Isreal Australia Couple, Divorce News: ਵਿਆਹ ਤੋਂ ਬਾਅਦ ਜੇਕਰ ਪਤੀ-ਪਤਨੀ ਵਿੱਚ ਖਟਾਸ ਆ ਜਾਵੇ ਤਾਂ ਕਈ ਵਾਰ ਕਹਾਣੀ ਵੱਖ ਹੋਣ ਤੱਕ ਪਹੁੰਚ ਜਾਂਦੀ ਹੈ। ਕਈ ਕਹਾਣੀਆਂ ਤਲਾਕ ਤੱਕ ਪਹੁੰਚ ਜਾਂਦੀਆਂ ਹਨ, ਪਰ ਕਈ ਦੇਸ਼ਾਂ ਦੇ ਤਲਾਕ ਦੇ ਕਾਨੂੰਨ ਇਸ ਤਰ੍ਹਾਂ ਦੇ ਹਨ, ਜਿਸ ਵਿਚ ਤੁਸੀਂ ਸਜ਼ਾ ਦੀ ਕਲਪਨਾ ਨਹੀਂ ਕਰ ਸਕਦੇ ਕਿ ਕਿੰਨੀ ਸਜ਼ਾ ਹੋ ਸਕਦੀ ਹੈ? 10 ਸਾਲ.. 50 ਸਾਲ... 100 ਸਾਲ.... ਇੰਨਾ ਨਹੀਂ... ਸਗੋਂ ਇਸ ਤੋਂ ਵੀ ਵੱਧ.... 8000 ਸਾਲ ਦੀ ਸਜ਼ਾ।


ਜੀ ਹਾਂ, ਇਹ ਸੱਚ ਹੈ। ਅਤੇ ਅਜਿਹਾ ਹੀ ਇੱਕ ਮਾਮਲਾ ਇਜ਼ਰਾਈਲ 'ਚ ਸਾਹਮਣੇ ਆਇਆ ਹੈ। ਜਿੱਥੇ ਇੱਕ ਕੱਪਲ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਅਤੇ ਪਤੀ ਨੂੰ ਇਸ ਦੌਰਾਨ ਸਜ਼ਾ ਦਾ ਐਲਾਨ ਹੋਇਆ। ਜਿਸ ਨੂੰ ਇੰਨੇ ਸਾਲਾਂ ਦੀ ਸਜ਼ਾ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ, ਪਰ ਇਹ ਹੈ ਅਸਲੀਅਤ।


news.com.au ਮੁਤਾਬਕ ਆਸਟ੍ਰੇਲੀਆ ਦੇ ਰਹਿਣ ਵਾਲੇ Noam Huppert 'ਤੇ ਇਜ਼ਰਾਈਲ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਉਂਕਿ ਉਸਦੀ ਪਤਨੀ ਨੇ ਉਸਦੇ ਖਿਲਾਫ ਤਲਾਕ ਦਾ ਕੇਸ ਦਰਜ ਕਰਵਾਇਆ ਹੈ।


ਇਜ਼ਰਾਈਲ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਮੁਤਾਬਕ ਉਹ 31 ਦਸੰਬਰ 9999 ਤੱਕ ਦੇਸ਼ ਨਹੀਂ ਛੱਡ ਸਕਦਾ। ਜੇਕਰ ਉਹ ਇਸ ਸਜ਼ਾ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ 30 ਲੱਖ ਡਾਲਰ (ਕਰੀਬ 47 ਕਰੋੜ ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਬੱਚਿਆਂ ਦੀ ਪਰਵਰਿਸ਼ ਲਈ ਨੌਮ ਨੂੰ ਇੰਨੇ ਪੈਸੇ ਦੇਣੇ ਪੈਣਗੇ। ਜੇਕਰ ਉਸ ਨੇ ਇੰਨੇ ਪੈਸੇ ਦਿੱਤੇ ਤਾਂ ਉਹ ਸਜ਼ਾ ਤੋਂ ਮੁਕਤ ਹੋ ਸਕਦਾ ਹੈ, ਨਹੀਂ ਤਾਂ ਉਸ ਨੂੰ ਇਜ਼ਰਾਈਲ ਵਿਚ ਰਹਿਣਾ ਪਵੇਗਾ।


ਇਹ ਮਾਮਲਾ ਬ੍ਰਿਟਿਸ਼ ਪੱਤਰਕਾਰ ਮਾਰੀਅਨ ਅਜ਼ੀਜ਼ੀ ਨੇ ਉਠਾਇਆ ਹੈ, ਉਸ ਦਾ ਕਹਿਣਾ ਹੈ ਕਿ ਅਜਿਹੀ ਸਮੱਸਿਆ ਕਈ ਆਸਟ੍ਰੇਲੀਆਈ ਨਾਗਰਿਕਾਂ ਨੂੰ ਹੋ ਸਕਦੀ ਹੈ, ਜੋ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਸਬੰਧੀ ਦੂਤਾਵਾਸ ਤੋਂ ਕੋਈ ਸੂਚਨਾ ਨਹੀਂ ਮਿਲੀ ਹੈ।


2012 ਵਿਚ ਆਏ ਸੀ ਇਜ਼ਰਾਈਲ


ਆਸਟ੍ਰੇਲੀਆ ਦਾ ਰਹਿਣ ਵਾਲਾ ਇਹ ਵਿਅਕਤੀ 2012 ਵਿਚ ਆਪਣੇ ਦੋ ਬੱਚਿਆਂ ਨਾਲ ਇਜ਼ਰਾਈਲ ਵਿਚ ਰਹਿਣ ਆਇਆ ਸੀ। ਫਿਰ ਉਸਦੀ ਪਤਨੀ ਨੇ ਇਜ਼ਰਾਈਲ ਦੀ ਇੱਕ ਅਦਾਲਤ ਵਿੱਚ ਉਸਦੇ ਖਿਲਾਫ ਤਲਾਕ ਦਾ ਕੇਸ ਦਾਇਰ ਕੀਤਾ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਸਜ਼ਾ 'ਤੇ ਸਵਾਲ ਖੜ੍ਹੇ ਕੀਤੇ ਹਨ। ਅਦਾਲਤ ਨੇ ਜੋ ਕਿਹਾ, ਉਸ ਮੁਤਾਬਕ ਇਹ ਵਿਅਕਤੀ ਛੁੱਟੀਆਂ ਅਤੇ ਕੰਮ ਲਈ ਬਾਹਰ ਵੀ ਨਹੀਂ ਜਾ ਸਕਦਾ।



ਇਹ ਵੀ ਪੜ੍ਹੋ: Night Curfew: Omicorn ਦਾ ਕਹਿਰ ਵੇਖ ਸੂਬਿਆਂ ਨੇ ਲਾਗੂ ਕੀਤੀ ਸਖ਼ਤੀ, ਇਨ੍ਹਾਂ ਸੂਬਿਆਂ ਨੇ ਲਾਗੂ ਕੀਤਾ ਨਾਈਟ ਕਰਫਿਊ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904