ਪੜਚੋਲ ਕਰੋ
Advertisement
Mahindra Thar: ਮਹਿੰਦਰਾ ਦੀ ਨਵੀਂ ਥਾਰ ਦਾ ‘ਕ੍ਰੈਸ਼ ਟੈਸਟ’, ਇਹ ਨਿਕਲਿਆ ਨਤੀਜਾ, ਫ਼ੋਰਸ ਗੁਰਖਾ ਨਾਲ ਮੁਕਾਬਲਾ
ਮਹਿੰਦਰਾ ਥਾਰ ਦਾ ਸਿੱਧਾ ਮੁਕਾਬਲਾ ਫ਼ੋਰਸ ਗੁਰਖਾ ਨਾਲ ਹੈ, ਜੋ ਪਹਿਲਾਂ ਹੀ ਆਫ਼ ਰੋਡਰ ਸੈਗਮੈਂਟ ਵਿੱਚ ਹਰਮਨਪਿਆਰੀ ਹੈ। ਫ਼ੋਰਸ ਗੁਰਖਾ ਦੀ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਨਵੀਂ ਦਿੱਲੀ: ਮਹਿੰਦਰਾ ਨੇ ਪਿੱਛੇ ਜਿਹੇ ਆਪਣੀ ਨਵੀਂ ਥਾਰ ਗੱਡੀ ਲਿਆਂਦੀ ਸੀ। ਗਾਹਕਾਂ ਨੂੰ ਇਹ SUV ਬਹੁਤ ਪਸੰਦ ਆ ਰਹੀ ਹੈ। ਇਸ ਨਵੀਂ ਗੱਡੀ ਨੇ ‘ਕ੍ਰੈਸ਼ ਟੈਸਟ’ (Crash test) ’ਚ 4 ਸਟਾਰ ਹਾਸਲ ਕੀਤੇ ਹਨ, ਜੋ ਬਹੁਤ ਵਧੀਆ ਗਲੋਬਲ ਰੇਟਿੰਗ ਹੈ। ਮਹਿੰਦਰਾ ਥਾਰ 2020 (2020 Mahindra Thar) ਨੂੰ ਗਲੋਬਲ NCAP ਦੇ ਨਵੇਂ ‘ਸੇਫ਼ ਕਾਰ ਫ਼ਾਰ ਇੰਡੀਆ’ ਕ੍ਰੈਸ਼ ਟੈਸਟ ਵਿੱਚ ਬਾਲਗ਼ਾਂ ਤੇ ਬੱਚਿਆਂ ਦੋਵਾਂ ਲਈ 4 ਸਟਾਰ ਰੇਟਿੰਗ ਮਿਲੀ ਹੈ। ਕ੍ਰੈਸ਼ ਟੈਸਟ ਵਿੱਚ ਡਰਾਇਵਰ ਤੇ ਯਾਤਰੀ ਦੇ ਸਿਰ ਤੇ ਗਰਦਨ ਨੂੰ ਵਧੀਆ ਸੁਰੱਖਿਆ ਮਿਲੀ। ਇਹ ਨਤੀਜਾ ਤਸੱਲੀਬਖ਼ਸ਼ ਹੈ।
ਮਹਿੰਦਰਾ ਥਾਰ ਦੀ ਐਕਸ ਸ਼ੋਅਰੂਮ ਕੀਮਤ 11 ਲੱਖ 90 ਹਜ਼ਾਰ ਰੁਪਏ ਤੋਂ ਲੈ ਕੇ 12 ਲੱਖ 95 ਹਜ਼ਾਰ ਰੁਪਏ ਹੈ। ਨਵੀਂ ਥਾਰ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਲਈ ਇਸ ਦਾ ਵੇਟਿੰਗ ਪੀਰੀਅਡ ਲਗਾਤਾਰ ਵਧ ਰਿਹਾ ਹੈ। ਇਸ ਵਿੱਚ ABS ਨਾਲ EBD, ਡਿਊਲ ਫ਼੍ਰੰਟ ਏਅਰਬੈਗ, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ, ਹਿੱਲ ਹੋਲਡ ਅਸਿਸਟ, 4 X 4 ਅਤੇ ਹਿਲ ਡੀਸੈਂਟ ਕੰਟਰੋਲ ਜਿਹੇ ਕਈ ਜ਼ਬਰਦਸਤ ਸੇਫ਼ਟੀ ਫ਼ੀਚਰਜ਼ ਦਿੰਤੇ ਗਏ ਹਨ।
ਥਾਰ ਵਿੱਚ ਦੋ ਇੰਜਣ ਆਪਸ਼ਨ ਮਿਲਦੇ ਹਨ। ਇਸ ਵਿੱਚ BS6, 2.2 ਲਿਟਰ ਦਾ mHawk ਡੀਜ਼ਲ ਇੰਜਣ ਤੇ 2.0 ਲਿਟਰ ਦਾ ਟਰਬੋ ਚਾਰਜਡ mStallion ਪੈਟਰੋਲ ਇੰਜਣ ਮਿਲੇਗਾ। ਇਸ ਦਾ ਡੀਜ਼ਲ ਇੰਜਣ 130 bhp ਤੇ 320 Nm ਟੌਰਕ ਦੇਵੇਗਾ, ਜਦਕਿ ਪੈਟਰੋਲ ਇੰਜਣ 187 bhp ਪਾਵਰ ਤੇ 380Nm ਟੌਰਕ ਦੇਵੇਗਾ।
ਮਹਿੰਦਰਾ ਥਾਰ ਦਾ ਸਿੱਧਾ ਮੁਕਾਬਲਾ ਫ਼ੋਰਸ ਗੁਰਖਾ ਨਾਲ ਹੈ, ਜੋ ਪਹਿਲਾਂ ਹੀ ਆਫ਼ ਰੋਡਰ ਸੈਗਮੈਂਟ ਵਿੱਚ ਹਰਮਨਪਿਆਰੀ ਹੈ। ਫ਼ੋਰਸ ਗੁਰਖਾ ਦੀ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਵੇਂ ਇਸ ਦੇ ਬੋਨਟ ਤੱਕ ਵੀ ਪਾਣੀ ਚਲਾ ਜਾਵੇ, ਇਹ ਫਿਰ ਵੀ ਬਿਨਾ ਰੁਕੇ ਚੱਲ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement