ਪੜਚੋਲ ਕਰੋ
Advertisement
ਸੜਕ 'ਤੇ ਸੁੱਟਦੇ ਹੋ ਕੁੜਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਕੁੜਾ ਸੁੱਟਣ ਵਾਲੇ ਨਾਲ ਵਾਪਰਿਆ ਇਹ ਭਾਣਾ
ਦੋ ਨੋਜਵਾਨਾਂ ਨੂੰ ਮੈਡੀਕੇਰੀ ਤੋਂ 80 ਕਿਮੀ ਦਾ ਸਫਰ ਤੈਅ ਕਰ ਕੂਰਗ ਵਾਪਸ ਬੁਲਾਇਆ ਗਿਆ ਤਾਂ ਜੋ ਉਹ ਆਪਣਾ ਇਸ ਯਾਤਰਾ ਦੌਰਾਨ ਹਾਈਵੇਅ 'ਤੇ ਸੁੱਟੇ ਕੁੜੇ ਨੂੰ ਸਾਫ਼ ਕਰ ਸਕਣ।
ਨਵੀਂ ਦਿੱਲੀ: ਅਕਸਰ ਸੜਕ 'ਤੇ ਜਾਂਦੇ ਸਮੇਂ ਤੁਸੀਂ ਵੇਖਿਆ ਹੋਏਗਾ ਕਿ ਲੋਕ ਕਾਰ ਵਿੱਚੋਂ ਬਾਹਰ ਕੁੜਾ ਸੁੱਟਦੇ ਹਨ। ਜੇਕਰ ਤੁਸੀਂ ਵੀ ਅਜਿਹਾ ਹੀ ਕਰਦੇ ਹੋ ਤਾਂ ਜ਼ਰਾ ਸੰਭਲ ਕੇ, ਕਿਉਂਕਿ ਅਜਿਹਾ ਕਰਨਾ ਹੁਣ ਤੁਹਾਨੂੰ ਭਾਰੀ ਪੈ ਸਕਦਾ ਹੈ। ਖਾਸ ਕਰਕੇ ਜੇ ਤੁਸੀਂ ਕਰਨਾਟਕਾ 'ਚ ਹੋ ਕਿਉਂਕਿ ਉੱਥੇ ਦੇ ਸਰਕਾਰੀ ਅਧਿਕਾਰੀ ਤੁਹਾਨੂੰ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੋਂ ਕੂੜੇ ਨੂੰ ਚੁੱਕਣ ਲਈ ਵਾਪਸ ਬੁਲਾ ਸਕਦੇ ਹਨ।
ਹੋਇਆ ਕੁਝ ਅਜਿਹਾ ਕਿ ਦੋ ਨੌਜਵਾਨ ਆਪਣੀ ਯਾਤਰਾ ਦੌਰਾਨ ਹਾਈਵੇਅ 'ਤੇ ਸੁੱਟੇ ਗਏ ਕੂੜੇ ਨੂੰ ਸਾਫ ਕਰਨ ਲਈ ਮੈਡੀਕੇਰੀ ਤੋਂ ਕੁਰਗ ਤਕ 80 ਕਿਲੋਮੀਟਰ ਦੀ ਯਾਤਰਾ ਕਰ ਰਹੇ ਸੀ। ਇਸ ਦੌਰਾਨ ਕੋਡਾਗੂ ਟੂਰਿਜ਼ਮ ਐਸੋਸੀਏਸ਼ਨ ਦੇ ਜਨਰਲ ਸੱਕਤਰ ਨੂੰ ਸੜਕ ਦੇ ਕਿਨਾਰੇ ਕੁਝ ਪੀਜ਼ਾ ਬਕਸੇ ਪਏ ਮਿਲੇ। ਡੱਬਾ ਖੋਲ੍ਹਣ 'ਤੇ ਉਨ੍ਹਾਂ ਨੂੰ ਇੱਕ ਬਿੱਲ ਵੀ ਮਿਲਿਆ ਜਿਸ ਵਿੱਚ ਆਰਡਰ ਕਰਨ ਵਾਲੇ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਸੈਕਟਰੀ ਨੇ ਨੰਬਰ 'ਤੇ ਕਾਲ ਕਰਕੇ ਉਨ੍ਹਾਂ ਨੂੰ ਵਾਪਸ ਆਉਣ ਅਤੇ ਕੂੜਾ ਸਾਫ ਕਰਨ ਦੀ ਬੇਨਤੀ ਕੀਤੀ।
ਨੌਜਵਾਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕੁਰਗ ਤੋਂ ਬਹੁਤ ਅੱਗੇ ਚਲੇ ਗਏ ਸੀ ਜਿਸ ਤੋਂ ਬਾਅਦ ਸੈਕਟਰੀ ਨੇ ਉਹ ਨੰਬਰ ਸਥਾਨਕ ਪੁਲਿਸ ਨੂੰ ਦਿੱਤਾ ਤੇ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤਾ। ਵਾਰ-ਵਾਰ ਕਾਲ ਕਰਨ ਤੋਂ ਬਾਅਦ ਦੋਵੇਂ ਨੌਜਵਾਨ ਆਪਣਾ ਸੁੱਟਿਆ ਹੋਇਆ ਕੂੜਾ ਚੁੱਕਣ ਲਈ 80 ਕਿਲੋਮੀਟਰ ਵਾਪਸ ਗਏ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਦੋਵਾਂ ਮੁੰਡਿਆਂ ਨੂੰ ਗੰਦਗੀ ਫੈਲਾਉਣ ਕਰਕੇ ਖੂਬ ਝਾੜਿਆ। ਦੂਜੇ ਪਾਸੇ, ਯੂਜ਼ਰਸ ਨੇ ਸੈਕਟਰੀ ਨੂੰ ਇਸ ਤਰ੍ਹਾਂ ਸਫਾਈ ਦਾ ਖਿਆਲ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Travellers who dumped pizza boxes on road forced to travel 80km to clean up. Read more: https://t.co/54xEu9lCug pic.twitter.com/Fis9BolXAo
— Bangalore Mirror (@BangaloreMirror) November 2, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement