ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: 2:20 ਮਿੰਟ ਦੀ ਵੀਡੀਓ ’ਚ ਔਰਤ ਦੀ ਕਾਰ ਨੂੰ ਟੋਲ 'ਤੇ ਰੋਕਿਆ ਗਿਆ ਜਿੱਥੇ ਉਸ ਨੇ ਇੱਕ ਪੁਲਿਸ ਕਰਮਚਾਰੀ 'ਤੇ ਪੰਜਾਬੀ ’ਚ ਬੋਲ ਕੇ ਉਸ 'ਤੇ ਬਦਸਲੂਕੀ ਕਰਨ ਦਾ ਦੋਸ਼ ਲਾਇਆ। ਗੱਲਬਾਤ ਦੇ ਅਧਾਰ ਤੇ, ਕਲਿੱਪ ਇੱਕ ਮੁਸਲਮਾਨ ਦੇਸ਼ ਦੀ ਹੈ।

ਔਰਤ ਨੇ ਦੋਸ਼ ਲਾਉਂਦੇ ਹੋਏ ਕਿਹਾ, “… ਉਸ ਨੇ ਮੈਨੂੰ ਪੰਜਾਬੀ 'ਚ ਕਿਹਾ… ਮੈਡਮ! ਆਰਾਮ ਨਾਲ ਗੱਡੀ ਦਾ ਸ਼ੀਸਾ ਹੇਠਾਂ ਉਤਾਰੋ। ਇਸ ਤਰ੍ਹਾਂ ਕੌਣ ਕਹਿੰਦਾ ਹੈ?”


ਇਸ ਦੌਰਾਨ, ਵੀਡੀਓ ਫਿਲਮਾਉਣ ਵਾਲਾ ਵਿਅਕਤੀ ਔਰਤ ਨੂੰ ਪੁੱਛਦਾ ਹੈ ਕਿ ਪੁਲਿਸ ਵਾਲਾ ਉਸ ਤੋਂ ਕੁਝ ਪੁੱਛ ਰਿਹਾ ਸੀ ਪਰ ਔਰਤ ਨੇ ਦਾਅਵਾ ਕੀਤਾ ਕਿ ਪੁਲਿਸ ਵਾਲੇ ਨੇ ਕੁਝ ਨਹੀਂ ਪੁੱਛਿਆ, ਸਗੋਂ ਉਸ ਨੇ ਉਸ ਨੂੰ ਪੰਜਾਬੀ ਵਿੱਚ ਕੁਝ ਗਲਤ ਕਿਹਾ ਹੈ।

ਪੁਲਿਸ ਵਾਲਾ ਔਰਤ ਨੂੰ ਜਵਾਬ ਦਿੰਦਾ ਹੈ ਤੇ ਪ੍ਰਸ਼ਨ ਕਰਦਾ ਹੈ ਕਿ ਕੀ ਕਿਸੇ ਨਾਲ ਪੰਜਾਬੀ 'ਚ ਗੱਲ ਕਰਨਾ ਕੋਈ ਗੁਨਾਹ ਹੈ। ਔਰਤ ਨੇ ਜਵਾਬ ਦਿੱਤਾ, “ਮੁਸਲਿਮ ਦੇਸ਼ ', ਤੁਸੀਂ ਇਸ ਤਰ੍ਹਾਂ ਪੰਜਾਬੀ ਵਿੱਚ ਕਿਸੇ ਔਰਤ ਨਾਲ ਕਿਵੇਂ ਗੱਲ ਕਰ ਸਕਦੇ ਹੋ”।

ਅੱਧੇ ਮਿੰਟ ਤੋਂ ਬਾਅਦ, ਔਰਤ ਵੀਡੀਓ ਬਣਾ ਰਹੇ ਆਦਮੀ 'ਤੇ ਹੀ ਚੀਕਣਾ ਸ਼ੁਰੂ ਕਰ ਦਿੰਦੀ ਹੈ ਤੇ ਪੁੱਛਦੀ ਹੈ ਕਿ ਕੀ ਔਰਤਾਂ ਨੂੰ ਇਸ ਦੇਸ਼ 'ਚ ਅਧਿਕਾਰ ਨਹੀਂ ਹਨ। ਵੀਡਿਓ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇੱਕ ਕਾਫੀ ਹੁੰਗਾਰਾ ਮਿਲਿਆ ਹੈ।