New Rule for two wheelers: ਹੁਣ ਸਕੂਟਰ-ਮੋਟਰਸਾਈਕਲਾਂ ਦੇ ਨਹੀਂ ਹੋਣਗੇ ਐਕਸੀਡੈਂਟ...ਭਾਰਤ ਸਰਕਾਰ ਵੱਲੋਂ ਵੱਡਾ ਫੈਸਲਾ
ABS to be mandatory in all two wheelers: ਸਕੂਟਰ-ਮੋਟਰਸਾਈਕਲਾਂ ਵਾਲਿਆਂ ਲਈ ਖੁਸ਼ਖਬਰੀ ਹੈ। ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੜਕ ਆਵਾਜਾਈ...

ABS to be mandatory in all two wheelers: ਸਕੂਟਰ-ਮੋਟਰਸਾਈਕਲਾਂ ਵਾਲਿਆਂ ਲਈ ਖੁਸ਼ਖਬਰੀ ਹੈ। ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੜਕ ਆਵਾਜਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਜਨਵਰੀ 2026 ਤੋਂ ਸਾਰੇ ਨਵੇਂ ਸਕੂਟਰਾਂ, ਬਾਈਕਾਂ ਤੇ ਮੋਟਰਸਾਈਕਲਾਂ ਵਿੱਚ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਲਗਾਉਣਾ ਲਾਜ਼ਮੀ ਹੋਵੇਗਾ, ਭਾਵੇਂ ਉਨ੍ਹਾਂ ਦੀ ਇੰਜਣ ਸਮਰੱਥਾ ਕੁਝ ਵੀ ਹੋਵੇ। ਹੁਣ ਤੱਕ ਮਹਿੰਗੇ ਮੋਟਰਸਾਈਕਲਾਂ ਵਿੱਚ ਹੀ ABS ਦਾ ਫੀਚਰ ਆ ਰਿਹਾ ਸੀ।
ਇਸ ਤੋਂ ਇਲਾਵਾ ਡੀਲਰਾਂ ਤੇ ਵਾਹਨ ਨਿਰਮਾਤਾ ਕੰਪਨੀਆਂ ਨੂੰ ਹੁਣ ਵਿਕਰੀ ਦੇ ਸਮੇਂ ਦੋ BIS ਪ੍ਰਮਾਣਿਤ ਹੈਲਮੇਟ ਵੀ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਪਗ 44% ਦੋਪਹੀਆ ਵਾਹਨ ਸਵਾਰਾਂ ਦੀ ਮੌਤ ਹੁੰਦੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੈਲਮੇਟ ਨਾ ਪਹਿਨਣ ਤੇ ਬ੍ਰੇਕਿੰਗ ਦੌਰਾਨ ਵਾਹਨ ਕੰਟਰੋਲ ਗੁਆਉਣ ਕਾਰਨ ਹੁੰਦੀਆਂ ਹਨ। ਇਸ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ।
ਸਿਰਫ 45% ਦੋਪਹੀਆ ਵਾਹਨਾਂ ਵਿੱਚ ABS
ਮੌਜੂਦਾ ਸਮੇਂ ABS ਸਿਰਫ਼ ਉਨ੍ਹਾਂ ਦੋਪਹੀਆ ਵਾਹਨਾਂ ਵਿੱਚ ਲਾਜ਼ਮੀ ਹੈ ਜਿਨ੍ਹਾਂ ਦੀ ਇੰਜਣ ਸਮਰੱਥਾ 125cc ਤੋਂ ਵੱਧ ਹੈ। ਇਸ ਦਾ ਮਤਲਬ ਹੈ ਕਿ ਲਗਪਗ 45% ਦੋਪਹੀਆ ਵਾਹਨਾਂ ਵਿੱਚ ਅਜੇ ਵੀ ABS ਨਹੀਂ ਹੈ। ਜ਼ਿਆਦਾਤਰ ਬਾਈਕ ਤੇ ਸਕੂਟਰ ਆਸਾਨੀ ਨਾਲ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਸਕਦੇ ਹਨ। ਅਜਿਹੀ ਸਥਿਤੀ ਵਿੱਚ ABS ਫੀਚਰ ਹਾਦਸਿਆਂ ਦੇ ਜੋਖਮ ਨੂੰ ਬਹੁਤ ਹੱਦ ਤੱਕ ਘਟਾ ਸਕਦਾ ਹੈ।
ABS ਕੀ ਹੈ?
ABS ਜਾਂ ਐਂਟੀ-ਲਾਕ ਬ੍ਰੇਕਿੰਗ ਸਿਸਟਮ ਇੱਕ ਸੁਰੱਖਿਆ ਤਕਨਾਲੋਜੀ ਹੈ ਜੋ ਅਚਾਨਕ ਬ੍ਰੇਕ ਲਗਾਉਣ 'ਤੇ ਵਾਹਨ ਦੇ ਪਹੀਏ ਨੂੰ ਲਾਕ ਹੋਣ ਤੋਂ ਰੋਕਦੀ ਹੈ। ਇਹ ਡਰਾਈਵਰ ਨੂੰ ਵਾਹਨ 'ਤੇ ਨਿਯੰਤਰਣ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਤੇ ਫਿਸਲਣ ਵਾਲੀਆਂ ਸੜਕਾਂ 'ਤੇ ਵੀ ਰੁਕਣ ਦੀ ਦੂਰੀ ਨੂੰ ਘਟਾਉਂਦਾ ਹੈ। ਵੱਖ-ਵੱਖ ਅਧਿਐਨਾਂ ਅਨੁਸਾਰ ABS ਸੜਕ ਹਾਦਸਿਆਂ ਦੀ ਗਿਣਤੀ ਨੂੰ 35-45% ਤੱਕ ਘਟਾ ਸਕਦਾ ਹੈ।
ਸਰਕਾਰ ਹੁਣ ਹਰ ਦੋਪਹੀਆ ਵਾਹਨ ਦੀ ਵਿਕਰੀ 'ਤੇ ਦੋ ਹੈਲਮੇਟ ਪ੍ਰਦਾਨ ਕਰਨਾ ਲਾਜ਼ਮੀ ਕਰੇਗੀ, ਜਦੋਂਕਿ ਵਰਤਮਾਨ ਵਿੱਚ ਸਿਰਫ ਇੱਕ ਹੈਲਮੇਟ ਪ੍ਰਦਾਨ ਕਰਨ ਦੀ ਮਜਬੂਰੀ ਹੈ। ਇਹ ਕਦਮ ਲੋਕਾਂ ਵਿੱਚ ਸੁਰੱਖਿਅਤ ਹੈਲਮੇਟ ਪਹਿਨਣ ਦੀ ਆਦਤ ਨੂੰ ਉਤਸ਼ਾਹਿਤ ਕਰੇਗਾ।






















