ਤੁਸੀਂ ਨਹੀਂ ਦੇਖੀ ਹੋਵੇਗੀ ਅਜਿਹੀ ਤਾਰੀਕ 22-02-2022, ਜਾਣੋ ਕੀ ਖਾਸ ਹੈ ਅੱਜ
Palindrome Words : ਪੈਲਿਨਡ੍ਰੋਮ ਸ਼ਬਦ ਹੋਣ ਦੇ ਨਾਲ-ਨਾਲ ਇਹ ਐਮਿਬਗ੍ਰਾਮ ਸ਼ਬਦ ਵੀ ਹੈ। ਐਮਿਬਗ੍ਰਾਮ ਦਾ ਮਤਲਬ ਹੁੰਦਾ ਹੈ ਕੋਈ ਅਜਿਹਾ ਸ਼ਬਦ ਲਾਈਨ ਜਾਂ ਡੇਟ ਜੋ ਉਪਰ ਤੇ ਹੇਠਾਂ ਵੀ ਇਕ ਹੀ ਰਹੇ।

Palindrome Words : ਜੇਕਰ ਤੁਸੀਂ ਤਾਰੀਕ 'ਤੇ ਧਿਆਨ ਦਿੰਦੇ ਹੋ ਤਾਂ ਅੱਜ ਬੇਹੱਦ ਖਾਸ ਦਿਨ ਹੈ। ਅੱਜ ਦੀ ਤਾਰੀਕ ਅਜਿਹੀ ਹੈ ਜਿਵੇਂ ਸ਼ਾਇਦ ਹੀ ਪਹਿਲਾਂ ਕਦੀ ਤੁਸੀਂ ਦੇਖੀ ਹੋਵੇਗੀ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਤਾਰੀਕ 22-02-2022 ਦੀ। ਪਹਿਲੀ ਨਜ਼ਰ 'ਚ ਇਹ ਤੁਹਾਨੂੰ ਬਾਕੀ ਦਿਨਾਂ ਦੀ ਤਰ੍ਹਾਂ ਹੀ ਇਕ ਡੇਟ ਜਾਂ ਦਿਨ ਲੱਗੇਗਾ ਪਰ ਗੌਰ ਨਾਲ ਦੇਖੋਗੇ ਤਾਂ ਸ਼ਾਇਦ ਤੁਸੀਂ ਸਮਝ ਸਕੋ ਕਿ ਅੱਜ ਅਜਿਹਾ ਕੀ ਖਾਸ ਹੈ। ਚੱਲੋ ਅਸੀਂ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਆਖਰ ਅੱਜ ਕੀ ਹੈ ਖਾਸ-
Palindrome Words ਹੈ ਅੱਜ ਦੀ ਤਾਰੀਕ
ਅੱਜ ਦੀ ਤਾਰੀਕ Palindrome ਵੀ ਹੈ। ਇਸ 'ਤੇ ਅਸੀਂ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਸਮਝੋਂ ਕਿ ਪੈਲਿਨਡ੍ਰੋਮ ਕੀ ਹੁੰਦਾ ਹੈ। ਪੈਲਿਨਡ੍ਰੋਮ ਦਾ ਮਤਲਬ ਹੈ ਕਿ ਵਿਲੋਮਪਦ ਭਾਵ ਅਜਿਹਾ ਸ਼ਬਦ, ਅੱਖਰ ਜਾਂ ਲਾਇਨ ਜਿਸ ਨੂੰ ਅੱਗੇ ਤੋਂ ਪੜ੍ਹਣ ਨਾਲ ਵੀ ਉਹੀ ਅਰਥ ਨਿਕਲੇ ਤੇ ਉਲਟਾ ਪੜਣ 'ਤੇ ਹੀ ਉਹੀ ਅਰਥ ਨਿਕਲੇ। ਜਿਵੇਂ MADAM ਤੇ REFER. ਇਹੀ ਚੀਜ਼ ਅੱਜ 22-02-2022 'ਤੇ ਫਿਟ ਬੈਲਦੀ ਹੈ। ਭਾਵ ਤੁਸੀਂ ਸਿੱਧਾ ਪੜ੍ਹੋ ਜਾਂ ਉਲਟਾ ਮੈਸੇਜ ਇਕ ਹੀ ਨਿਕਲੇਗਾ।
Ambigram Words ਵੀ ਹੈ ਅੱਜ ਦੀ ਡੇਟ
ਅੱਜ ਦੀ ਡੇਟ ਨਾਲ ਸਭ ਤੋਂ ਵੱਡਾ ਇਤੇਫਾਕ ਇਹ ਹੈ ਕਿ ਪੈਲਿਨਡ੍ਰੋਮ ਸ਼ਬਦ ਹੋਣ ਦੇ ਨਾਲ-ਨਾਲ ਇਹ ਐਮਿਬਗ੍ਰਾਮ ਸ਼ਬਦ ਵੀ ਹੈ। ਐਮਿਬਗ੍ਰਾਮ ਦਾ ਮਤਲਬ ਹੁੰਦਾ ਹੈ ਕੋਈ ਅਜਿਹਾ ਸ਼ਬਦ ਲਾਈਨ ਜਾਂ ਡੇਟ ਜੋ ਉਪਰ ਤੇ ਹੇਠਾਂ ਵੀ ਇਕ ਹੀ ਰਹੇ। ਭਾਵ ਅਸੀਂ ਉਪਰ ਤੋਂ ਪੜ੍ਹਾਂਗੇ ਤਾਂ ਵੀ ਉਸ ਦਾ ਅਰਥ ਨਿਕਲੇਗਾ ਜੋ ਅਰਥ ਹੇਠਾਂ ਤੋਂ ਪੜ੍ਹਣ 'ਤੇ ਨਿਕਲੇਗਾ। ਅਜਿਹੇ 'ਚ 22-02-2022 ਤਾਰੀਕ ਨਾਲ ਇਹ ਇਤੇਫਾਕ ਵੀ ਫਿਟ ਬੈਠ ਰਿਹਾ ਹੈ। ਭਾਵ ਅਸੀਂ ਇਸ ਤਾਰੀਕ ਨੂੰ ਉਪਰ ਜਾਂ ਹੇਠਾਂ ਤੋਂ ਕਿਤਿਓਂ ਵੀ ਪੜ੍ਹ ਲਈਏ ਇਸ ਦਾ ਅਰਥ ਉਹੀ ਨਿਕਲੇਗਾ।
ਕਦੋਂ-ਕਦੋਂ ਆਇਆ ਅਜਿਹਾ ਮੌਕਾ
ਜੇਕਰ ਤੁਸੀਂ Palindrome ਤੇ Ambigram ਡੇਟ ਦੀ ਗੱਲ ਕਰੀਏ ਜਾਂ ਇਹ ਅਜਿਹੀ ਦੁਰਲਭ ਡੇਟ ਪਹਿਲਾਂ ਵੀ ਆਈ ਹੈ। ਇਸ ਤੋਂ ਪਹਿਲਾਂ 5-10-2015, 4-10-2014 ਤਾਰੀਕ ਵੀ ਕੁਝ ਇਸ ਤਰ੍ਹਾਂ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















