(Source: ECI/ABP News)
Bikes News: ਹੁਣ ਮੋਟਰਸਾਈਕਲਾਂ 'ਚ ਨਹੀਂ ਨਜ਼ਰ ਆਵੇਗੀ ਕਿੱਕ...ਜਾਣੋ ਵਜ੍ਹਾ
Bikes without Kick: ਇਸ ਫੀਚਰ ਨੂੰ ਪਹਿਲਾਂ ਮਹਿੰਗੀਆਂ ਬਾਈਕਸ ਤੋਂ ਹਟਾਇਆ ਗਿਆ ਸੀ ਅਤੇ ਹੁਣ ਸਸਤੀ ਬਾਈਕ ‘ਚ ਵੀ ਇਹ ਫੀਚਰ ਨਹੀਂ ਦਿੱਤਾ ਜਾ ਰਿਹਾ ਹੈ।
![Bikes News: ਹੁਣ ਮੋਟਰਸਾਈਕਲਾਂ 'ਚ ਨਹੀਂ ਨਜ਼ਰ ਆਵੇਗੀ ਕਿੱਕ...ਜਾਣੋ ਵਜ੍ਹਾ Bikes News: Kick will not be seen in motorcycles now... know the reason Bikes News: ਹੁਣ ਮੋਟਰਸਾਈਕਲਾਂ 'ਚ ਨਹੀਂ ਨਜ਼ਰ ਆਵੇਗੀ ਕਿੱਕ...ਜਾਣੋ ਵਜ੍ਹਾ](https://feeds.abplive.com/onecms/images/uploaded-images/2024/04/26/dfe6113f3eae8ea54aab1d0a32b6916d1714149546799996_original.jpg?impolicy=abp_cdn&imwidth=1200&height=675)
ਸਮੇਂ ਦੇ ਨਾਲ ਸਭ ਕੁੱਝ ਬਦਲ ਜਾਂਦਾ ਹੈ। ਲਗਭਗ ਹਰ ਵਸਤੂ ਦਾ ਤਕਨੀਕੀ ਵਿਕਾਸ ਹੋਇਆ ਹੈ ਤੇ ਇਹ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਇਸ ਗੱਲ ਸਾਡੇ ਦੋ ਪਹੀਆ ਵਾਹਨਾਂ ਉੱਤੇ ਵੀ ਢੁਕਵੀਂ ਬੈਠਦੀ ਹੈ। ਅੱਜਕੱਲ੍ਹ ਬਾਈਕਸ ਬਹੁਤ ਹੀ ਐਡਵਾਂਸ ਫੀਚਰਸ ਨਾਲ ਆ ਰਹੀਆਂ ਹਨ। ਹਰ ਸਾਲ, ਕੰਪਨੀਆਂ ਆਪਣੇ ਨਵੇਂ ਮਾਡਲਾਂ ਨੂੰ ਅਪਗ੍ਰੇਡ ਕਰਦੇ ਹੋਏ ਕੁਝ ਪੁਰਾਣੀਆਂ ਚੀਜ਼ਾਂ ਨੂੰ ਹਟਾਉਂਦੀਆਂ ਹਨ ਤੇ ਨਵੇਂ ਫੀਚਰ ਐਡ ਕਰ ਦਿੰਦੀਆਂ ਹਨ। ਜੇਕਰ ਅਸੀਂ ਮੌਜੂਦਾ ਬਾਈਕ ‘ਤੇ ਨਜ਼ਰ ਮਾਰੀਏ ਤਾਂ ਹੁਣ ਬਾਈਕ ‘ਚ ਕਾਰਬੋਰੇਟਰ ਦੀ ਬਜਾਏ ਫਿਊਲ ਇੰਜੈਕਸ਼ਨ ਸਿਸਟਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਮਾਈਲੇਜ ਵਧੀ ਹੈ।
ਇਸ ਦੇ ਨਾਲ ਹੀ, ਡਿਜੀਟਲ ਮੀਟਰ ਨੇ ਹੁਣ ਐਨਾਲਾਗ ਸਪੀਡੋ ਮੀਟਰ ਨੂੰ ਬਦਲ ਦਿੱਤਾ ਹੈ। ਹੁਣ ਬਾਈਕ ‘ਚ ਬਲੂਟੁੱਥ ਕਨੈਕਟੀਵਿਟੀ ਅਤੇ GPS ਵਰਗੇ ਫੀਚਰਸ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸੇ ਤਰ੍ਹਾਂ ਕੰਪਨੀਆਂ ਨੇ ਬਾਈਕ ‘ਚ ਉਪਲੱਬਧ ਇਕ ਬਹੁਤ ਜ਼ਰੂਰੀ ਫੀਚਰ ਨੂੰ ਦੇਣਾ ਬੰਦ ਕਰ ਦਿੱਤਾ ਹੈ। ਇਸ ਫੀਚਰ ਨੂੰ ਪਹਿਲਾਂ ਮਹਿੰਗੀਆਂ ਬਾਈਕਸ ਤੋਂ ਹਟਾਇਆ ਗਿਆ ਸੀ ਅਤੇ ਹੁਣ ਸਸਤੀ ਬਾਈਕ ‘ਚ ਵੀ ਇਹ ਫੀਚਰ ਨਹੀਂ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਉਹ ਕਿਹੜਾ ਫੀਚਰ ਹੈ…
ਜਿਸ ਚੀਜ਼ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਬਾਈਕ ਦੀ ਕਿੱਕ। ਜੀ ਹਾਂ, ਬਾਈਕ ਨੂੰ ਸਟਾਰਟ ਕਰਨ ਲਈ ਕਿੱਕ ਬਹੁਤ ਜ਼ਰੂਰੀ ਹੈ ਪਰ ਹੁਣ ਕੰਪਨੀਆਂ ਹੌਲੀ-ਹੌਲੀ ਇਸ ਨੂੰ ਆਪਣੇ ਮਾਡਲਾਂ ਤੋਂ ਹਟਾ ਰਹੀਆਂ ਹਨ। TVS Raider, Bajaj Pulsar, Yamaha R15 ਅਤੇ ਕਈ ਅਜਿਹੀਆਂ ਬਾਈਕਸ ਹਨ ਜਿਨ੍ਹਾਂ ‘ਚ ਕੰਪਨੀਆਂ ਨੇ ਕਿੱਕ ਸਟਾਰਟ ਦੇਣਾ ਬੰਦ ਕਰ ਦਿੱਤਾ ਹੈ। ਕਈ ਬਾਈਕਸ ਹਨ ਜਿਨ੍ਹਾਂ ‘ਚ ਹੁਣ ਸਿਰਫ ਸੈਲਫ ਸਟਾਰਟ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਪਰ ਲੋਕਾਂ ਵਿੱਚ ਇਹ ਸਮਝ ਨਹੀਂ ਹੈ ਕਿ ਕੰਪਨੀਆਂ ਨੇ ਬਾਈਕ ਨੂੰ ਸਟਾਰਟ ਕਰਨ ਲਈ ਕਿੱਕ ਦੇਣਾ ਬੰਦ ਕਿਉਂ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕੰਪਨੀ ਨੇ ਕਿੱਕ ਸਟਾਰਟ ਨੂੰ ਹਟਾਉਣ ਦਾ ਕਾਰਨ ਲਾਗਤ ਵਿੱਚ ਕਟੌਤੀ ਹੈ, ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਬਿਲਕੁਲ ਨਹੀਂ ਹੈ। ਬਲਕਿ ਇਸ ਦੀ ਵਜ੍ਹਾ ਕੁੱਝ ਹੋਰ ਹੈ।
ਅੱਜ ਦੀਆਂ ਆਧੁਨਿਕ ਬਾਈਕਾਂ ਵਿੱਚ ਕਈ ਤਰ੍ਹਾਂ ਦੇ ਸੈਂਸਰ ਅਤੇ ਇਲੈਕਟ੍ਰਾਨਿਕ ਉਪਕਰਨ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਬਾਈਕ ਦੇ ਫਿਊਲ ਇੰਜੈਕਸ਼ਨ ਸਿਸਟਮ ‘ਚ ਵੀ ਬਦਲਾਅ ਕੀਤੇ ਗਏ ਹਨ। ਪਹਿਲਾਂ ਪੈਟਰੋਲ ਨੂੰ ਇੱਕ ਸਧਾਰਨ ਨੋਜ਼ਲ ਰਾਹੀਂ ਇੰਜਣ ਵਿੱਚ ਇੰਜੈਕਟ ਕੀਤਾ ਜਾਂਦਾ ਸੀ ਜਿਸ ਨੂੰ ਚੱਲਣ ਲਈ ਬਿਜਲੀ ਦੀ ਲੋੜ ਨਹੀਂ ਪੈਂਦੀ ਸੀ। ਪਰ ਹੁਣ ਲਗਭਗ ਸਾਰੀਆਂ ਬਾਈਕਸ ਇਲੈਕਟ੍ਰਾਨਿਕ ਫਿਊਲ ਇੰਜੈਕਟਰ ਦੇ ਨਾਲ ਆ ਰਹੀਆਂ ਹਨ ਜਿਸ ਨੂੰ ਚਲਾਉਣ ਲਈ ਬੈਟਰੀ ਕੁਨੈਕਸ਼ਨ ਤੋਂ ਬਿਜਲੀ ਦੀ ਲੋੜ ਹੁੰਦੀ ਹੈ। ਇਹ ਸਿਸਟਮ ਉਦੋਂ ਹੀ ਕੰਮ ਕਰਦਾ ਹੈ ਜਦੋਂ ਇਗਨੀਸ਼ਨ ਚਾਲੂ ਹੁੰਦਾ ਹੈ, ਯਾਨੀ ਕਿ ਟੇਕ ਆਫ ਕਰਦੇ ਸਮੇਂ, ਫਿਊਲ ਇੰਜੈਕਟਰ ਅਤੇ ਇੰਜਣ ਦੋਵੇਂ ਚਾਲੂ ਹੁੰਦੇ ਹਨ। ਇਸ ਕਾਰਨ ਬਾਈਕ ‘ਚ ਕਿੱਕ ਸਟਾਰਟ ਦੀ ਜ਼ਰੂਰਤ ਹੁਣ ਖਤਮ ਹੋ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)