ਬੈਡਰੂਮ ਵਿੱਚ ਨਾ ਕਰੋ ਇਹ 7 ਗਲਤੀਆਂ, ਘਰ 'ਚ ਹੋਵੇਗੀ ਨਕਾਰਾਤਮਕਤਾ ਦੀ ਐਂਟਰੀ
ਘਰ ਵਿੱਚ ਉਹ ਕਿਹੜਾ ਕੋਨਾ ਹੈ ਜਿੱਥੇ ਅਸੀਂ ਤਣਾਅ-ਰਹਿਤ ਰਹਿਣਾ ਚਾਹੁੰਦੇ ਹਾਂ? ਸਿਰਫ਼ ਸੌਣ ਦਾ ਕਮਰਾ (ਬੈੱਡਰੂਮ) ਹੀ ਹੈ, ਜਿੱਥੇ ਆ ਕੇ ਦਿਨ ਭਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਹ ਜਗ੍ਹਾ ਜਿੰਨੀ ਤਣਾਅ-ਮੁਕਤ ਅਤੇ ਸਾਫ਼ ਹੋਵੇਗੀ,..

ਘਰ ਵਿੱਚ ਉਹ ਕਿਹੜਾ ਕੋਨਾ ਹੈ ਜਿੱਥੇ ਅਸੀਂ ਤਣਾਅ-ਰਹਿਤ ਰਹਿਣਾ ਚਾਹੁੰਦੇ ਹਾਂ? ਸਿਰਫ਼ ਸੌਣ ਦਾ ਕਮਰਾ (ਬੈੱਡਰੂਮ) ਹੀ ਹੈ, ਜਿੱਥੇ ਆ ਕੇ ਦਿਨ ਭਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਹ ਜਗ੍ਹਾ ਜਿੰਨੀ ਤਣਾਅ-ਮੁਕਤ ਅਤੇ ਸਾਫ਼ ਹੋਵੇਗੀ, ਸਾਨੂੰ ਉੰਨਾ ਹੀ ਆਰਾਮ ਮਿਲੇਗਾ। ਸਾਡੇ ਬੈੱਡਰੂਮ ਦੀ ਊਰਜਾ ਸਭ ਤੋਂ ਵੱਧ ਪਾਜ਼ੀਟਿਵ ਹੋਣੀ ਚਾਹੀਦੀ ਹੈ।
ਫੈਂਗਸ਼ੁਈ ਵਿੱਚ ਕੁਝ ਅਜਿਹੇ ਟਿਪਸ ਹਨ, ਜਿਨ੍ਹਾਂ ਦਾ ਪਾਲਣ ਕਰਨ ਨਾਲ ਬੈੱਡਰੂਮ ਦੀ ਊਰਜਾ ਨੂੰ ਹੋਰ ਵੀ ਪਾਜ਼ਿਟਿਵ ਬਣਾਇਆ ਜਾ ਸਕਦਾ ਹੈ। ਹੇਠਾਂ ਕੁਝ ਅਜਿਹੀਆਂ ਆਮ ਆਦਤਾਂ ਦੱਸੀਆਂ ਗਈਆਂ ਹਨ ਜੋ ਲੋਕ ਅਕਸਰ ਕਰਦੇ ਹਨ ਪਰ ਫੈਂਗਸ਼ੁਈ ਦੇ ਮੁਤਾਬਕ ਇਹ ਗਲਤ ਹਨ।
ਬੈੱਡਰੂਮ ਵਿੱਚ ਕੁਝ ਲੋਕ ਗੂੜ੍ਹੇ ਰੰਗ ਦਾ ਪੇਂਟ ਕਰਵਾ ਲੈਂਦੇ ਹਨ, ਜਿਸ ਕਾਰਨ ਤਣਾਅ ਵੱਧ ਸਕਦਾ ਹੈ। ਦੱਸਣਯੋਗ ਹੈ ਕਿ ਗੂੜ੍ਹਾ ਰੰਗ ਗੁੱਸੇ ਨੂੰ ਵੀ ਕਾਫ਼ੀ ਵਧਾ ਸਕਦਾ ਹੈ। ਇਸ ਦੇ ਨਾਲ ਹੀ ਕਈ ਵਾਰ ਇਹ ਤੁਹਾਡੀ ਨੀਂਦ ‘ਤੇ ਵੀ ਅਸਰ ਪਾ ਸਕਦਾ ਹੈ।
ਬੈੱਡ ਦੇ ਹੇਠਾਂ ਅਕਸਰ ਲੋਕ ਕੁਝ ਨਾ ਕੁਝ ਰੱਖ ਦਿੰਦੇ ਹਨ। ਕਈ ਲੋਕਾਂ ਨੂੰ ਲੱਗਦਾ ਹੈ ਕਿ ਬੈੱਡ ਦੇ ਹੇਠਾਂ ਰੱਖਿਆ ਸਮਾਨ ਦਿਖਾਈ ਨਹੀਂ ਦਿੰਦਾ, ਇਸ ਕਰਕੇ ਕਮਰਾ ਸਾਫ਼ ਦਿੱਸੇਗਾ। ਪਰ ਇਹ ਸਭ ਤੋਂ ਗਲਤ ਤਰੀਕਾ ਹੈ। ਫੈਂਗਸ਼ੁਈ ਅਨੁਸਾਰ, ਅਜਿਹਾ ਕਰਨ ਨਾਲ ਜ਼ਿੰਦਗੀ ਵਿੱਚ ਕਈ ਕਿਸਮ ਦੀਆਂ ਰੁਕਾਵਟਾਂ ਆਉਣ ਲੱਗਦੀਆਂ ਹਨ। ਆਪਣਾ ਬੈੱਡ ਇਸ ਤਰ੍ਹਾਂ ਨਾ ਰੱਖੋ ਕਿ ਕਮਰੇ ਦਾ ਦਰਵਾਜ਼ਾ ਬਿਲਕੁਲ ਸਾਹਮਣੇ ਹੀ ਖੁੱਲਦਾ ਹੋਵੇ। ਇਸਨੂੰ ਬਿਲਕੁਲ ਵੀ ਸ਼ੁਭ ਨਹੀਂ ਮੰਨਿਆ ਜਾਂਦਾ।
ਕਈ ਲੋਕ ਬੈੱਡਰੂਮ ਵਿੱਚ ਹੀ ਪੂਜਾ ਘਰ ਬਣਾ ਲੈਂਦੇ ਹਨ। ਧਿਆਨ ਰਹੇ ਕਿ ਪੂਜਾ ਕਰਨ ਵਾਲੀ ਜਗ੍ਹਾ ਸਭ ਤੋਂ ਪਵਿੱਤਰ ਹੁੰਦੀ ਹੈ, ਇਸ ਲਈ ਇਸ ਲਈ ਵੱਖਰਾ ਕਮਰਾ ਚੁਣਨਾ ਚਾਹੀਦਾ ਹੈ।
ਬੈੱਡਰੂਮ ਵਿੱਚ ਕਦੇ ਵੀ ਨਕਾਰਾਤਮਕ ਅਹਿਸਾਸ ਦੇਣ ਵਾਲੀਆਂ ਪੇਂਟਿੰਗਾਂ ਨਹੀਂ ਲਗਾਉਣੀਆਂ ਚਾਹੀਦੀਆਂ। ਇਸ ਨਾਲ ਜ਼ਿੰਦਗੀ ਦੇ ਨਾਲ-ਨਾਲ ਮਨ ਵਿੱਚ ਵੀ ਨਕਾਰਾਤਮਕ ਵਿਚਾਰ ਘਰ ਕਰਨ ਲੱਗਦੇ ਹਨ।
ਪਾਣੀ ਵਾਲੀ ਕੋਈ ਵੀ ਚੀਜ਼, ਜਿਵੇਂ ਕਿ ਡੈਕੋਰ ਵਾਲਾ ਫਾਉਂਟੇਨ ਜਾਂ ਐਕਵੈਰੀਅਮ, ਬੈੱਡਰੂਮ ਵਿੱਚ ਨਹੀਂ ਰੱਖਣੀ ਚਾਹੀਦੀ। ਇਸ ਨਾਲ ਧਨ ਦੀ ਹਾਨੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਨਾਲ ਹੀ ਰਿਸ਼ਤਿਆਂ ਵਿੱਚ ਵੀ ਦੂਰੀ ਆਉਣ ਲੱਗਦੀ ਹੈ।
ਕੋਸ਼ਿਸ਼ ਕਰੋ ਕਿ ਬੈੱਡਰੂਮ ਵਿੱਚ ਜੁੱਤੇ-ਚੱਪਲ ਨਾ ਹੋਣ ਖਾਸ ਕਰਕੇ ਜਿਹੜੇ ਅਸੀ ਬਾਹਰ ਪਾ ਕੇ ਜਾਂਦੇ ਹਾਂ। ਇਹਨਾਂ ਨੂੰ ਕਮਰੇ ਵਿੱਚ ਰੱਖਣ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਨਾਲ ਹੀ ਸੋਚ ਵੀ ਹੌਲੀ-ਹੌਲੀ ਨਕਾਰਾਤਮਕ ਹੋਣ ਲੱਗਦੀ ਹੈ।




















