜਹਾਜ 'ਚ ਸਫਰ ਕੀਤਾ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਇਸ ਦੇ ਖਾਣੇ ਦਾ ਸੁਆਦ ਕੁਝ ਵੱਖਰਾ ਹੁੰਦਾ ਹੈ। ਕੁਝ ਲੋਕ ਇਸ ਲਈ ਏਅਰਲਾਈਨਜ਼ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਪਰ ਅਜਿਹਾ ਨਹੀਂ ਹੈ। ਇਸ ਪਿੱਛੇ ਕੋਈ ਹੋਰ ਕਾਰਨ ਹੈ। ਹੁਣ ਸਵਾਲ ਇਹ ਹੈ ਕਿ ਇਹਦਾ ਕਾਰਨ ਏਅਰਲਾਈਨਜ਼ ਦਾ ਸ਼ੈੱਫ ਹੀ ਨਹੀਂ ਹੈ। ਦਰਅਸਲ, ਇਸਦੇ ਪਿੱਛੇ ਇੱਕ ਵਿਗਿਆਨਕ ਕਾਰਨ ਹੈ। ਇਸ ਨੂੰ ਖਬਰ ਰਾਹੀਂ ਜਾਣਦੇ ਹਾਂ।
ਹਵਾਈ ਜਹਾਜ਼ ਦਾ ਭੋਜਨ ਵੱਖਰਾ ਕਿਉਂ ਹੁੰਦਾ ਹੈ?
ਹਵਾਈ ਜਹਾਜ਼ ਦਾ ਭੋਜਨ ਹੇਠਾਂ ਜ਼ਮੀਨ 'ਤੇ ਖਾਧੇ ਗਏ ਖਾਣੇ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਜੇਕਰ ਤੁਸੀਂ ਹਵਾਈ ਜਹਾਜ 'ਚ ਜਾਣ ਤੋਂ ਪਹਿਲਾਂ ਕੁਝ ਖਾਂਦੇ ਹੋ ਤਾਂ ਇਸ ਦਾ ਟੈਸਟ ਵੱਖਰਾ ਲੱਗਦਾ ਹੈ, ਜਹਾਜ਼ 'ਚ ਬੈਠ ਕੇ ਜੇਕਰ ਤੁਸੀਂ ਉਡਾਣ ਭਰਨ ਤੋਂ ਬਾਅਦ ਕੁਝ ਖਾਂਦੇ ਹੋ ਤਾਂ ਇਸ ਦਾ ਟੈਸਟ ਵੱਖਰਾ ਲੱਗਦਾ ਹੈ। ਅਸਲ 'ਚ ਜਹਾਜ਼ 'ਚ ਖਾਣੇ ਦੇ ਵੱਖ-ਵੱਖ ਸਵਾਦ ਦੇ ਪਿੱਛੇ ਕਈ ਕਾਰਨ ਹਨ। ਬਿਜ਼ਨਸ ਇਨਸਾਈਡਰ ਦੀ ਰਿਪੋਰਟ ਮੁਤਾਬਕ ਬੈਕਗ੍ਰਾਊਂਡ ਸ਼ੋਰ, ਦਬਾਅ ਵਾਲੇ ਕੈਬਿਨ ਅਤੇ ਖੁਸ਼ਕ ਹਵਾ ਕਾਰਨ ਜਹਾਜ਼ 'ਚ ਖਾਣੇ ਦਾ ਸਵਾਦ ਬਦਲ ਜਾਂਦਾ ਹੈ।
ਹਵਾਈ ਜਹਾਜ ਦੇ ਖਾਣੇ ਵਿੱਚ ਸੁਆਦ ਕਿਉਂ ਨਹੀਂ ਹੁੰਦਾ?
ਰਿਪੋਰਟਾਂ ਮੁਤਾਬਕ ਜਹਾਜ਼ 'ਚ ਸਫਰ ਕਰਦੇ ਸਮੇਂ ਮਿੱਠੇ ਅਤੇ ਨਮਕੀਨ ਦਾ ਸਵਾਦ 30 ਫੀਸਦੀ ਤੱਕ ਬਦਲ ਜਾਂਦਾ ਹੈ। ਇਹੀ ਕਾਰਨ ਹੈ ਕਿ ਸਵਾਦ ਦੀ ਕਮੀ ਨੂੰ ਪੂਰਾ ਕਰਨ ਲਈ ਏਅਰਲਾਈਨ ਕੇਟਰਰ ਵੀ ਆਪਣੀ ਰੈਸਿਪੀ ਵਿੱਚ ਬਦਲਾਅ ਕਰਦੇ ਹਨ। ਜਦੋਂ ਤੁਸੀਂ ਹਵਾ ਵਿੱਚ ਹੁੰਦੇ ਹੋ ਤਾਂ ਤੁਹਾਡੇ ਸੁਆਦ ਦੀ ਭਾਵਨਾ ਜ਼ਮੀਨ ਵਰਗੀ ਨਹੀਂ ਰਹਿੰਦੀ ਅਤੇ ਉਸ ਸਮੇਂ ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਤੁਹਾਨੂੰ ਜ਼ੁਕਾਮ ਹੋਇਆ ਹੈ। ਇਸ ਕਾਰਨ ਕਿਸੇ ਵੀ ਖਾਣ ਵਾਲੀ ਚੀਜ਼ ਦਾ ਸਵਾਦ ਨਹੀਂ ਆਉਂਦਾ।