Raksha Bandhan: ਰੱਖੜੀ 8 ਜਾਂ 9 ਅਗਸਤ? ਫਸੇ ਹੋ ਭੰਬਲਭੂਸੇ 'ਚ...ਤਾਂ ਇੱਥੇ ਜਾਣੋ ਸ਼ੁੱਭ ਮਹੂਰਤ ਤੋਂ ਲੈ ਕੇ ਤਿਉਹਾਰ ਦਾ ਸਹੀ ਦਿਨ
ਭਰਾ-ਭੈਣ ਦੇ ਪਿਆਰ ਭਰੇ ਰਿਸ਼ਤੇ ਦਾ ਤਿਉਹਾਰ ਰੱਖੜੀ, ਜਿਸ ਦੀ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰਦਾ ਹੈ। ਇਸ ਤਿਉਹਾਰ ਨੂੰ ਭਾਰਤ ਤੋਂ ਲੈ ਕੇ ਵਿਦੇਸ਼ਾਂ 'ਚ ਬੈਠੇ ਭਾਰਤੀਆਂ ਦੇ ਵਿੱਚ ਬਹੁਤ ਹੀ ਚਾਅ ਅਤੇ ਸ਼ਰਧਾ ਦੇ ਨਾਲ ਸੈਲੀਬ੍ਰੇਟ ਕੀਤਾ..

Raksha Bandhan: ਭਰਾ-ਭੈਣ ਦੇ ਪਿਆਰ ਭਰੇ ਰਿਸ਼ਤੇ ਦਾ ਤਿਉਹਾਰ ਰੱਖੜੀ (Raksha Bandhan) ਨਜ਼ਦੀਕ ਆ ਰਿਹਾ ਹੈ, ਜਿਸ ਨੂੰ ਲੈ ਕੇ ਭੈਣਾਂ ਵੱਲੋਂ ਭਰਪੂਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਵਾਰੀ ਰੱਖੜੀ ਦੀ ਤਾਰੀਖ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਥੋੜ੍ਹੀ ਉਲਝਣ ਬਣੀ ਹੋਈ ਹੈ। ਦਰਅਸਲ, ਇਸ ਸਾਲ ਸਾਵਣ ਦੀ ਪੂਰਨਮਾਸ਼ੀ ਦੋ ਦਿਨ ਪੈ ਰਹੀ ਹੈ, ਜਿਸ ਕਰਕੇ ਲੋਕ ਸਪਸ਼ਟ ਨਹੀਂ ਹਨ ਕਿ ਰੱਖੜੀ 8 ਅਗਸਤ ਨੂੰ ਮਨਾਈ ਜਾਵੇਗੀ ਜਾਂ 9 ਅਗਸਤ ਨੂੰ। ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਰੱਖੜੀ ਦੋ ਦਿਨ ਮਨਾਈ ਜਾਵੇਗੀ ਜਾਂ ਫਿਰ ਕਿਸੇ ਇੱਕ ਦਿਨ ਹੀ ਇਹ ਤਿਉਹਾਰ ਮਨਾਉਣਾ ਸਹੀ ਰਹੇਗਾ।
ਇਸ ਤਰੀਕ ਨੂੰ ਤਿਉਹਾਰ ਮਨਾਉਣਾ ਰਹੇਗਾ ਸ਼ੁੱਭ
ਤੁਹਾਨੂੰ ਦੱਸ ਦਈਏ ਕਿ 8 ਅਗਸਤ ਦੁਪਿਹਰ 2 ਵੱਜ ਕੇ 12 ਮਿੰਟ ਤੋਂ 9 ਅਗਸਤ ਦੁਪਿਹਰ 1 ਵੱਜ ਕੇ 24 ਮਿੰਟ ਤੱਕ ਸਾਵਣ ਪੂਰਨਿਮਾ ਰਹੇਗੀ। ਉਦਿਆ ਤਿਥੀ ਦੇ ਅਧਾਰ 'ਤੇ ਰੱਖੜੀ ਦਾ ਤਿਉਹਾਰ 9 ਅਗਸਤ ਨੂੰ ਮਨਾਉਣਾ ਸ਼ੁੱਭ ਮੰਨਿਆ ਗਿਆ ਹੈ। ਰੱਖੜੀ ਦਾ ਸ਼ੁੱਭ ਮਹੂਰਤ 9 ਅਗਸਤ ਨੂੰ ਸਵੇਰੇ 5 ਵੱਜ ਕੇ 47 ਮਿੰਟ ਤੋਂ ਲੈ ਕੇ ਦੁਪਿਹਰ 1 ਵੱਜ ਕੇ 24 ਮਿੰਟ ਤੱਕ ਰਹੇਗਾ।
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਵਾਰੀ ਕਰੀਬ 4 ਸਾਲਾਂ ਬਾਅਦ ਰੱਖੜੀ ਦੇ ਦਿਨ ਭਦਰਾ ਨਹੀਂ ਲੱਗੇਗੀ। ਇਸ ਕਰਕੇ ਭੈਣਾਂ 9 ਅਗਸਤ ਨੂੰ ਦੁਪਿਹਰ 1 ਵੱਜ ਕੇ 24 ਮਿੰਟ ਤੱਕ ਕਿਸੇ ਵੀ ਵੇਲੇ ਆਪਣੇ ਭਰਾਵਾਂ ਨੂੰ ਰਾਖੀ ਬੰਨ ਸਕਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















