ਪੜਚੋਲ ਕਰੋ
Advertisement
18 ਸਾਲਾਂ ਤੋਂ ਪਾਕਿਸਤਾਨੀ ਜੇਲ੍ਹ 'ਚ ਬੰਦ ਮਹਿਲਾ ਭਾਰਤ ਆ ਕੇ ਬੋਲੀ "ਲੱਗਦਾ ਸਵਰਗ 'ਚ ਆ ਗਈ"
65 ਸਾਲਾ ਹਸੀਨਾ ਬੇਗਮ 18 ਸਾਲ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਗਈ ਸੀ ਪਰ ਉੱਥੇ ਪਾਸਪੋਰਟ ਗੁਆਚਣ ਕਾਰਨ ਉਹ ਵਾਪਸ ਨਹੀਂ ਆ ਸਕੀ।
ਨਵੀਂ ਦਿੱਲੀ: 65 ਸਾਲਾ ਹਸੀਨਾ ਬੇਗਮ 18 ਸਾਲ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਗਈ ਸੀ ਪਰ ਉੱਥੇ ਪਾਸਪੋਰਟ ਗੁਆਚਣ ਕਾਰਨ ਉਹ ਵਾਪਸ ਨਹੀਂ ਆ ਸਕੀ। ਉਸ ਨੂੰ ਪਾਕਿਸਤਾਨ ਦੀ ਜੇਲ੍ਹ 'ਚ ਸੁੱਟ ਦਿੱਤਾ ਗਿਆ। ਮੰਗਲਵਾਰ ਨੂੰ ਮਹਿਲਾ ਵਾਪਸ ਭਾਰਤ ਪਰਤ ਆਈ। ਮਹਿਲਾ ਔਰੰਗਾਬਾਦ ਦੀ ਰਹਿਣ ਵਾਲੀ ਹੈ।
ਵਤਨ ਵਾਪਸੀ ਤੇ ਉਸ ਦੇ ਰਿਸ਼ਤੇਦਾਰਾਂ ਤੇ ਔਰੰਗਾਬਾਦ ਪੁਲਿਸ ਨੇ ਉਸ ਦਾ ਸਵਾਗਤ ਕੀਤਾ। ਮਹਿਲਾ ਨੇ ਇਸ ਦੌਰਾਨ ਕਿਹਾ, "ਮੈਂ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘੀ ਤੇ ਆਪਣੇ ਦੇਸ਼ ਪਰਤਣ ਤੋਂ ਬਾਅਦ ਮੈਨੂੰ ਸ਼ਾਂਤੀ ਮਹਿਸੂਸ ਹੋਈ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸਵਰਗ ਵਿੱਚ ਹਾਂ। ਮੈਨੂੰ ਜਬਰੀ ਪਾਕਿਸਤਾਨ ਵਿੱਚ ਕੈਦ ਕੀਤਾ ਗਿਆ ਸੀ।" ਉਸ ਨੇ ਕਿਹਾ, "ਮੈਂ ਔਰੰਗਾਬਾਦ ਪੁਲਿਸ ਨੂੰ ਇਸ ਕੇਸ ਵਿੱਚ ਰਿਪੋਰਟ ਦਾਇਰ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।"
ਦੱਸ ਦੇਈਏ ਪਾਕਿਸਤਾਨ ਦੇ ਲਾਹੌਰ ਵਿੱਚ ਮਹਿਲਾ ਨੇ ਆਪਣਾ ਪਾਸਪੋਰਟ ਗੁਆ ਲਿਆ ਜਿਸ ਮਗਰੋਂ ਉਸ ਨੂੰ 18 ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਕੱਟਣੇ ਪਏ। ਔਰੰਗਾਬਾਦ ਪੁਲਿਸ ਨੇ ਪਾਕਿਸਤਾਨ ਨੂੰ ਜਾਣਕਾਰੀ ਭੇਜੀ ਕਿ ਔਰੰਗਾਬਾਦ ਵਿੱਚ ਸਿਟੀ ਚੌਕ ਥਾਣੇ ਅਧੀਨ ਬੇਗਮ ਦੇ ਨਾਮ ਤੇ ਇੱਕ ਘਰ ਦਰਜ ਹੈ। ਪਾਕਿਸਤਾਨ ਨੇ ਪਿਛਲੇ ਹਫ਼ਤੇ ਬੇਗਮ ਨੂੰ ਰਿਹਾ ਕੀਤਾ ਸੀ ਤੇ ਉਸ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਯਾਤਰਾ
Advertisement