ਵਿਆਹ 'ਚ ਔਰਤ ਨੂੰ ਵੱਜੀ ਗੋਲੀ, ਕਈ ਮਹੀਨੇ ਪਤਾ ਹੀ ਨਹੀਂ ਲੱਗਾ, ਜਾਣੋ ਫਿਰ ਕੀ ਹੋਇਆ?
Bullet came out from woman body: ਜਦੋਂ ਵਿਅਕਤੀ ਦੇ ਸਰੀਰ 'ਤੇ ਜ਼ਖਮ ਹੁੰਦਾ ਹੈ ਤਾਂ ਯਕੀਨਨ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸਰੀਰ 'ਤੇ ਸੱਟ ਲੱਗੀ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਇਨਸਾਨ ਨੂੰ ਗੋਲੀ ਲੱਗ ਜਾਵੇ ਤੇ ..
Bullet came out from woman body: ਜਦੋਂ ਵਿਅਕਤੀ ਦੇ ਸਰੀਰ 'ਤੇ ਜ਼ਖਮ ਹੁੰਦਾ ਹੈ ਤਾਂ ਯਕੀਨਨ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸਰੀਰ 'ਤੇ ਸੱਟ ਲੱਗੀ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਇਨਸਾਨ ਨੂੰ ਗੋਲੀ ਲੱਗ ਜਾਵੇ ਤੇ ਉਸ ਨੂੰ ਮਹੀਨਿਆਂ ਤੱਕ ਪਤਾ ਹੀ ਨਾ ਲੱਗੇ। ਸੁਣਨ ਵਿੱਚ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਇੱਕ ਸੱਚੀ ਘਟਨਾ ਹੈ। ਮਾਮਲਾ ਇਜ਼ਰਾਈਲ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਔਰਤ ਨੂੰ ਮਹੀਨਿਆਂ ਤੱਕ ਪਤਾ ਹੀ ਨਹੀਂ ਲੱਗਾ ਕਿ ਉਸ ਦੇ ਸਰੀਰ 'ਚ ਗੋਲੀ ਲੱਗੀ ਹੈ। ਜਦੋਂ ਔਰਤ ਨੂੰ ਗੋਲੀ ਲੱਗਣ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ।
ਤਿੰਨ ਮਹੀਨਿਆਂ ਤੱਕ ਸਰੀਰ 'ਚ ਗੋਲੀ ਲੱਗਣ ਦਾ ਹੀ ਨਹੀਂ ਸੀ ਪਤਾ -
ਇਜ਼ਰਾਈਲ ਵਿੱਚ ਇੱਕ ਔਰਤ ਨੂੰ ਤਿੰਨ ਮਹੀਨਿਆਂ ਤੋਂ ਪਤਾ ਨਹੀਂ ਲੱਗਾ ਕਿ ਉਸ ਦੇ ਸਰੀਰ ਵਿੱਚ ਗੋਲੀ ਮਾਰੀ ਗਈ ਹੈ। ਔਰਤ ਦਾ ਨਾਂ ਆਦਿ ਬਲੋਏ (Adi Bloy) ਹੈ। ਔਰਤ ਇੱਕ ਵਿਆਹ ਸਮਾਗਮ ਵਿੱਚ ਗਈ ਹੋਈ ਸੀ ਜਿੱਥੇ ਉਸ ਨੂੰ ਗੋਲੀ ਲੱਗ ਗਈ ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ।
ਦਰਅਸਲ, ਵਿਆਹ ਵਿੱਚ ਔਰਤ ਨੂੰ ਮੋਢੇ ਤੋਂ ਲੈ ਕੇ ਲੱਤ ਤੱਕ ਦਰਦ ਮਹਿਸੂਸ ਹੋਇਆ ਸੀ। ਔਰਤ ਨੇ ਮਹਿਸੂਸ ਕੀਤਾ ਕਿ ਮਾਸਪੇਸ਼ੀਆਂ ਵਿੱਚ ਮੋਚ ਹੈ। ਹਾਲਾਂਕਿ ਔਰਤ ਦੀ ਪਿੱਠ 'ਤੇ ਮਾਮੂਲੀ ਜਿਹੀ ਖੁਰਚ ਸੀ, ਜਿਸ ਨੂੰ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ। ਬਾਅਦ 'ਚ ਜ਼ਿਆਦਾ ਦਰਦ ਹੋਣ ਕਾਰਨ ਉਨ੍ਹਾਂ ਦਾ ਸੀਟੀ ਸਕੈਨ ਕਰਵਾਇਆ, ਜਿਸ 'ਚ ਪਤਾ ਲੱਗਾ ਕਿ ਸਰੀਰ ਦੇ ਅੰਦਰ ਕੋਈ ਧਾਤ ਦੀ ਚੀਜ਼ ਹੈ। ਸਰਜਰੀ 'ਚ ਔਰਤ ਦੇ ਸਰੀਰ 'ਚੋਂ ਇੱਕ ਗੋਲੀ ਕੱਢੀ ਗਈ, ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ: Trending: ਦੋ ਦਿਨ ਤੱਕ ਬੱਚਿਆਂ ਨੂੰ ਘਰ 'ਚ ਇਕੱਲਾ ਛੱਡ ਪ੍ਰੇਮੀ ਨਾਲ ਬੁੱਲ੍ਹੇ ਲੁੱਟਣ ਵਾਲੀ ਮਾਂ ਨੂੰ ਪੁਲਿਸ ਨੇ ਸਿਖਾਇਆ ਸਬਕ
ਮੈਂਟਲ ਟ੍ਰਾਮਾ 'ਚੋਂ ਗੁਜ਼ਰ ਰਹੀ ਮਹਿਲਾ -
ਪੁਲਸ ਨੇ ਦੱਸਿਆ ਕਿ ਔਰਤ ਦੇ ਸਰੀਰ 'ਚੋਂ ਨਿਕਲੀ ਗੋਲੀ ਕਿਸੇ ਫਲਸਤੀਨੀ ਵੱਲੋਂ ਚਲਾਈ ਗਈ ਹੋਵੇਗੀ। ਕੱਢੀ ਗਈ ਗੋਲੀ 5.56 MM ਦੀ ਸੀ। ਔਰਤ ਨੇ ਦੱਸਿਆ ਕਿ ਉਸ ਦੀ ਪਿੱਠ ਤੇ ਗਰਦਨ ਵਿੱਚ ਦਰਦ ਹੈ ਤੇ ਉਹ ਇਨ੍ਹੀਂ ਦਿਨੀਂ ਮਾਨਸਿਕ ਸਦਮੇ ਵਿੱਚੋਂ ਵੀ ਗੁਜ਼ਰ ਰਹੀ ਹੈ। ਕਈ ਵਾਰ ਤਾਂ ਉਹ ਸੜਕ 'ਤੇ ਚੱਲਦੇ ਸਮੇਂ ਵੀ ਡਰ ਜਾਂਦੀ ਹੈ। ਉਹ ਕਹਿੰਦੀ ਹੈ ਕਿ ਕੀ ਪਤਾ ਕਿੱਥੋਂ ਕੀ ਡਿੱਗ ਜਾਵੇ ਤੇ ਉਸ ਨੂੰ ਸੱਟ ਲੱਗ ਜਾਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin