ਪੜਚੋਲ ਕਰੋ

ਸਿਰਫ 6.79 ਲੱਖ 'ਚ ਮਿਲੇਗੀ ਨਵੀਂ ਲੌਂਚ ਹੋਈ Hyundai i20, ਬਾਕਮਾਲ ਫੀਚਰਸ ਨਾਲ ਇਨ੍ਹਾਂ ਕਾਰਾਂ ਨਾਲ ਮੁਕਾਬਲਾ

All New Hyundai i20 'ਚ ਤਹਾਨੂੰ ਪੈਟਰੋਲ ਤੇ ਡੀਜ਼ਲ ਫਿਊਲ ਆਪਸ਼ਨ ਦੇ 24 ਵੇਰੀਏਂਟਸ ਮਿਲਣਗੇ। ਨਵੀਂ ਹੁੰਡਈ ਆਈ20 ਦੇ ਪੈਟਰੋਲ ਵੇਰੀਏਂਟ ਦੀ ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਟੌਪ ਮਾਡਲ ਦੀ ਕੀਮਤ 11.18 ਲੱਖ ਰੁਪਏ ਹੈ

ਲੰਮੇ ਇੰਤਜ਼ਾਰ ਮਗਰੋਂ Hyundai Motors ਨੇ ਆਪਣੀ ਪਾਪੂਲਰ ਹੈਚਬੈਕ ਕਾਰ ਹੁੰਡਈ ਆਈ20 ਦੀ ਥਰਡ ਜੈਨਰੇਸ਼ਨ ਆਲ ਨਿਊ ਹੁੰਡਈ ਆਈ20 ਭਾਰਤ 'ਚ ਲੌਂਚ ਕਰ ਦਿੱਤੀ ਹੈ। All New Hyundai i20 'ਚ ਤਹਾਨੂੰ ਪੈਟਰੋਲ ਤੇ ਡੀਜ਼ਲ ਫਿਊਲ ਆਪਸ਼ਨ ਦੇ 24 ਵੇਰੀਏਂਟਸ ਮਿਲਣਗੇ। ਨਵੀਂ ਹੁੰਡਈ ਆਈ20 ਦੇ ਪੈਟਰੋਲ ਵੇਰੀਏਂਟ ਦੀ ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਟੌਪ ਮਾਡਲ ਦੀ ਕੀਮਤ 11.18 ਲੱਖ ਰੁਪਏ ਹੈ।

ਡੀਜ਼ਲ ਵੇਰੀਏਂਟ ਦੀ ਕੀਮਤ 8.20 ਲੱਖ ਰੁਪਏ ਤੋਂ ਸ਼ੁਰੂ ਹੋਕੇ 10.60 ਲੱਖ ਰੁਪਏ ਤਕ ਹੈ। ਇਸ ਨੂੰ Magna, Sportz, Asta ਅਤੇ Asta (O) ਜਿਹੇ ਟ੍ਰਿਮ ਲੈਵਲ 'ਚ ਲੌਂਚ ਕੀਤਾ ਗਿਆ ਹੈ। ਜਿਸ ਦੇ ਵੱਖ-ਵੱਖ ਫੀਚਰਸ ਵਾਲੇ ਵੇਰੀਏਂਟਸ ਹਨ।

All New Hyundai i20 ਦੇ ਸ਼ਾਨਦਾਰ ਫੀਚਰਸ

ਨਵੀਂ Hyundai i20 ਨੂੰ 6 ਮੋਨੋਟੋਨ ਤੇ 2 ਡਿਊਲ ਟੋਨ ਕਲਰ ਆਪਸ਼ਨ 'ਚ ਲੌਂਚ ਕੀਤਾ ਗਿਆ ਹੈ। ਇਸ ਕਾਰ 'ਚ 10.25 ਇੰਚ ਦਾ ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਲੱਗਾ ਹੈ। ਜੋ ਐਂਡਰਾਇਡ ਆਟੋ ਤੇ ਐਪਲ ਕਾਰਪਲੇਅ ਸਪੋਰਟ ਦੇ ਨਾਲ ਹੈ। ਇਸ 'ਚ ਰਿਅਰ ਵਿਊ ਕੈਮਰਾ, ਇੰਟੀਗ੍ਰੇਟੇਡ ਏਅਰ ਪਿਊਰੀਫਾਇਰ, ਮਲਟੀ ਫੰਕਸ਼ਨਲ ਸਟੀਅਰਿੰਗ ਵੀਲ, ਨੈਵੀਗੇਸ਼ਨ ਐਂਡ ਵਾਈਸ ਰੈਕੋਗਨਿਸ਼ਨ, ਕ੍ਰੂਜ਼ ਕੰਟਰੋਲ, ਕਲਾਈਮੇਟ ਕੰਟਰੋਲ, ਵਾਇਰਲੈਸ ਸਮਾਰਟਫੋਨ ਚਾਰਜਿੰਗ ਜਿਹੇ ਫੀਚਰਸ ਦੇ ਨਾਲ ਹੀ ਡਿਊਲ ਫਰੰਟ ਏਅਰਬੈਗਸ, ਈਬੀਡੀ ਦੇ ਨਾਲ ਈਬੀਐਸ, ਬ੍ਰੇਕ ਅਸਿਸਟ, ਰਿਅਰ ਪਾਰਕਿੰਗ ਸੈਂਸਰ, ਸਪੀਡ ਅਲਰਟ ਸਮੇਤ ਕਈ ਸੇਫਟੀ ਫੀਚਰਸ ਹਨ। ਇਸ ਕਾਰ 'ਚ ਕਈ ਸਮਾਰਟ ਫੀਚਰਸ ਹਨ ਜੋ ਬਲੂ ਲਿੰਕ ਕਨੈਕਟਡ ਹਨ। ਇੰਜਨ ਆਪਸ਼ਨ ਅਤੇ ਗਿਅਰਬੌਕਸ

All New Hyundai i20 ਨੂੰ 3 ਇੰਜਨ ਆਪਸ਼ਨ ਦੇ ਨਾਲ ਲੌਂਚ ਕੀਤਾ ਗਿਆ ਹੈ। ਜਿਸ 'ਚ 1.2 ਲੀਟਰ 4 ਸਿਲੰਡਰ ਨੈਚੂਰਲੀ ਐਸਪਿਰੇਟੇਡ ਪੈਟਰੋਲ ਇੰਜਣ, 1.0 ਲੀਟਰ ਤਿੰਨ ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਣ ਨਾਲ 1.5 ਲੀਟਰ 4 ਸਲੰਡਰ ਟਰਬੋ ਡੀਜ਼ਲ ਇੰਜਣ ਹੈ। ਟ੍ਰਿਮ ਲੈਵਲ ਦੀ ਗੱਲ ਕਰੀਏ ਤਾਂ Magna Trim 1.2 ਲੀਟਰ ਪੈਟਰੋਲ MT ਤੇ 1.5 ਲੀਟਰ ਡੀਜ਼ਲ MT ਇੰਜਣ-ਗਿਅਰਬੌਕਸ ਦੇ ਨਾਲ ਹੈ। All New Hyundai i20 ਦਾ Sportz trim ਤਿੰਨਾਂ ਇੰਜਣ ਤੇ ਗਿਅਰਬੌਕਸ ਆਪਸ਼ਨ ਦੇ ਨਾਲ ਹੈ। ਯਾਨੀ 1.2 ਲੀਟਰ ਪੈਟਰੋਲ MT ਅਤੇ CTV, 1.0 ਲੀਟਰ ਪੈਟਰੋਲ iMT ਅਤੇ 1.5L ਡੀਜ਼ਲ MTI Asta Trim 1.2 ਲੀਟਰ ਪੈਟਰੋਲ ਤੇ 1.0 ਲੀਟਰ ਪੈਟਰੋਲ ਆਪਸ਼ਨ 'ਚ ਹੈ। ਟੌਪ ਸੈਗਮੇਂਟ 'ਚ Asta (O) ਟ੍ਰਿਮ 1.2 ਲੀਟਰ MT, 1.0 ਲੀਟਰ DCT ਤੇ 1.5 ਲੀਟਰ MT ਇੰਜਣ ਤੇ ਗਿਅਰਬੌਕਸ ਆਪਸ਼ਨ ਦੇ ਨਾਲ ਹੈ।

ਸਾਰੇ ਵੇਰੀਏਂਟਸ ਦੀ ਕੀਮਤ

All New Hyundai i20 ਦੇ ਸ਼ੁਰੂਆਤੀ ਪੈਟਰੋਲ ਵੇਰੀਏਂਟ ਮਾਡਲ Magna 1.2 ਲੀਟਰ MT ਦੀ ਕੀਮਤ 6.79 ਲੱਖ ਰੁਪਏ, Sportz 1.2 ਲੀਟਰ MT ਦੀ ਕੀਮਤ 7.59 ਲੱਖ ਰੁਪਏ ਹੈ। Asta 1.2 ਲੀਟਰ MT ਦੀ ਕੀਮਤ 8.7 ਲੱਖ ਰੁਪਏ, Asta (O) 1.2 ਲੀਟਰ MT ਦੀ ਕੀਮਤ 9.2 ਲੱਖ ਰੁਪਏ, Sportz 1.2 ਲੀਟਰ ਦੀ ਕੀਮਤ 9.7 ਲੱਖ ਰੁਪਏ ਹੈ। 1.0 ਲੀਟਰ ਟਰਬੋ ਇੰਜਣ ਵਾਲੀ ਹੁੰਡਈ ਆਈ20 ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ Sportz 1.0 ਲੀਟਰ iMT ਦੀ ਕੀਮਤ 8.8 ਲੱਖ ਰੁਪਏ, Asta 1.0 ਲੀਟਰ iMT ਦੀ ਕੀਮਤ 9.90 ਲੱਖ ਰੁਪਏ, Asta 1.0 ਲੀਟਰ DCT ਦੀ ਕੀਮਤ 10.67 ਲੱਖ ਰੁਪਏ ਅਤੇ Asta (O) 1.0 ਲੀਟਰ DCT ਦੀ ਕੀਮਤ 11.18 ਲੱਖ ਰੁਪਏ ਹੈ। ਡੀਜ਼ਲ ਇੰਜਣ ਵਾਲੀ ਨਿਊ ਹੁੰਡਈ ਆਈ20 'ਚ Magna 1.5 ਲੀਟਰ MT ਵੇਰੀਏਂਟ ਦੀ ਕੀਮਤ 8.2 ਲੱਖ ਰੁਪਏ, Sportz 1.5 ਲੀਟਰ MT ਦੀ ਕੀਮਤ 9 ਲੱਖ ਰੁਪਏ ਤੇ Asta (O) 1.5 ਲੀਟਰ MT ਦੀ ਕੀਮਤ 10.6 ਲੱਖ ਰੁਪਏ ਹੈ।

ਇਨ੍ਹਾਂ ਕਾਰਾਂ ਨੂੰ ਮਿਲੇਗੀ ਟੱਕਰ:

All New Hyundai i20 ਦਾ ਇੰਤਜ਼ਾਰ ਲੰਮੇ ਸਮੇਂ ਤੋਂ ਸੀ। ਪੁਰਾਣੀ ਆਈ20 ਨੂੰ ਲੋਕਾਂ ਨੇ ਕਾਫੀ ਪੰਸਦ ਕੀਤਾ ਸੀ। ਪਰ All New Hyundai i20 ਬਜ਼ਾਰ 'ਚ Tata Altroz ਅਤੇ Maruti Suzuki Baleno ਅਤੇ Volkswagen Polo ਨੂੰ ਟੱਕਰ ਦੇਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦਮਾਪਿਆਂ ਦੇ ਇਕਲੋਤੇ ਪੁੱਤ ਦੀ ਆਸਟ੍ਰੇਲਿਆ 'ਚ ਮੌਤ, ਮਾਂ ਦਾ ਰੋ ਰੋ ਬੁਰਾ ਹਾਲਖਾਲਿਸਥਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਦਾ ਵੱਡਾ ਬਿਆਨKangana Ranaut Slap | Amritpal Singh |  Kulwinder Kaur ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਦੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Embed widget