Ananda Mahindra Gifts Thar: Anand Mahindra ਨੇ ਭਾਰਤੀ ਓਪਨਿੰਗ ਬੱਲੇਬਾਜ਼ ਨੂੰ ਤੋਹਫੇ ਵਜੋਂ ਦਿੱਤੀ Thar, ਜਾਣੋ ਐਸਯੂਵੀ ਦੀਆਂ ਖ਼ਾਸੀਅਤਾਂ
ਸ਼ੁਬਮਨ ਗਿੱਲ ਨੂੰ ਆਟੋਮੋਬਾਈਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਮਹਿੰਦਰਾ ਥਾਰ ਦਾ ਤੋਹਫਾ ਦਿੱਤਾ ਹੈ। ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਆਈਪੀਐਲ ਖੇਡਣ ਵਿੱਚ ਰੁੱਝੇ ਹੋਏ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਇਸ ਐਸਯੂਵੀ ਨੂੰ ਹਾਸਲ ਕੀਤਾ।

ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੀ ਉਨ੍ਹਾਂ ਕ੍ਰਿਕਟਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਆਨੰਦ ਮਹਿੰਦਰਾ ਵੱਲੋਂ ਨਵੀਂ ਥਾਰ ਗਿਫਟ ਮਿਲੀ ਹੈ। ਆਸਟਰੇਲੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗਿੱਲ ਨੂੰ ਆਨੰਦ ਮਹਿੰਦਰਾ ਨੇ ਥਾਰ ਗਿਫਟ ਵਜੋਂ ਦਿੱਤੀ ਹੈ। ਕ੍ਰਿਕਟਰ ਦੇ ਪਰਿਵਾਰ ਨੇ ਥਾਰ ਨੂੰ ਹਾਸਲ ਕੀਤਾ ਕਿਉਂਕਿ ਸ਼ੁਭਮਨ ਇਸ ਸਮੇਂ ਆਈਪੀਐਲ ਖੇਡ ਰਿਹਾ ਹੈ। ਉਹ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਹੈ।
ਸ਼ੁਭਮਨ ਗਿੱਲ ਨੇ ਆਨੰਦ ਮਹਿੰਦਰਾ ਦਾ ਧੰਨਵਾਦ ਕਰਦਿਆਂ ਕਿਹਾ, ਸਰ, ਮੈਂ ਇਸ ਤੋਹਫ਼ੇ ਲਈ ਬਹੁਤ ਧੰਨਵਾਦੀ ਹਾਂ। ਭਾਰਤ ਲਈ ਖੇਡਣਾ ਹਮੇਸ਼ਾਂ ਮਾਣ ਵਾਲੀ ਗੱਲ ਰਹੀ ਹੈ। ਮੈਦਾਨ ਵਿੱਚ ਵੀ ਇਸੇ ਤਰ੍ਹਾਂ ਪ੍ਰਦਰਸ਼ਨ ਕਰਨਾ ਜਾਰੀ ਰੱਖਾਂਗਾ। ਦੱਸ ਦਈਏ ਕਿ ਗਿੱਲ ਉਨ੍ਹਾਂ 6 ਕ੍ਰਿਕਟਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਅਨੰਦ ਮਹਿੰਦਰਾ ਵੱਲੋਂ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਥਾਰ ਦਾ ਤੋਹਫਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਨੌਜਵਾਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਵੀ ਇਹ ਤੋਹਫਾ ਮਿਲਿਆ ਸੀ। ਆਪਣੀ ਪੋਸਟ ਸ਼ੇਅਰ ਕਰਦੇ ਹੋਏ ਵਾਸ਼ਿੰਗਟਨ ਸੁੰਦਰ ਨੇ ਲਿਖਿਆ, 'ਸ਼੍ਰੀਮਾਨ ਅਨੰਦ ਮਹਿੰਦਰਾ ਤੁਹਾਡਾ ਇਸ ਸ਼ਾਨਦਾਰ ਤੋਹਫ਼ੇ ਤੇ ਪ੍ਰੇਰਣਾ ਲਈ ਬਹੁਤ-ਬਹੁਤ ਧੰਨਵਾਦ।'
ਥਾਰ ਬਹਿਤਰੀਨ ਫੀਚਰਸ ਨਾਲ ਲੈਸ
ਮਹਿੰਦਰਾ ਨੇ ਇਸ ਕਾਰ ਨੂੰ ਗਾਹਕਾਂ ਦੇ ਆਰਾਮ ਨੂੰ ਦੇਖਦੇ ਹੋਏ ਡਿਜ਼ਾਇਨ ਕੀਤਾ ਹੈ। ਇਸ ਕਾਰ ਨੂੰ ਪਹਿਲਾਂ ਨਾਲੋਂ ਵਧੀਆ ਲਗਜ਼ਰੀ ਦਿੱਤੀ ਗਈ ਹੈ। ਕਾਰ ਦਾ ਕੈਬਿਨ ਕਾਲੇ ਰੰਗ ਦਾ ਬਣਿਆ ਹੋਇਆ ਹੈ। ਕਾਰ ਦੀ ਸੈਕੇਂਡ ਰੋਅ ਵਿੱਚ ਫਰੰਟ ਫੇਸਿੰਗ ਸੀਟ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਰ ਵਿਚ ਮੌਜੂਦ 17.8 ਸੈਮੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਇਸ ਨੂੰ ਖਾਸ ਬਣਾਉਂਦਾ ਹੈ, ਇਸ ਨੂੰ ਐਪਲ ਕਾਰਪਲੇ ਤੇ ਐਂਡਰਾਇਡ ਆਟੋ ਨਾਲ ਚਲਾਇਆ ਜਾ ਸਕਦਾ ਹੈ। ਕਾਰ ਦੀ ਛੱਤ 'ਤੇ ਸਪੀਕਰ ਲਗਾਏ ਗਏ ਹਨ। ਯੂਜ਼ਰਸ ਆਪਣੀ ਸਮਾਰਟ ਵਾੱਚ ਨਾਲ ਤੇ ਮੋਬਾਈਲ ਫੋਨਾਂ ਨੂੰ ਬੱਲੂ ਸੈਂਸ ਐਪ ਰਾਹੀਂ ਇਸ ਨੂੰ ਕਾਰ ਨਾਲ ਕਨੈਕਟ ਕਰ ਸਕਦੇ ਹਨ।
ਕੀਮਤ
ਥਾਰ ਐਸਯੂਵੀ ਦਾ ਨਵਾਂ ਵੈਰਿਅੰਟ 2 ਅਕਤੂਬਰ 2020 ਨੂੰ ਲਾਂਚ ਕੀਤਾ ਗਿਆ ਸੀ। ਥਾਰ ਦੋ ਵੈਰੀਅੰਟ ਵਿਚ ਉਪਲਬਧ ਹੈ, ਐਕਸ ਤੇ ਐਲ ਐਕਸ। ਥਾਰ ਦੀ ਕੀਮਤ 9.8 ਲੱਖ ਤੋਂ 13.75 ਲੱਖ ਰੁਪਏ ਦੇ ਵਿਚਕਾਰ ਹੈ। ਐਕਸ ਟ੍ਰਿਮ ਪੂਰੀ ਤਰ੍ਹਾਂ ਆਫ-ਰੋਡਿੰਗ ਦੇ ਸ਼ੌਕੀਨਾਂ ਲਈ ਹੈ। ਉਥੇ ਹੀ ਐਲ ਐਕਸ ਟ੍ਰਿਮ ਵਿੱਚ ਵਧੇਰੇ ਕੰਮਫਰਟ ਫੀਚਰਸ ਹਨ। ਇਸ ਦੇ ਨਾਲ ਹੀ ਐਲ ਐਕਸ ਟ੍ਰਿਮ ਵੇਰੀਐਂਟ ਦੀ ਕੀਮਤ 12.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਐਲ ਐਕਸ ਟ੍ਰਿਮ ਵਿੱਚ ਆਟੋਮੈਟਿਕ ਟ੍ਰਾਂਸਮਿਸ਼ਨ ਲਈ 80 ਹਜ਼ਾਰ ਤੋਂ 1.06 ਲੱਖ ਰੁਪਏ ਹੋਰ ਵਾਧੂ ਰਕਮ ਦੇਣੀ ਪਵੇਗੀ।
ਇਹ ਵੀ ਪੜ੍ਹੋ: UK Bans Indian Travelers: ਭਾਰਤ ਤੋਂ ਯੂਕੇ ਲਈ ਉਡਾਣਾਂ ਰੱਦ, ਏਅਰ ਇੰਡੀਆ ਨੇ 24 ਤੋਂ 30 ਅਪ੍ਰੈਲ ਤੱਕ ਉਡਾਣਾਂ ਕੀਤੀਆਂ ਰੱਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















