ਪੜਚੋਲ ਕਰੋ

iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ

iPhone Spyware Alert : ਐਪਲ ਆਈਫੋਨ ਨੂੰ ਦੁਨੀਆ ਭਰ ਵਿੱਚ ਲੋਕ ਕਾਫੀ ਪਸੰਦ ਕਰਦੇ ਹਨ। ਆਈਫੋਨ ਨੂੰ ਭਾਰਤ ਵਿੱਚ ਇੱਕ ਸਟੇਟਸ ਸਿੰਬਲ ਵੀ ਮੰਨਿਆ ਜਾਂਦਾ ਹੈ। ਕੁਝ ਲੋਕ ਇਸਨੂੰ ਆਪਣਾ ਸਟੇਟਸ ਬਣਾਈ ਰੱਖਣ ਲਈ ਖਰੀਦਦੇ ਹਨ, ਜਦਕਿ

iPhone Spyware Alert : ਐਪਲ ਆਈਫੋਨ ਨੂੰ ਦੁਨੀਆ ਭਰ ਵਿੱਚ ਲੋਕ ਕਾਫੀ ਪਸੰਦ ਕਰਦੇ ਹਨ। ਆਈਫੋਨ ਨੂੰ ਭਾਰਤ ਵਿੱਚ ਇੱਕ ਸਟੇਟਸ ਸਿੰਬਲ ਵੀ ਮੰਨਿਆ ਜਾਂਦਾ ਹੈ। ਕੁਝ ਲੋਕ ਇਸਨੂੰ ਆਪਣਾ ਸਟੇਟਸ ਬਣਾਈ ਰੱਖਣ ਲਈ ਖਰੀਦਦੇ ਹਨ, ਜਦਕਿ ਕੁਝ ਲੋਕ ਇਸ ਵਿੱਚ ਮਿਲਣ ਵਾਲੇ ਪ੍ਰੀਮੀਅਮ ਫੀਚਰਜ਼ ਨੂੰ ਦੇਖ ਕੇ ਆਈਫੋਨ ਖਰੀਦਦੇ ਹਨ। ਇਸੇ ਵਿਚਕਾਰ ਐਪਲ ਨੇ ਦੁਨੀਆ ਭਰ ਦੇ iPhone ਯੂਜ਼ਰਜ਼ ਲਈ ਇੱਕ ਗੰਭੀਰ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਹੈ। ਇਸ ਕਾਰਨ ਆਈਫੋਨ ਯੂਜ਼ਰਜ਼ 'ਤੇ ਸਾਈਬਰ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਇਹ ਖਤਰਾ ਕੀ ਹੈ।

110 ਦੇਸ਼ਾਂ ਵਿੱਚ ਜਾਰੀ ਹੋਈ ਚੇਤਾਵਨੀ

ਮੀਡੀਆ ਰਿਪੋਰਟਾਂ ਮੁਤਾਬਕ, ਐਪਲ ਨੇ ਹਾਲ ਹੀ ਵਿੱਚ ਲਗਭਗ 110 ਦੇਸ਼ਾਂ ਵਿੱਚ ਸਪਾਈਵੇਅਰ ਨੂੰ ਲੈ ਕੇ iPhone ਯੂਜ਼ਰਜ਼ ਨੂੰ ਚੇਤਾਵਨੀ ਜਾਰੀ ਕੀਤੀ ਹੈ। ਕੰਪਨੀ ਦਾ ਮੰਨਣਾ ਹੈ ਕਿ ਆਈਫੋਨ ਯੂਜ਼ਰਜ਼ ਨੂੰ ਇੱਕ ਖਤਰਨਾਕ ਸਪਾਈਵੇਅਰ ਰਾਹੀਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਐਪਲ ਦੇ ਮੁਤਾਬਕ ਇਹ ਕੋਈ ਆਮ ਸਾਈਬਰ ਹਮਲੇ ਨਹੀਂ ਹਨ। ਕੰਪਨੀ ਇਸਨੂੰ ਇੱਕ ਬਹੁਤ ਹੀ ਐਡਵਾਂਸ ਸਪਾਈਵੇਅਰ ਵਜੋਂ ਦੇਖ ਰਹੀ ਹੈ, ਜਿਸਨੂੰ ਕੁਝ ਪ੍ਰਾਈਵੇਟ ਕੰਪਨੀਆਂ ਤਿਆਰ ਕਰ ਸਕਦੀਆਂ ਹਨ ਅਤੇ ਕੁਝ ਮਾਮਲਿਆਂ ਵਿੱਚ ਸਰਕਾਰੀ ਏਜੰਸੀਆਂ ਵੱਲੋਂ ਵੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੇ ਸਪਾਈਵੇਅਰ ਦੀ ਵਰਤੋਂ ਕਿਸੇ ਵੀ iPhone ਜਾਂ ਹੋਰ ਡਿਵਾਈਸ ਵਿੱਚ ਗੁਪਤ ਤਰੀਕੇ ਨਾਲ ਦਾਖਲ ਹੋਣ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਹਮਲਿਆਂ ਵਿੱਚ ਬਹੁਤ ਐਡਵਾਂਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੱਕ ਯੂਜ਼ਰ ਨੂੰ ਹਮਲੇ ਬਾਰੇ ਪਤਾ ਲੱਗਦਾ ਹੈ, ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੋ ਸਕਦਾ ਹੈ।

iPhone ਵਿੱਚ ਕਿਵੇਂ ਮਿਲੇਗਾ Threat Notification?

ਜੇਕਰ ਐਪਲ ਨੂੰ ਕਿਸੇ ਡਿਵਾਈਸ 'ਤੇ ਐਡਵਾਂਸ ਸਪਾਈਵੇਅਰ ਹਮਲੇ ਦੇ ਸੰਕੇਤ ਮਿਲਦੇ ਹਨ ਤਾਂ ਯੂਜ਼ਰ ਨੂੰ ਇੱਕ ਹੀ ਥਾਂ ਨਹੀਂ, ਸਗੋਂ ਕਈ ਤਰੀਕਿਆਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲਾਂ iPhone ਦੀ Lock Screen ਅਤੇ Settings ਵਿੱਚ ਸੁਰੱਖਿਆ ਅਲਰਟ ਦਿਖਾਈ ਦੇ ਸਕਦਾ ਹੈ।

ਇਸ ਤੋਂ ਇਲਾਵਾ ਯੂਜ਼ਰ ਆਪਣੇ Apple Account ਨੂੰ ਐਕਸੈੱਸ ਕਰਕੇ ਵੀ ਇਸ ਹਮਲੇ ਬਾਰੇ ਜਾਣਕਾਰੀ ਲੈ ਸਕਦਾ ਹੈ। ਕੰਪਨੀ ਯੂਜ਼ਰ ਦੇ ਈਮੇਲ ਐਡਰੈੱਸ 'ਤੇ ਵੀ ਚੇਤਾਵਨੀ ਭੇਜ ਸਕਦੀ ਹੈ। ਜਦੋਂ ਵੀ ਅਜਿਹੀ ਚੇਤਾਵਨੀ ਭੇਜੀ ਜਾਂਦੀ ਹੈ ਤਾਂ iPhone ਦੀ ਸਕ੍ਰੀਨ 'ਤੇ Threat Notification ਦਿਖਾਈ ਦੇ ਸਕਦਾ ਹੈ।

ਇਹ ਲੋਕ ਬਣ ਸਕਦੇ ਹਨ ਨਿਸ਼ਾਨਾ

ਕੰਪਨੀ ਦਾ ਕਹਿਣਾ ਹੈ ਕਿ ਅਜਿਹੇ ਐਡਵਾਂਸ ਸਪਾਈਵੇਅਰ ਦਾ ਇਸਤੇਮਾਲ ਆਮ ਤੌਰ 'ਤੇ ਹਰ ਆਮ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਕੀਤਾ ਜਾਂਦਾ। ਇਸਦਾ ਇਸਤੇਮਾਲ ਪੱਤਰਕਾਰਾਂ, ਨੇਤਾਵਾਂ, ਡਿਪਲੋਮੈਟਾਂ ਜਾਂ ਵੱਡੇ ਕਾਰੋਬਾਰੀਆਂ ਵਰਗੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਸ ਲਈ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਸਾਰੇ iPhone ਯੂਜ਼ਰਜ਼ ਨੂੰ ਇਸ ਸਪਾਈਵੇਅਰ ਤੋਂ ਖਤਰਾ ਹੈ। ਹਾਲਾਂਕਿ, ਯੂਜ਼ਰਜ਼ ਨੂੰ ਸਾਵਧਾਨ ਰਹਿਣਾ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

Apple ਨੇ ਯੂਜ਼ਰਜ਼ ਨੂੰ ਦਿੱਤੀ ਇਹ ਸਲਾਹ

ਜਿਨ੍ਹਾਂ iPhone ਯੂਜ਼ਰਜ਼ ਨੂੰ ਅਜਿਹੀ ਚੇਤਾਵਨੀ ਮਿਲਦੀ ਹੈ, ਉਨ੍ਹਾਂ ਨੂੰ ਐਪਲ ਨੇ ਡਿਵਾਈਸ ਵਿੱਚ Lockdown Mode ਫੀਚਰ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਹੈ। Lockdown Mode ਆਈਫੋਨ ਵਿੱਚ ਮਿਲਣ ਵਾਲਾ ਇੱਕ ਸੁਰੱਖਿਆ ਫੀਚਰ ਹੈ, ਜੋ ਯੂਜ਼ਰਜ਼ ਨੂੰ ਬਹੁਤ ਗੰਭੀਰ ਅਤੇ ਐਡਵਾਂਸ ਸਾਈਬਰ ਹਮਲਿਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।

ਜੇ Apple ਦਾ ਅਲਰਟ ਮਿਲੇ ਤਾਂ ਕੀ ਕਰਨਾ ਹੈ?

ਜੇਕਰ ਤੁਹਾਡੇ iPhone 'ਤੇ ਅਧਿਕਾਰਤ Threat Notification ਦਿਖਾਈ ਦਿੰਦਾ ਹੈ ਤਾਂ ਇਸਨੂੰ ਆਮ ਪੌਪ-ਅੱਪ ਸਮਝ ਕੇ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਵੀ ਅਜਿਹਾ ਅਲਰਟ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ Apple Account ਵਿੱਚ ਲੌਗਇਨ ਕਰਕੇ ਅਲਰਟ ਨੂੰ ਵੈਰੀਫਾਈ ਕਰੋ। ਇਸ ਤੋਂ ਬਾਅਦ ਐਪਲ ਵੱਲੋਂ ਸੁਰੱਖਿਆ ਨੂੰ ਲੈ ਕੇ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਫਾਲੋ ਕਰੋ। ਫਿਲਹਾਲ ਭਾਰਤ ਵਿੱਚ ਕਿੰਨੇ iPhone ਯੂਜ਼ਰਜ਼ ਨੂੰ ਇਸ ਤਰ੍ਹਾਂ ਦੀ ਚੇਤਾਵਨੀ ਮਿਲੀ ਹੈ, ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।

Advertisement

ਟਾਪ ਹੈਡਲਾਈਨ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
iPhone Duo ਦੀ ਪ੍ਰੀ ਬੂਕਿੰਗ ਅੱਜ ਤੋਂ ਸ਼ੁਰੂ! 3 ਲੱਖ ਦਾ ਫੋਨ ਆਖਿਰ ਕਿੰਨਾ ਖਾਸ? ਜਾਣੋ ਫੀਚਰਸ, ਕੀਮਤ ਤੋਂ ਲੈਕੇ ਇਕੱਲੀ-ਇਕੱਲੀ ਗੱਲ
iPhone Duo ਦੀ ਪ੍ਰੀ ਬੂਕਿੰਗ ਅੱਜ ਤੋਂ ਸ਼ੁਰੂ! 3 ਲੱਖ ਦਾ ਫੋਨ ਆਖਿਰ ਕਿੰਨਾ ਖਾਸ? ਜਾਣੋ ਫੀਚਰਸ, ਕੀਮਤ ਤੋਂ ਲੈਕੇ ਇਕੱਲੀ-ਇਕੱਲੀ ਗੱਲ
1 ਨਵੰਬਰ ਤੋਂ ਨਵਾਂ ਨਿਯਮ ਲਾਗੂ, ਹੁਣ ਨੰਬਰ ਦੇ ਨਾਲ ਦਿਖੇਗਾ ਅਸਲੀ ਕਾਲਰ ਦਾ ਨਾਮ
1 ਨਵੰਬਰ ਤੋਂ ਨਵਾਂ ਨਿਯਮ ਲਾਗੂ, ਹੁਣ ਨੰਬਰ ਦੇ ਨਾਲ ਦਿਖੇਗਾ ਅਸਲੀ ਕਾਲਰ ਦਾ ਨਾਮ
Second Hand iPhone : ਸਸਤੇ ਭਾਅ ਮਿਲ ਰਿਹਾ ਸੈਕਿੰਡ ਹੈਂਡ iPhone ਖਰੀਦਣਾ ਚਾਹੀਦਾ ਹੈ ਜਾਂ ਨਹੀਂ? ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
Second Hand iPhone : ਸਸਤੇ ਭਾਅ ਮਿਲ ਰਿਹਾ ਸੈਕਿੰਡ ਹੈਂਡ iPhone ਖਰੀਦਣਾ ਚਾਹੀਦਾ ਹੈ ਜਾਂ ਨਹੀਂ? ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget