ਸੈਕਿੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇੰਝ ਕਰੋ ਜਾਂਚ, ਕਿਤੇ ਮੀਟਰ ਰੀਡਿੰਗ 'ਚ ਤਾਂ ਨਹੀਂ ਹੋਈ ਛੇੜਛਾੜ
ਸੈਕਿੰਡ ਹੈਂਡ ਕਾਰ ਦੀ ਧੋਖਾਧੜੀ ਤੋਂ ਬਚਣ ਲਈ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਸੈਕਿੰਡ ਹੈਂਡ ਕਾਰ ਦੇ ਮੀਟਰ ਨਾਲ ਛੇੜਛਾੜ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ?
Check before buying a second hand car: ਸੈਕਿੰਡ ਹੈਂਡ ਕਾਰਾਂ ਦਾ ਬਹੁਤ ਵੱਡਾ ਬਾਜ਼ਾਰ ਹੈ, ਜਿਸ 'ਚ ਆਨਲਾਈਨ ਤੋਂ ਲੈ ਕੇ ਆਫ਼ਲਾਈਨ ਤੱਕ ਕਈ ਆਪਸ਼ਨ ਹਨ। ਕਾਰ ਦੀ ਹਾਲਤ ਤੇ ਮੀਟਰ 'ਚ ਘੱਟ ਰੀਡਿੰਗ ਦੇਖ ਕੇ ਖਰੀਦਦਾਰ ਉਤਸ਼ਾਹਿਤ ਹੋ ਜਾਂਦੇ ਹਨ, ਜਿਸ ਤੋਂ ਬਾਅਦ ਉਹ ਸੌਦੇ 'ਚ ਅੱਗੇ ਵਧਦੇ ਹਨ ਪਰ ਕਈ ਵਾਰ ਭੋਲੇ-ਭਾਲੇ ਗਾਹਕ ਰਿਪੇਂਟ ਕੀਤੀ ਕਾਰ ਤੇ ਕਾਰ ਦੇ ਮੀਟਰ ਰੀਡਿੰਗ ਨਾਲ ਛੇੜਛਾੜ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਅਜਿਹੇ 'ਚ ਸੈਕਿੰਡ ਹੈਂਡ ਕਾਰ ਦੀ ਧੋਖਾਧੜੀ ਤੋਂ ਬਚਣ ਲਈ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਸੈਕਿੰਡ ਹੈਂਡ ਕਾਰ ਦੇ ਮੀਟਰ ਨਾਲ ਛੇੜਛਾੜ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ?
ਸੈਕਿੰਡ ਹੈਂਡ ਕਾਰ ਦੇ ਮੀਟਰ 'ਚ ਛੇੜਛਾੜ ਨੂੰ ਫੜਨ ਲਈ ਇਨ੍ਹਾਂ ਟਿਪਸ ਦੀ ਕਰੋ ਪਾਲਣਾ
ਸਰਵਿਸ ਹਿਸਟ੍ਰੀ ਦੀ ਕਰੋ ਜਾਂਚ :
ਕਿਸੇ ਵੀ ਕਾਰ ਦੀ ਸਹੀ ਮੀਟਰ ਰੀਡਿੰਗ ਜਾਣਨ ਲਈ ਹਮੇਸ਼ਾ ਸਰਵਿਸ ਹਿਸਟ੍ਰੀ ਦੀ ਜਾਂਚ ਕਰੋ। ਦਰਅਸਲ, ਸ਼ੋਅਰੂਮ ਦੀ ਕਾਰ ਸਰਵਿਸ ਦੌਰਾਨ ਇਸ ਦੀ ਰੀਡਿੰਗ ਨੂੰ ਨੋਟ ਕੀਤਾ ਜਾਂਦਾ ਹੈ ਅਤੇ ਸਰਵਰ 'ਚ ਸਟੋਰ ਕੀਤਾ ਜਾਂਦਾ ਹੈ।
ਕਾਰ ਦੇ ਡੈਸ਼ਬੋਰਡ 'ਤੇ ਵਾਧੂ ਸਵਿੱਚ ਦੀ ਕਰੋ ਜਾਂਚ :
ਕਾਰ ਦੇ ਮੀਟਰ ਨਾਲ ਛੇੜਛਾੜ ਦੀ ਜਾਂਚ ਕਰਨ ਲਈ ਡੈਸ਼ਬੋਰਡ ਨੂੰ ਧਿਆਨ ਨਾਲ ਦੇਖਣਾ ਜ਼ਰੂਰੀ ਹੈ। ਇਸ ਦੇ ਹੇਠਲੇ ਹਿੱਸੇ ਦੀ ਵੀ ਜਾਂਚ ਕਰੋ। ਜੇ ਤੁਹਾਨੂੰ ਕੋਈ ਗ਼ੈਰ-ਸਵਿੱਚ ਨਜ਼ਰ ਆਉਂਦਾ ਹੈ ਤਾਂ ਇਸ ਦੀ ਪੂਰੀ ਜਾਂਚ ਕਰੋ।
ਕਾਰ 'ਚ ਕਿਤੇ ਮੀਟਰ ਰਿਪਲੇਸਮੈਂਟ ਦਾ ਸਟਿੱਕਰ ਤਾਂ ਨਹੀਂ :
ਦਰਅਸਲ ਕਈ ਸਰਵਿਸ ਸੈਂਟਰ ਜਾਂ ਵਰਕਸ਼ਾਪ ਵਾਲੇ ਮੀਟਰ ਬਦਲਣ ਤੋਂ ਬਾਅਦ ਵਾਰੰਟੀ ਦਾ ਸਟਿੱਕਰ ਲਗਾ ਦਿੰਦੇ ਹਨ। ਅਜਿਹੀ ਸਥਿਤੀ 'ਚ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਾਰ 'ਚ ਅਜਿਹਾ ਕੋਈ ਸਟਿੱਕਰ ਤਾਂ ਨਹੀਂ ਹੈ।
ਟੈਸਟ ਡਰਾਈਵਿੰਗ ਦੌਰਾਨ ਰੱਖੋ ਧਿਆਨ :
ਸੈਕਿੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਮੀਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ। ਜੇਕਰ ਮੀਟਰ ਹਿੱਲਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਸ ਨੂੰ ਕੱਢ ਕੇ ਦੁਬਾਰਾ ਲਗਾਇਆ ਗਿਆ ਹੈ ਤਾਂ ਸਮਝ ਜਾਓ ਕਿ ਮੀਟਰ ਨਾਲ ਛੇੜਛਾੜ ਕੀਤੀ ਹੋ ਸਕਦੀ ਹੈ।
ਕਾਰ ਦੇ ਕਾਰਪੇਟ ਮਤਲਬ ਅੰਦਰ ਵਿਛੇ ਕੱਪੜੇ ਨੂੰ ਹਟਾ ਕੇ ਵੇਖੋ। ਕਈ ਵਾਰ ਕਾਰ ਦੀ ਬਾਡੀ ਜੰਗਾਲ ਖਾ ਜਾਂਦੀ ਹੈ, ਜਿਸ ਕਾਰਨ ਗਾਹਕ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਕਾਰ 'ਚ ਪਾਣੀ ਆਦਿ ਵੜ੍ਹਨਾ।