Auto Expo 2023: ਆਟੋ ਐਕਸਪੋ 'ਚ ਪੇਸ਼ ਕੀਤਾ ਜਾਵੇਗਾ ਲਿਗਰ ਮੋਬਿਲਿਟੀ ਦਾ ਸੈਲਫ਼ ਬੈਲੇਂਸਿੰਗ ਇਲੈਕਟ੍ਰਿਕ ਸਕੂਟਰ, ਜਾਣੋ ਕੀ ਹੋਵੇਗੀ ਖ਼ਾਸੀਅਤ?
ਸੈਲਫ਼-ਬੈਲੇਂਸਿੰਗ ਲਿਗਰ ਇਲੈਕਟ੍ਰਿਕ ਸਕੂਟਰ ਨੂੰ ਐਡਵਾਂਸ ਫੀਚਰਸ ਅਤੇ ਟੈਕਨਾਲੋਜੀ ਦੇ ਨਾਲ ਰੈਟਰੋ ਸਟਾਈਲ 'ਚ ਡਿਜ਼ਾਈਨ ਕੀਤਾ ਗਿਆ ਹੈ। ਇਸ ਦੀ ਸਟਾਈਲਿੰਗ ਕਲਾਸਿਕ ਵੇਸਪਾ ਅਤੇ ਯਾਮਾਹਾ ਫਾਸੀਨੋ ਵਰਗੀ ਹੈ।
Auto Expo 2023 India: ਮੁੰਬਈ ਦੀ ਇਲੈਕਟ੍ਰਿਕ ਟੂ-ਵਹੀਲਰ ਨਿਰਮਾਤਾ ਕੰਪਨੀ ਲਿਗਰ ਮੋਬਿਲਿਟੀ ਨੇ ਸਾਲ 2019 'ਚ ਆਪਣੇ ਸੈਲਫ਼ ਬੈਲੇਂਸਿੰਗ ਅਤੇ ਸੈਲਫ਼ ਪਾਰਕਿੰਗ ਤਕਨੀਕ ਵਾਲੇ ਇੱਕ ਇਲੈਕਟ੍ਰਿਕ ਸਕੂਟਰ ਦਾ ਖੁਲਾਸਾ ਕੀਤਾ ਹੈ। ਹੁਣ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਸੈਲਫ਼ ਬੈਲੇਂਸਿੰਗ ਸਕੂਟਰ (Self Balancing Scooter) ਅਤੇ ਸੈਲਫ਼ ਪਾਰਕਿੰਗ ਸਕੂਟਰ (Self Parking Scooter) ਤਕਨੀਕ ਨਾਲ 2023 ਆਟੋ 'ਚ ਇਸ ਸਕੂਟਰ ਦੀ ਪ੍ਰੋਡਕਸ਼ਨ ਯੂਨਿਟ ਨੂੰ ਪੇਸ਼ ਕਰੇਗੀ। ਇਸ ਦੀਆਂ 2 ਤਸਵੀਰਾਂ ਵੀ ਰਿਲੀਜ਼ ਹੋ ਚੁੱਕੀਆਂ ਹਨ।
ਕੀ ਹੈ ਸੈਲਫ਼ ਬੈਲੇਂਸਿੰਗ?
ਲਿਗਰ ਮੋਬਿਲਿਟੀ ਨੇ ਇਸ ਆਟੋ-ਬੈਲੇਂਸਿੰਗ ਤਕਨੀਕ ਨੂੰ ਪੂਰੀ ਤਰ੍ਹਾਂ ਨਾਲ ਇਨ-ਹਾਊਸ ਰੂਪ 'ਚ ਵਿਕਸਿਤ ਕੀਤਾ ਹੈ, ਜੋ ਇਲੈਕਟ੍ਰਿਕ ਸਕੂਟਰ ਨੂੰ ਆਪਣੇ ਆਪ ਸੰਤੁਲਨ 'ਚ ਰੱਖਦਾ ਹੈ। ਇਹ ਤਕਨੀਕ ਕਿਸੇ ਵੀ ਹੋਰ ਵਿਸ਼ਵ ਪੱਧਰੀ ਸਕੂਟਰ ਨਾਲੋਂ ਜ਼ਿਆਦਾ ਸੁਰੱਖਿਆ ਅਤੇ ਆਰਾਮ ਦਿੰਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਆਟੋ-ਬੈਲੇਂਸਿੰਗ ਟੈਕਨਾਲੋਜੀ ਇੱਕ ਵੱਖਰਾ ਰਾਈਡਿੰਗ ਅਨੁਭਵ ਪ੍ਰਦਾਨ ਕਰਨ ਦੇ ਨਾਲ ਉਦਯੋਗ ਦੀ ਪਹਿਲੀ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।
ਲੁੱਕ
ਸੈਲਫ਼-ਬੈਲੇਂਸਿੰਗ ਲਿਗਰ ਇਲੈਕਟ੍ਰਿਕ ਸਕੂਟਰ ਨੂੰ ਐਡਵਾਂਸ ਫੀਚਰਸ ਅਤੇ ਟੈਕਨਾਲੋਜੀ ਦੇ ਨਾਲ ਰੈਟਰੋ ਸਟਾਈਲ 'ਚ ਡਿਜ਼ਾਈਨ ਕੀਤਾ ਗਿਆ ਹੈ। ਇਸ ਦੀ ਸਟਾਈਲਿੰਗ ਕਲਾਸਿਕ ਵੇਸਪਾ ਅਤੇ ਯਾਮਾਹਾ ਫਾਸੀਨੋ ਵਰਗੀ ਹੈ। ਇਸ ਸਕੂਟਰ ਦੇ ਫਰੰਟ 'ਚ ਡੈਲਟਾ ਸ਼ੇਪ LED ਹੈੱਡਲੈਂਪ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਟੌਪ ਫੇਅਰਿੰਗ 'ਤੇ ਹਰੀਜੌਂਟਲ ਸ਼ੇਪਡ LED ਡੇਅ-ਟਾਈਮ ਰਨਿੰਗ ਲਾਈਟਾਂ ਦੇ ਨਾਲ-ਨਾਲ ਫਰੰਟ ਕਾਊਲ 'ਤੇ ਗੋਲ ਆਕਾਰ ਦੇ LED ਟਰਨ ਇੰਡੀਕੇਟਰ ਦਿੱਤੇ ਗਏ ਹਨ।
ਫੀਚਰਸ
ਇਸ ਇਲੈਕਟ੍ਰਿਕ ਸਕੂਟਰ 'ਚ ਆਲ-ਡਿਜ਼ੀਟਲ ਇੰਸਟਰੂਮੈਂਟ ਕੰਸੋਲ, ਇੱਕ LED ਟੇਲ-ਲਾਈਟ, ਟੈਲੀਸਕੋਪਿਕ ਫਰੰਟ ਸਸਪੈਂਸ਼ਨ, ਚੌੜੀ ਸੀਟ, ਅਲੋਏ ਵਹੀਲਜ਼, ਡਿਸਕ ਬ੍ਰੇਕ ਵਰਗੇ ਕਈ ਫੀਚਰਸ ਦਿੱਤੇ ਗਏ ਹਨ।
ਅਗਲੇ ਹਫ਼ਤੇ ਹੋਣ ਜਾ ਰਹੇ ਦੇਸ਼ ਦੇ ਸਭ ਤੋਂ ਵੱਡੇ ਆਟੋ ਐਕਸਪੋ 'ਚ ਇੱਕ ਪਾਸੇ ਮਹਿੰਦਰਾ ਐਂਡ ਮਹਿੰਦਰਾ, ਸਕੋਡਾ, ਵੋਲਕਸਵੈਗਨ ਅਤੇ ਨਿਸਾਨ ਵਰਗੀਆਂ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਦੂਜੇ ਪਾਸੇ ਮਰਸੀਡੀਜ਼-ਬੈਂਜ਼, BMW ਅਤੇ Audi ਵਰਗੀਆਂ ਲਗਜ਼ਰੀ ਕਾਰ ਨਿਰਮਾਤਾ ਕੰਪਨੀਆਂ ਇਸ ਤੋਂ ਦੂਰ ਰਹਿ ਰਹੀਆਂ ਹਨ। ਜਦਕਿ 2022 'ਚ ਹੋਣ ਵਾਲੇ ਇਸ ਆਟੋ ਐਕਸਪੋ ਨੂੰ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਦਾ ਆਯੋਜਨ ਹੁਣ 2023 'ਚ ਕੀਤਾ ਜਾ ਰਿਹਾ ਹੈ।